ਸੇਰੇਨਾ ਦਾ 3 ਸਾਲ ਦਾ ਖ਼ਿਤਾਬੀ ਸੋਕਾ ਖ਼ਤਮ

ਔਕਲੈਂਡ ਕਲਾਸਿਕ ਟੈਨਿਸ ਟਰਾਫ਼ੀ ਜਿੱਤਣ ਮਗਰੋਂ ਆਪਣੀ ਧੀ ਅਲੈਕਸਿਸ ਓਲੰਪੀਆ ਨਾਲ ਸੇਰੇਨਾ ਵਿਲੀਅਮਜ਼। -ਫੋਟੋ: ਏਐੱਫਪੀ

ਔਕਲੈਂਡ, 12 ਜਨਵਰੀ ਅਮਰੀਕਾ ਦੀ ਸਟਾਰ ਸੇਰੇਨਾ ਵਿਲੀਅਮਜ਼ ਨੇ ਅੱਜ ਡਬਲਯੂਟੀਏ ਔਕਲੈਂਡ ਕਲਾਸਿਕ ਫਾਈਨਲ ਵਿੱਚ ਹਮਵਤਨ ਖਿਡਾਰਨ ਜੈਸਿਕਾ ਪੇਗੁਲਾ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ ਅਤੇ ਇਸ ਤੋਂ ਮਿਲੀ ਇਨਾਮੀ ਰਕਮ ਆਸਟਰੇਲੀਆ ਦੇ ਜੰਗਲ ਵਿੱਚ ਲੱਗੀ ਅੱਗ ਦੇ ਪੀੜਤਾਂ ਨੂੰ ਦਾਨ ਵਿੱਚ ਦੇ ਦਿੱਤੀ। ਸੇਰੇਨਾ ਨੇ ਇਸ ਤਰ੍ਹਾਂ ਤਿੰਨ ਸਾਲ ਦੇ ਖ਼ਿਤਾਬੀ ਸੋਕੇ ਨੂੰ ਖ਼ਤਮ ਕੀਤਾ। ਖ਼ਿਤਾਬੀ ਜਿੱਤ ਨੇ ਇਸ ਮਹੀਨੇ ਹੋਣ ਵਾਲੇ ਆਸਟਰੇਲੀਅਨ ਓਪਨ ਲਈ ਉਮੀਦਾਂ ਵਧਾ ਦਿੱਤੀਆਂ, ਜਿਸ ਵਿੱਚ ਉਹ ਮਾਰਗਰੇਟ ਕੋਰਟ ਦੇ 24 ਗਰੈਂਡ ਸਲੈਮ ਖ਼ਿਤਾਬ ਦੀ ਬਰਾਬਰੀ ਕਰਨ ਦਾ ਯਤਨ ਕਰੇਗੀ। ਸੇਰੇਨਾ ਨੇ ਪੇਗੁਲਾ ਨੂੰ 6-3, 6-4 ਨਾਲ ਸ਼ਿਕਸਤ ਦੇ ਕੇ ਸਾਲ 2017 ਵਿੱਚ ਮੈਲਬਰਨ ਵਿੱਚ ਆਸਟਰੇਲੀਅਨ ਓਪਨ ਵਿੱਚ ਹਾਸਲ ਕੀਤੇ ਗਏ ਖ਼ਿਤਾਬ ਮਗਰੋਂ ਪਹਿਲੀ ਡਬਲਯੂਟੀਏ ਟਰਾਫ਼ੀ ਜਿੱਤੀ। ਮਾਂ ਬਣਨ ਮਗਰੋਂ ਇਹ ਉਸ ਦਾ ਪਹਿਲਾ ਖ਼ਿਤਾਬ ਹੈ। ਇਸ ਤੋਂ ਉਸ ਨੂੰ 43,000 ਅਮਰੀਕੀ ਡਾਲਰ (ਕਰੀਬ 30 ਲੱਖ 52 ਹਜ਼ਾਰ ਰੁਪਏ) ਦਾ ਚੈੱਕ ਮਿਲਿਆ, ਜੋ ਉਸ ਨੇ ਆਸਟਰੇਲੀਆ ਲਈ ਰਾਹਤ ਫੰਡ ਵਿੱਚ ਦਾਨ ਦੇ ਦਿੱਤਾ। ਉਸ ਨੇ ਕਿਹਾ, ‘‘ਮੈਂ 20 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਆਸਟਰੇਲੀਆ ਵਿੱਚ ਖੇਡ ਰਹੀ ਹਾਂ ਅਤੇ ਖ਼ਬਰਾਂ ਰਾਹੀਂ ਮੈਨੂੰ ਇਹ ਜਾਣ ਕੇ ਧੱਕਾ ਲੱਗਿਆ ਕਿ ਇੱਥੇ ਅੱਗ ਨੇ ਜੰਗਲ ਵਿੱਚ ਕਾਫ਼ੀ ਕੁੱਝ ਤਬਾਹ ਕਰ ਦਿੱਤਾ। ਜਾਨਵਰਾਂ ਅਤੇ ਲੋਕਾਂ ਨੇ ਆਪਣੇ ਘਰ ਗੁਆ ਲਏ। ਮੈਂ ਆਪਣੀ ਜਿੱਤੀ ਹੋਈ ਰਕਮ ਨੂੰ ਇਸ ਮਹਾਨ ਕਾਰਜ ਲਈ ਦਾਨ ਕਰ ਰਹੀ ਹਾਂ।’’ ਸੇਰੇਨਾ ਨੇ ਕੈਰੋਲੀਨਾ ਵੋਜ਼ਨਿਆਕੀ ਨਾਲ ਮਿਲ ਕੇ ਡਬਲਜ਼ ਦੇ ਫਾਈਨਲ ਵਿੱਚ ਥਾਂ ਬਣਾਈ ਸੀ। ਪਰ ਇਸ ਜੋੜੀ ਨੂੰ ਅਮਰੀਕਾ ਦੀ ਆਸੀਆ ਮੁਹੰਮਦ ਅਤੇ ਟੇਲਰ ਟਾਊਨਸੇਂਡ ਤੋਂ 4-6, 4-6 ਨਾਲ ਹਾਰ ਝੱਲਣੀ ਪਈ। -ਏਐੱਫਪੀ

