ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ

ਮੁੰਬਈ, 1 ਜੂਨ ਉੱਘੇ ਬੌਲੀਵੁੱਡ ਸੰਗੀਤਕਾਰ ਅਤੇ ਗਾਇਕ ਵਾਜਿਦ ਖਾ਼ਨ (42) ਦੀ ਅੱਜ ਇਕ ਨਿਜੀ ਹਸਪਤਾਲ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਸੀ। ਸੰਗੀਤਕਾਰ ਨੇ ਸਾਰੇ ਕੰਮ ਆਪਣੇ ਭਰਾ ਸਾਜਿਦ ਨਾਲ ਮਿਲ ਕੇ ਕੀਤੇ ਸਨ। ਇਨ੍ਹਾਂ ਦੀ ਜੋੜੀ ਸਾਜਿਦ-ਵਾਜਿਦ ਦੇ ਨਾਂ ਨਾਲ ਬੌਲੀਵੁੱਡ ਵਿੱਚ ਮਸ਼ਹੂਰ ਸੀ। ਵਾਜਿਦ ਦੇ ਭਰਾ ਸਾਜਿਦ ਨੇ ਕਿਹਾ, ‘ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।’ ਕੁਝ ਦਿਨ ਪਹਿਲਾਂ ਹੀ ਵਾਜਿਦ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਇਨ੍ਹਾਂ ਨੇ ‘ਵਾਂਟੇਡ, ਦਬੰਗ ਅਤੇ ਏਕ ਥਾ ਟਾਈਗਰ’ ਵਰਗੀਆਂ ਸਲਮਾਨ ਖ਼ਾਨ ਦੀਆਂ ਹਿੱਟ ਫਿਲਮਾਂ ਵਿੱਚ ਸੰਗੀਤ ਦਿੱਤਾ ਸੀ। ਸੰਗੀਤਕਾਰ ਸਲੀਮ ਮਰਚੇਂਟ ਨੇ ਵਾਜਿਦ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਕਈ ਦਿਨਾਂ ਤੋਂ ਚੇਂਬੂਰ ਸਥਿਤ ਸੁਰਾਣਾ ਹਸਪਤਾਲ ਵਿੱਚ ਭਰਤੀ ਸਨ। ਸੰਗੀਤਕਾਰ ਵਾਜਿਦ ਖਾ਼ਨ ਨੂੰ ਪਰਿਵਾਰਕ ਅਤੇ ਨੇੜਲੇ ਦੋਸਤਾਂ ਦੀ ਹਾਜ਼ਰੀ ਵਿੱਚ ਵਰਸੋਵਾ ਦੇ ਕਬਰਿਸਤਾਨ ਵਿੱਚ ਸਪੁਰਦ ਏ ਖਾਕ ਕਰ ਦਿੱਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All