ਹਜੂਮੀ ਹੱਤਿਆਵਾਂ ਕੌੜਾ ਸੱਚ ਤੇ ਅਜੋਕੇ ਸਮੇਂ ਦਾ ਆਮ ਵਰਤਾਰਾ: ਸੀਪੀਆਈ

ਨਵੀਂ ਦਿੱਲੀ, 10 ਅਕਤੂਬਰ ਭਾਰਤੀ ਕਮਿਊਨਿਸਟ ਪਾਰਟੀ ਨੇ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਬਿਆਨ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਹਜੂਮੀ ਹੱਤਿਆਵਾਂ ਕੌੜਾ ਸੱਚ ਹੈ ਅਤੇ ਇਹ ਅਜੋਕੇ ਸਮੇਂ ਵਿੱਚ ਆਮ ਵਰਤਾਰਾ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਭਾਗਵਤ ਨੇ ਕਿਹਾ ਕਿ ਸੀ ਕਿ ਹਜੂਮੀ ਹੱਤਿਆ ‘ਲਿੰਚਿੰਗ’ ਵਿਦੇਸ਼ੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਨਾਲ ਭਾਰਤ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਨਾਗਪੁਰ ਵਿੱਚ ਦਸਹਿਰੇ ਮੌਕੇ ਆਪਣੇ ਸੰਬੋਧਨ ਵਿੱਚ ਸੰਘ ਮੁਖੀ ਨੇ ਕਿਹਾ ਸੀ ਕਿ ਦੇਸ਼ ਵਿੱਚ ਇੱਕਾ ਦੁੱਕਾ ਸਮਾਜਿਕ ਹਿੰਸਾ ਦੀਆਂ ਘਟਨਾਵਾਂ ਨੂੰ ਵਿਦੇਸ਼ੀ ਭਾਸ਼ਾ ਦੇ ਸ਼ਬਦ ਲਿੰਚਿੰਗ ਨਾਲ ਨਹੀ ਪ੍ਰਚਾਰਨਾ ਚਾਹੀਦਾ ਅਤੇ ਦੇਸ਼ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐੱਸਐੱਸ) ਹਜੂਮੀ ਹੱਤਿਆਵਾਂ ਦੀ ਨਿੰਦਾ ਕਰਨ ਦੀ ਥਾਂ ਇਹ ਕਹਿ ਕਿ ਹਵਾ ਦੇ ਰਿਹਾ ਹੈ ਕਿ ਲਿੰਚਿੰਗ ਵਿਦੇਸ਼ੀ ਭਾਸ਼ਾ ਦਾ ਸ਼ਬਦ ਹੈ ਅਤੇ ਇਹ ਹਿੰਦੂ ਸੰਸਕ੍ਰਿਤੀ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਪਾਰਟੀ ਨੇ ਕਿਹਾ ਕਿ ਦੇਸ਼ ਜਾਣਦਾ ਹੈ ਕਿ ਹਜੂਮੀ ਹੱਤਿਆਵਾਂ ਕਰਨ ਵਾਲੇ ਕੌਣ ਹਨ। ਸੀਪੀਆਈ ਨੇ ਦੋਸ਼ ਲਾਇਆ ਹੈ ਕਿ ਭਾਜਪਾ ਤੇ ਸੰਘ ਲੋਕਾਂ ਵੱਲੋਂ ਲੰਬੇ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਹਰ ਹੱਕ ਨੂੰ ਰੌਂਦ ਰਹੇ ਹਨ। ਪਾਰਟੀ ਨੇ ਸਾਰੀਆਂ ਜਮਹੂਰੀਅਤ ਪੱਖੀ ਜਥੇਬੰਦੀਆਂ ਅਤੇ ਖੱਬੀਆਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੰਮੂ ਕਸ਼ਮੀਰਵਿੱਚ ਲਾਈਆਂ ਪਾਬੰਦੀਆਂ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਉਠਾਉਣ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All