ਸੱਜਣ ਕੁਮਾਰ ਖਿਲਾਫ ਦੋਸ਼ ਆਇਦ ਕਰਨ ਬਾਰੇ ਫੈਸਲਾ ਅੱਜ

ਨਵੀਂ ਦਿੱਲੀ, 14 ਮਈ

’84 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਸੀ.ਬੀ.ਆਈ. ਵੱਲੋਂ ਦਾਇਰ ਅਪੀਲ ’ਤੇ ਦਿੱਲੀ ਦੀ ਅਦਾਲਤ ਵੱਲੋਂ ਆਪਣਾ ਫੈਸਲਾ ਸੁਣਾਉਣ ਦੀ ਸੰਭਾਵਨਾ ਹੈ। ਸੀ.ਬੀ.ਆਈ. ਵੱਲੋਂ ਸੱਜਣ ਖਿਲਾਫ ਕਤਲ ਤੇ ਦੰਗਿਆਂ ਦੇ ਦੋਸ਼ ਆਇਦ ਕਰਨ ਲਈ ਅਪੀਲ ਦਾਇਰ ਕੀਤੀ ਗਈ ਸੀ। ਐਡੀਸ਼ਨਲ ਸੈਸ਼ਨਜ਼ ਜੱਜ ਸੁਨੀਤਾ ਗੁਪਤਾ ਵੱਲੋਂ ਫੈਸਲਾ ਲਿਆ ਜਾਵੇਗਾ ਕਿ ਸੱਜਣ ਨੂੰ ਕੇਸ ਵਿਚੋਂ ਬਰੀ ਕੀਤਾ ਜਾਵੇ ਜਾਂ ਮੁਕੱਦਮਾ ਚਲਾਇਆ ਜਾਵੇ। ਸੁਨੀਤਾ ਗੁਪਤਾ ਨੇ 4 ਮਈ ਨੂੰ ਕੇਸ ਦਾ ਫੈਸਲਾ ਰਾਖਵਾਂ ਰੱਖਿਆ ਸੀ।  ਸੀ.ਬੀ.ਆਈ. ਨੇ ਸੱਜਣ ’ਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਲਾਏ ਸਨ। ਦੂਜੇ ਪਾਸੇ ਸੱਜਣ ਨੇ ਦਾਅਵਾ ਕੀਤਾ ਸੀ ਕਿ ਸੀ.ਬੀ.ਆਈ. ਵੱਲੋਂ ਪੇਸ਼ ਗਵਾਹ ਭਰੋਸੇਯੋਗ ਨਹੀਂ ਹਨ ਕਿਉਂਕਿ ਉਹ ਕਈ ਵਾਰ ਆਪਣੇ ਬਿਆਨ ਤੋਂ ਉਲਟਦੇ ਰਹੇ ਹਨ।                   -ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All