ਹਰਦੇਵ ਆਰਟਿਸਟ ਦਾ ਦੇਹਾਂਤ

ਟੋਰਾਂਟੋ: ਚਿੱਤਰਕਾਰ ਤੇ ਲੇਖਕ ਹਰਦੇਵ ਆਰਟਿਸਟ ਇੱਥੇ 24 ਅਗਸਤ ਨੂੰ ਚਲਾਣਾ ਕਰ ਗਏ। 15 ਜੁਲਾਈ 1934 ਨੂੰ ਦੁਆਬੇ ਦੇ ਪਿੰਡ ਫਰਾਲਾ ’ਚ ਜਨਮੇ ਹਰਦੇਵ ਨੂੰ ਚਿੱਤਰਕਲਾ ਦੇ ਨਾਲ ਨਾਲ ਲਿਖਣ ਦਾ ਵੀ ਸ਼ੌਕ ਸੀ। ਨੈਸ਼ਨਲ ਗੈਲਰੀ ਦਿੱਲੀ ’ਚ ਤਿੰਨ ਕੁ ਸਾਲ ਕੰਮ ਕੀਤਾ ਤੇ ਅਗਲੇਰੀ ਵਿੱਦਿਆ ਲਈ ਰੋਮ ਚਲੇ ਗਏ। ਫਿਲਮਸਾਜ਼ ਜੋਗਿੰਦਰ ਕਲਸੀ, ਰਵਿੰਦਰ ਰਵੀ, ਡਾ. ਸੌਲਮਨ ਨਾਜ਼, ਚਿੱਤਰਕਾਰ ਪ੍ਰੇਮ ਸਿੰਘ ਨੇ ਅਫ਼ਸੋਸ ਸੁਨੇਹੇ ਭੇਜੇ। -ਪ੍ਰਤੀਕ ਸਿੰਘ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All