ਸੜਕ ਨੂੰ ਤੰਦਰੁਸਤੀ ਮਾਰਗ ਬਣਾਉਣ ਲਈ ਮੁਹਿੰਮ ਵਿੱਢੀ

ਪੱਤਰ ਪ੍ਰੇਰਕ ਸ਼ਾਹਕੋਟ, 23 ਜੂਨ ਇਥੋਂ ਨਕੋਦਰ ਨੂੰ (ਬਰਾਸਤਾ ਨਵਾਂ ਕਿਲਾ) ਜਾਂਦੀ ਸੰਪਰਕ ਸੜਕ ਨੂੰ ਤੰਦਰੁਸਤੀ ਮਾਰਗ ਵਜੋਂ ਵਿਕਸਤ ਕਰਨ ਲਈ ਨਿਰੋਗ ਯੋਗ ਸੰਸਥਾ ਤੇ ਪਤੰਜਲੀ ਯੋਗ ਸੰਮਤੀ ਸ਼ਾਹਕੋਟ ਵੱਲੋਂ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸੰਸਥਾ ਦੇ ਪ੍ਰਧਾਨ ਦੇਵ ਰਾਜ ਸ਼ਰਮਾ ਅਤੇ ਬਖਸ਼ੀਸ਼ ਸਿੰਘ ਮਠਾੜੂ ਨੇ ਕਿਹਾ ਕਿ ਸਥਾਨਕ ਦੁਸਹਿਰਾ ਗਰਾਊਂਡ ਤੋਂ ਲੈ ਕੇ ਠਾਕੁਰ ਦੁਆਰਾ ਦਿਵਿਆ ਯੋਗ ਆਸ਼ਰਮ ਤੱਕ ਉਕਤ ਸੜਕ ਨੂੰ ਤੰਦਰੁਸਤੀ ਮਾਰਗ ਵਜੋਂ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੜਕ ਉੱਪਰ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਛੁਡਾਇਆ ਗਿਆ। ਅਗਲੀ ਮੁਹਿੰਮ ਵਜੋਂ ਹੁਣ ਸੜਕ ਨੂੰ ਉੱਚੀ ਕਰਨ ਲਈ ਸੜਕ ਦੇ ਦੋਵੇਂ ਪਾਸਿਆਂ ’ਤੇ ਮਿੱਟੀ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ।  ਉਨ੍ਹਾਂ ਕਿਹਾ ਕਿ ਅਤਿ ਦੇ ਪ੍ਰਦੂਸ਼ਤ ਹੋ ਚੁੱਕੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਵਿਚ ਉਹ ਸੜਕ ਦੇ ਕਿਨਾਰਿਆਂ ’ਤੇ ਛਾਂਦਾਰ ਤੇ ਫਲਦਾਰ ਦਰੱਖਤ ਲਗਾਉਣ ਦੇ ਨਾਲ-ਨਾਲ ਫੁੱਲ ਅਤੇ ਬੂਟੇ ਵੀ ਲਗਾ ਕੇ ਆਪਣਾ ਬਣਦਾ ਯੋਗਦਾਨ ਪਾਉਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਪਰਿਵਾਰ ਨੇ ਦਾਅਵਾ ਕੀਤਾ; ਜਾਨ ਬਚਾਊਣ ਲਈ ਸਰਕਾਰ ਤੋਂ ਇਲਾਜ ਦੀ ਮੰਗ

ਪਿਸ਼ਾਵਰ ਦੀ ਮਸ਼ਹੂਰ ‘ਕਪੂਰ ਹਵੇਲੀ’ ਨੂੰ ਢਾਹੁਣਾ ਚਾਹੁੰਦਾ ਹੈ ਮਾਲਕ

ਪਿਸ਼ਾਵਰ ਦੀ ਮਸ਼ਹੂਰ ‘ਕਪੂਰ ਹਵੇਲੀ’ ਨੂੰ ਢਾਹੁਣਾ ਚਾਹੁੰਦਾ ਹੈ ਮਾਲਕ

ਬੌਲੀਵੁੱਡ ਦੇ ਕਪੂਰ ਪਰਿਵਾਰ ਦੀ ਜੱਦੀ ਵਿਰਾਸਤ ਹੈ ਇਤਿਹਾਸਕ ਇਮਾਰਤ

ਸ਼ਹਿਰ

View All