ਸੁਮਿਤ ਨਾਗਲ ਏਟੀਪੀ ਚੈਲੇਂਜਰ ਕੈਂਪਿਨੈਸ ਦੇ ਸੈਮੀਫਾਈਨਲ ’ਚ

ਕੈਂਪਿਨੈਸ (ਬ੍ਰਾਜ਼ੀਲ), 5 ਅਕਤੂਬਰ ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਏਟੀਪੀ ਚੈਲੇਂਜਰ ਕੈਂਪਿਨੈਸ ਵਿੱਚ ਅਰਜਨਟੀਨਾ ਦੇ ਫਰਾਂਸਿਸਕੋ ਕੈਰੂਨਡੋਲੋ ਦੀ ਮੁਸ਼ਕਲ ਚੁਣੌਤੀ ਨੂੰ ਪਾਰ ਕਰਦਿਆਂ ਅੱਜ ਇੱਥੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਹਾਲ ਹੀ ’ਚ ਵਿਸ਼ਵ ਦਰਜਾਬੰਦੀ ਵਿੱਚ ਕਰੀਅਰ ਦੇ ਸਰਵੋਤਮ 135ਵੇਂ ਸਥਾਨ ’ਤੇ ਪਹੁੰਚਣ ਵਾਲੇ ਇਸ ਭਾਰਤੀ ਖਿਡਾਰੀ ਨੇ 13ਵਾਂ ਦਰਜਾ ਪ੍ਰਾਪਤ ਕੈਰੂਨਡੋਲੋ ਨੂੰ 7-6, 7-5 ਨਾਲ ਸ਼ਿਕਸਤ ਦਿੱਤੀ। ਨਾਗਲ ਨੇ ਪਿਛਲੇ ਦੋ ਹਫ਼ਤਿਆਂ ਦੌਰਾਨ ਦੂਜੀ ਵਾਰ ਆਖ਼ਰੀ ਚਾਰ ਵਿੱਚ ਥਾਂ ਪੱਕੀ ਕੀਤੀ ਹੈ। ਛੇਵਾਂ ਦਰਜਾ ਪ੍ਰਾਪਤ ਨਾਗਲ ਨੂੰ ਫਾਈਨਲ ਵਿੱਚ ਪਹੁੰਚਣ ਲਈ ਅਰਜਨਟੀਨਾ ਦੇ ਹੀ ਜੁਆਨ ਪਾਬਲੋ ਫਿਕੋਵਿਚ ਨਾਲ ਭਿੜਨਾ ਹੋਵੇਗਾ। ਨਾਗਲ ਨੂੰ ਪਹਿਲੇ ਗੇੜ ਵਿੱਚ ਬਾਈ ਮਿਲੀ ਸੀ। ਦੂਜੇ ਗੇੜ ਵਿੱਚ ਪੁਰਤਗਾਲ ਦੇ ਉਸ ਦੇ ਵਿਰੋਧੀ ਗਾਸਤੋ ਇਲਿਆਸ ਨੇ ਪਹਿਲੇ ਸੈੱਟ ਦਾ ਮੁਕਾਬਲਾ ਵਿਚਾਲੇ ਛੱਡ ਦਿੱਤਾ ਸੀ। ਆਖ਼ਰੀ-16 ਵਿੱਚ ਉਸ ਨੇ ਬ੍ਰਾਜ਼ੀਲ ਦੇ ਓਰਲੈਂਡੋ ਲੁਜ਼ ਨੂੰ 7-5, 6-3 ਨਾਲ ਮਾਤ ਦਿੱਤੀ ਸੀ। ਨਾਗਲ ਨੇ ਬੀਤੇ ਹਫ਼ਤੇ ਅਰਜਨਟੀਨਾ ਦੇ ਫਾਕੁੰਡੋ ਬੋਗਨਿਸ ਨੂੰ ਹਰਾ ਕੇ ਕਰੀਅਰ ਦਾ ਦੂਜਾ ਏਟੀਪੀ ਚੈਲੇਂਜਰ ਕਲੇਅ ਕੋਰਟ ਖ਼ਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਉਸ ਨੇ 2017 ਵਿੱਚ ਬੰਗਲੌਰ ਚੈਲੇਂਜਰ ਟੂਰਨਾਮੈਂਟ ’ਤੇ ਕਬਜ਼ਾ ਕੀਤਾ ਸੀ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All