ਹਜੂਮੀ ਕਤਲ ਰੋਕਣ ਲਈ ਗ੍ਰਹਿ ਮੰਤਰਾਲੇ ਵੱਲੋਂ ਰਾਜਾਂ ਨੂੰ ਹਦਾਇਤਾਂ

ਨਵੀਂ ਦਿੱਲੀ, 5 ਜੁਲਾਈ

ਬੱਚਾ ਚੁੱਕਣ ਦੇ ਸ਼ੱਕ ਵਿੱਚ ਮਾਰੀ ਗਈ ਸ਼ਾਂਤੀ ਮਾਰਵਾੜੀ ਦਾ ਪਤੀ ਚੁੰਨਾ ਨਾਥ ਕਾਲਬੇਲੀਆ ਅਹਿਮਦਾਬਾਦ ਵਿੱਚ ਇਕ ਮੀਟਿੰਗ ਦੌਰਾਨ ਹੱਥ ਬੰਨ੍ਹੀ ਖੜ੍ਹਾ ਹੋਇਆ। -ਫੋਟੋ: ਪੀਟੀਆਈ ਬੱਚਾ ਚੁੱਕਣ ਦੇ ਸ਼ੱਕ ਵਿੱਚ ਮਾਰੀ ਗਈ ਸ਼ਾਂਤੀ ਮਾਰਵਾੜੀ ਦਾ ਪਤੀ ਚੁੰਨਾ ਨਾਥ ਕਾਲਬੇਲੀਆ ਅਹਿਮਦਾਬਾਦ ਵਿੱਚ ਇਕ ਮੀਟਿੰਗ ਦੌਰਾਨ ਹੱਥ ਬੰਨ੍ਹੀ ਖੜ੍ਹਾ ਹੋਇਆ। -ਫੋਟੋ: ਪੀਟੀਆਈ

