ਸੰਗਰੂਰ ਦੀਆਂ ਕੁੜੀਆਂ ਨੇ ਹੈਂਡਬਾਲ ਚੈਂਪੀਅਨਸ਼ਿਪ ਜਿੱਤੀ

ਹੈਂਡਬਾਲ ਟੂਰਨਾਮੈਂਟ ਵਿੱਚ ਜੇਤੂ ਖਿਡਾਰੀਆਂ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼।

ਐੱਸ.ਐੱਸ. ਸੱਤੀ ਮਸਤੂਆਣਾ ਸਾਹਿਬ, 29 ਨਵੰਬਰ ਮੇਜ਼ਬਾਨ ਸੰਗਰੂਰ ਦੀਆਂ ਲੜਕੀਆਂ ਦੀ ਹੈਂਡਬਾਲ ਟੀਮ ਨੇ ਅੱਜ ਪੰਜਾਬ ਰਾਜ ਸਕੂਲ ਖੇਡਾਂ ਤਹਿਤ ਹੈਂਡਬਾਲ ਅੰਡਰ-17 ਲੜਕੀਆਂ ਦੀ ਚੈਂਪੀਅਨਸ਼ਿਪ ਜਿੱਤ ਲਈ। ਉਸ ਨੇ ਅੱਜ ਇੱਥੇ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਵਿੱਚ ਖੇਡੇ ਫਾਈਨਲ ਵਿੱਚ ਮੋਗਾ 20-14 ਅੰਕਾਂ ਨਾਲ ਹਰਾ ਕੇ ਚੈਂਪੀਅਨ ਟਰਾਫ਼ੀ ਆਪਣੇ ਨਾਮ ਕੀਤੀ। ਮੋਗਾ ਉਪ ਜੇਤੂ, ਜਦੋਂਕਿ ਲੁਧਿਆਣਾ ਦੀ ਟੀਮ ਤੀਜੇ ਸਥਾਨ ’ਤੇ ਰਹੀ। ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਪ੍ਰੈੱਸ ਸਕੱਤਰ ਅਮਰੀਕ ਸਿੰਘ ਡੀਪੀਈ ਅਤੇ ਪ੍ਰਿੰਸ ਕਾਲੜਾ ਨੇ ਦੱਸਿਆ ਕਿ ਸੈਮੀ-ਫਾਈਨਲ ਮੁਕਾਬਲਿਆਂ ਦੌਰਾਨ ਸੰਗਰੂਰ ਨੇ ਲੁਧਿਆਣਾ ਨੂੰ 13-08 ਨਾਲ ਅਤੇ ਮੋਗਾ ਨੇ ਰੋਪੜ ਨੂੰ 17-15 ਅੰਕਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਖ਼ਿਤਾਬੀ ਮੁਕਾਬਲੇ ਵਿੱਚ ਸੰਗਰੂਰ ਨੇ ਮੋਗਾ ਨੂੰ 20-14 ਅੰਕਾਂ ਨਾਲ ਹਰਾਇਆ। ਤੀਜੇ ਸਥਾਨ ਦੇ ਮੁਕਾਬਲੇ ਵਿੱਚ ਲੁਧਿਆਣਾ ਨੇ ਰੋਪੜ ’ਤੇ 13-12 ਅੰਕਾਂ ਨਾਲ ਜਿੱਤ ਦਰਜ ਕੀਤੀ। ਸਟੇਟ ਆਰਗੇਨਾਈਜ਼ਰ ਰੁਪਿੰਦਰ ਸਿੰਘ ਰਵੀ ਸਟੇਟ ਐਵਾਰਡੀ ਅਤੇ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਰਾਜ ਸਿੰਘ ਦੀ ਨਿਗਰਾਨੀ ਹੇਠ ਹੋਏ ਚਾਰ ਰੋਜ਼ਾ ਹੈਂਡਬਾਲ ਟੂਰਨਾਮੈਂਟ ਦੇ ਆਖ਼ਰੀ ਦਿਨ ਦੇ ਮੈਚਾਂ ਦਾ ਉਦਘਾਟਨ ਡਿਪਟੀ ਡਾਇਰੈਕਟਰ ਸੁਨੀਲ ਕੁਮਾਰ, ਸਟੇਟ ਐਵਾਰਡੀ ਸੁਰਿੰਦਰ ਸਿੰਘ ਭਰੂਰ, ਡਾ. ਗੀਤਾ ਠਾਕੁਰ ਅਤੇ ਅਜੀਤਪਾਲ ਸਿੰਘ ਲੁਧਿਆਣਾ ਨੇ ਸਾਂਝੇ ਤੌਰ ’ਤੇ ਕੀਤਾ। ਸਪਿੰਦਰਜੀਤ ਕੌਰ ਡੀਪੀਈ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਬਤੌਰ ਮਹਿਮਾਨ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਕੈਪਟਨ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਹਰਚਰਨ ਸਿੰਘ ਨੰਬਰਦਾਰ, ਲੈਕਚਰਾਰ ਗੁਰਮੀਤ ਸਿੰਘ, ਜਵਾਹਰ ਸਿੰਘ, ਜਤਿੰਦਰ ਸਿੰਘ ਵਿੱਕੀ, ਪ੍ਰੋਫੈਸਰ ਸੁਖਵਿੰਦਰ ਸਿੰਘ ਮਾਨ, ਪਰਮਜੀਤ ਕੌਰ ਦੁੱਗਾਂ ਕੌਮਾਂਤਰੀ ਖਿਡਾਰਨ, ਡਾ. ਅੰਮ੍ਰਿਤਪਾਲ ਸਿੰਘ ਸਿੱਧੂ, ਨਰੇਸ਼ ਸੈਣੀ, ਹਰਵਿੰਦਰ ਸਿੰਘ ਨੀਨਾ, ਗੁਰਸ਼ਰਨ ਸਿੰਘ, ਰੇਸਮਪਾਲ ਸਿੰਘ, ਪਰਮਵੀਰ ਸਿੰਘ, ਪ੍ਰਦੀਪ ਕੌਰ, ਹਰਪ੍ਰੀਤ ਸਿੰਘ, ਤਾਰਾ ਸਿੰਘ, ਰਾਜ ਕੌਰ ਅਤੇ ਕੁਲਵੀਰ ਕੌਰ ਦਾ ਭਰਪੂਰ ਸਹਿਯੋਗ ਰਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All