ਸੇਰੇਨਾ-ਵੋਜ਼ਨਿਆਕੀ ਦੀ ਜੋੜੀ ਔਕਲੈਂਡ ਟੂਰਨਾਮੈਂਟ ਦੇ ਸੈਮੀ-ਫਾਈਨਲ ’ਚ

ਔਕਲੈਂਡ, 8 ਜਨਵਰੀ

ਜਿੱਤ ਦਰਜ ਕਰਨ ਮਗਰੋਂ ਖ਼ੁਸ਼ੀ ਸਾਂਝੀ ਕਰਦੀਆਂ ਹੋਈਆਂ ਸੇਰੇਨਾ ਵਿਲੀਅਮਜ਼ ਅਤੇ ਕੈਰੋਲਾਈਨ ਵੋਜ਼ਨਿਆਕੀ। -ਫੋਟੋ: ਏਐੱਫਪੀ

ਪਹਿਲੀ ਵਾਰ ਡਬਲਜ਼ ਵਿੱਚ ਜੋੜੀ ਬਣਾ ਕੇ ਖੇਡ ਰਹੀਆਂ ਸੇਰੇਨਾ ਅਤੇ ਵਿਲੀਅਮਜ਼ ਅਤੇ ਕੈਰੋਲਾਈਨ ਵੋਜ਼ਨਿਆਕੀ ਨੇ ਅੱਜ ਇੱਥੇ ਆਸਾਨ ਜਿੱਤ ਨਾਲ ਏਐੱਸਬੀ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਥਾਂ ਬਣਾ ਲਈ। ਸੇਰੇਨਾ ਅਤੇ ਵੋਜ਼ਨਿਆਕੀ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਜੋੜੀ ਬਣਾ ਕੇ ਖੇਡ ਰਹੀਆਂ ਹਨ। ਉਨ੍ਹਾਂ ਨੇ ਸਵੀਡਨ ਦੀ ਯੋਹਾਨਾ ਲਾਰਸਨ ਅਤੇ ਅਮਰੀਕਾ ਦੀ ਕੈਰੋਲਾਈਨ ਡੋਲਹਾਈਡ ਦੀ ਸੀਨੀਅਰ ਦਰਜਾ ਪ੍ਰਾਪਤ ਜੋੜੀ ਨੂੰ 6-2, 6-1 ਨਾਲ ਹਰਾਇਆ। ਇਹ ਦੋਵੇਂ ਸਟਾਰ ਖਿਡਾਰਨਾਂ ਹਾਲਾਂਕਿ ਆਸਟਰੇਲੀਅਨ ਓਪਨ ਵਿੱਚ ਜੋੜੀ ਬਣਾ ਕੇ ਨਹੀਂ ਖੇਡਣਗੀਆਂ ਜੋ ਵੋਜ਼ਨਿਆਕੀ ਦਾ ਸੰਨਿਆਸ ਲੈਣ ਤੋਂ ਪਹਿਲਾਂ ਆਖ਼ਰੀ ਗਰੈਂਡ ਸਲੈਮ ਟੂਰਨਾਮੈਂਟ ਹੋਵੇਗਾ। ਇਸ ਮਗਰੋਂ ਉਹ ਮਈ ਵਿੱਚ ਸੇਰੇਨਾ ਖ਼ਿਲਾਫ਼ ਕੋਪੇਨਹੇਗੇਨ ਵਿੱਚ ਪ੍ਰਦਰਸ਼ਨੀ ਮੈਚ ਖੇਡਣਗੀਆਂ। -ਏਪੀ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All