ਕੇਂਦਰ ਸਰਕਾਰ ਨੇ ਅੱਜ ਰਾਜ ਸਰਕਾਰਾਂ ਅਤੇ ਕੇਂਦਰੀ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਸੋਸ਼ਲ ਮੀਡੀਆ ਉੱਤੇ ਬੱਚੇ ਚੁੱਕਣ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਕਾਰਨ ਹੋ ਰਹੀਆਂ ਜਨੂੰਨੀ ਹੱਤਿਅਵਾਂ ਰੋਕਣ ਲਈ ਕਦਮ ਚੁੱਕੇ ਜਾਣ। ਪਿਛਲੇ ਦੋ ਮਹੀਨਿਆਂ ਵਿੱਚ ਦੇਸ਼ ਵਿੱਚ ਬੱਚੇ ਚੁੱਕਣ ਦੀਆਂ ਅਫ਼ਵਾਹਾਂ ਕਾਰਨ ਕਰੀਬ 20 ਲੋਕ ਮਾਰੇ ਗਏ ਹਨ। ਹੁਣੇ ਹੁਣੇ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿੱਚ ਪੰਜ ਗਰੀਬ ਲੋਕਾਂ ਦੇ ਮਾਰੇ ਜਾਣ ਬਾਅਦ ਸਥਿਤੀ ਗੰਭੀਰ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਭੀੜ ਵੱਲੋਂ ਅਣਪਛਾਤੇ ਲੋਕਾਂ ਦੀਆਂ ਕੀਤੀਆਂ ਜਾਂਦੀਆਂ ਹੱਤਿਆਵਾਂ ਨੂੰ ਰੋਕਣ ਲਈ ਕਦਮ ਚੁੱਕਣ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਉੱਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਾਲੇ ਇਲਾਕਿਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ, ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕਦਮ ਚੁੱਕੇ ਜਾਣ ਅਤੇ ਲੋਕਾਂ ਦੇ ਵਿੱਚ ਵਿਸ਼ਵਾਸ ਕਾਇਮ ਕੀਤਾ ਜਾਵੇ। ਇਸ ਦੇ ਨਾਲ ਹੀ ਮੰਤਰਾਲੇ ਨੇ ਕਿਹਾ ਹੈ ਕਿ ਪੁਲੀਸ ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਵੇ ਜਿਨ੍ਹਾਂ ਦੇ ਬੱਚੇ ਲਾਪਤਾ ਹਨ। ਜ਼ਿਕਰਯੋਗ ਹੈ ਕਿ ਭੀੜ ਨੇ ਤ੍ਰਿਪੁਰਾ ਵਿੱਚ 28 ਜੂਨ ਨੂੰ ਦੋ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਇਸ ਤੋਂ ਪਹਿਲਾਂ ਅਸਾਮ ਵਿੱਚ ਪਿਛਲੇ ਮਹੀਨੇ ਦੋ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਇਸ ਦੌਰਾਨ ਹੀ ਭੀੜ ਨੇ ਇੱਕ ਜਾਗਰੂਕਤਾ ਫੈਲਾਉਣ ਵਾਲੇ ਵਰਕਰ ਨੂੰ ਵੀ ਮਾਰ ਦਿੱਤਾ ਸੀ। ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਅਫਵਾਹਾਂ ਬਾਅਦ ਸਰਕਾਰ ਨੇ ਮੰਗਲਵਾਰ ਨੂੰ ਵੱਟਸ ਐਪ ਨੂੰ ਵੀ ਗੈਰ ਜਿੰਮੇਵਾਰ ਤੇ ਭੜਕਾਊ ਸੰਦੇਸ਼ ਪਹੁੰਚਾਉਣ ਤੋਂ ਰੋਕਣ ਦੇ ਲਈ ਕਦਮ ਚੁੱਕਣ ਲਈ ਹਦਾਇਤ ਕੀਤੀ ਹੈ ਅਤੇ ਵੱਟਸ ਐਪ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।     -ਪੀਟੀਆਈ ਗੁਜਰਾਤ ਦੇ ਮਨੀਪੁਰ ’ਚ ਭੜਕੀ ਭੀੜ ਵੱਲੋਂ ਤਿੰਨ ਦੀ ਕੁੱਟਮਾਰ ਰਾਜਕੋਟ: ਅੱਜ ਗੁਜਰਾਤ ਦੇ ਸ਼ਹਿਰ ਰਾਜਕੋਟ ਦੇ ਬਾਹਰਵਾਰ ਬੱਚੀ ਚੁੱਕਣ ਦੀ ਫੈਲੀ ਅਫਵਾਹ ਬਾਅਦ ਲੋਕਾਂ ਇੱਕ ਆਦਮੀ ਨੂੰ ਕੁੱਟ ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਪੁਲੀਸ ਅਨੁਸਾਰ ਇੱਥੇ ਅਜੀਦਾਮ ਇਲਾਕੇ ਵਿੱਚ ਲੋਕਾਂ ਨੇ ਚਿਲਿਆ ਮਨੂੰ ਰਤਵਾ (30) ਨੂੰ ਇੱਕ ਤਿੰਨ ਸਾਲਾਂ ਦੀ ਬੱਚੀ ਨੂੰ ਚੁੱਕਣ ਦੀ ਕੋਸ਼ਿਸ਼ ਕਰਦਿਆਂ ਦੇਖਿਆ। ਪੁਲੀਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ਉੱਤੇ ਮੁਲਜ਼ਮ ਰਤਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਰਤਵਾ ਨੇ ਖ਼ੁਦ ਨੂੰ ਬੇਕੂਸਰ ਦੱਸਿਆ ਹੈ। ਉਹ ਹਸਪਤਾਲ ਦਾਖ਼ਲ ਹੈ। ਇਸ ਤੋਂ ਇਲਾਵਾ ਮਨੀਪੁਰ ਵਿੱਚ ਵੀ ਅੱਜ ਬੱਚਾ ਚੁੱਕਣ ਵਾਲਿਆਂ ਦੇ ਭੁਲੇਖੇ ਵਿੱਚ ਦੋ ਲੋਕਾਂ ਦੀ ਕੁੱਟਮਾਰ ਕੀਤੀ ਗਈ ਹੈ। ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਸਾਏਕੁਲ ਇਲਾਕੇ ਵਿੱਚ ਲੋਕਾਂ ਨੇ ਬੱਚਾ ਚੁੱਕਣ ਦੇ ਦੋਸ਼ ਵਿੱਚ ਦੋ ਦੀ ਕੁੱਟਮਾਰ ਕੀਤੀ। ਇਨ੍ਹਾਂ ਕੋਲ ਕੋਈ ਸ਼ਨਾਖਤੀ ਸਬੂਤ ਨਹੀਂ ਸੀ ਅਤੇ ਹਸਪਤਾਲ ਦਾਖ਼ਲ ਕਰਵਾਉਣ ਬਾਅਦ ਪਤਾ ਲੱਗਾ ਕਿ ਇੱਕ ਵਿਅਕਤੀ ਆਸਾਮ ਦਾ ਹੈ।     -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All