ਪਲਿਸਕੋਵਾ ਨੇ ਬ੍ਰਿਸਬਨ ਟੈਨਿਸ ਖ਼ਿਤਾਬ ਜਿੱਤਿਆ ਬ੍ਰਿਸਬਨ: ਚੈੱਕ ਗਣਰਾਜ ਦੀ ਕੈਰੋਲੀਨਾ ਪਲਿਸਕੋਵਾ ਨੇ ਅੱਜ ਬ੍ਰਿਸਬਨ ਕੌਮਾਂਤਰੀ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਮੈਡੀਸਨ ਕੀਅਜ਼ ’ਤੇ ਤਿੰਨ ਸੈੱਟ ਤੱਕ ਚੱਲੇ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਦੁਨੀਆਂ ਦੀ ਦੂਜੇ ਨੰਬਰ ਦੀ ਖਿਡਾਰਨ ਦੀ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੇ ਆਸਟਰੇਲੀਅਨ ਓਪਨ ਲਈ ਇਹ ਚੰਗੀ ਤਿਆਰੀ ਹੈ। ਉਸ ਨੇ ਦੋ ਘੰਟੇ ਤੱਕ ਚੱਲੇ ਮੁਕਾਬਲੇ ਵਿੱਚ ਮੈਡੀਸਨ ਕੀਅਜ਼ ਨੂੰ 6-4, 4-6, 7-5 ਨਾਲ ਹਰਾਇਆ। ਸਾਬਕਾ ਅੱਵਲ ਨੰਬਰ ਖਿਡਾਰਨ ਨੇ ਅਜੇ ਤੱਕ ਇੱਕ ਵੀ ਗਰੈਂਡ ਸਲੈਮ ਸਿੰਗਲਜ਼ ਖ਼ਿਤਾਬ ਨਹੀਂ ਜਿੱਤਿਆ। ਹਾਲਾਂਕਿ ਉਹ ਬੀਤੇ ਸਾਲ ਮੈਲਬਰਨ ਵਿੱਚ ਸੈਮੀਫਾਈਨਲ ਤੱਕ ਪਹੁੰਚੀ ਸੀ ਅਤੇ ਚੈਂਪੀਅਨ ਬਣੀ ਨਾਓਮੀ ਓਸਾਕਾ ਤੋਂ ਹਾਰ ਗਈ ਸੀ। ਕੱਲ੍ਹ ਉਸ ਨੇ ਓਸਾਕਾ ਨੂੰ ਤਿੰਨ ਘੰਟੇ ਤੱਕ ਚੱਲੇ ਮੈਰਾਥਨ ਸੈਮੀਫਾਈਨਲ ਵਿੱਚ ਹਰਾਇਆ ਸੀ। -ਏਐੱਫਪੀ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਿਤਕਰਿਆਂ ਦਾ ਆਲਮੀ ਵਰਤਾਰਾ

ਵਿਤਕਰਿਆਂ ਦਾ ਆਲਮੀ ਵਰਤਾਰਾ

ਸੁਪਰ-ਸੈਚਰਡੇ ਦਾ ਆਨੰਦ

ਸੁਪਰ-ਸੈਚਰਡੇ ਦਾ ਆਨੰਦ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਕੈਨੇਡੀਅਨ ਪੰਜਾਬੀ ਘਰਾਂ ਵਿਚ ਪੀੜ੍ਹੀਆਂ ਦਾ ਪਾੜਾ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਵਰਵਰਾ ਰਾਓ ਇਕ ਵਿਚਾਰ ਦਾ ਨਾਂ

ਖੇਤ ਸੌਂ ਰਹੇ ਹਨ !

ਖੇਤ ਸੌਂ ਰਹੇ ਹਨ !

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All