ਸੀਵਰ ਦੀ ਸਫਾਈ ਦੌਰਾਨ ਇਕ ਸਾਲ ਵਿੱਚ 110 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ: ਪਿਛਲੇ ਇਕ ਸਾਲ ਵਿੱਚ ਦੇਸ਼ ਵਿੱਚ ਸੀਵਰ ਅਤੇ ਸੈਪਟਿਕ ਟੈਂਕਾਂ ਦੀ ਸਫਾ਼ਈ ਕਰਦਿਆਂ 110 ਲੋਕਾਂ ਦੀ ਗੈਸ ਚੜ੍ਹਨ ਕਾਰਨ ਮੌਤ ਹੋਈ ਹੈ। ਲੋਕ ਸਭਾ ਵਿੱਚ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਦੱਸਿਆ ਕਿ ਸਾਲ 2015 ਵਿੱਚ 57, 2016 ਵਿੱਚ 48, 2017 ਵਿੱਚ 93 ਅਤੇ 2018 ਵਿੱਚ 68 ਵਿਅਕਤੀਆਂ ਦੀ ਸੀਵਰ ਅਤੇ ਸੈਪਟਿਕ ਟੈਂਕਾਂ ਦੀ ਸਫਾਈ ਕਰਦਿਆਂ ਮੌਤ ਹੋਈ। ਮਰਨ ਵਾਲਿਆਂ ਦੀ ਸੂਚੀ ਵਿੱਚ ਉੱਤਰ ਪ੍ਰਦੇਸ਼ ਸਿਖਰ ’ਤੇ ਹੈ ਜਿਥੇ ਬੀਤੇ ਵਰ੍ਹੇ 21 ਵਿਅਕਤੀਆਂ ਦੀ ਮੌਤ ਹੋਈ। ਮਹਾਰਾਸ਼ਟਰ ਵਿੱਚ ਮਰਨ ਵਾਲਿਆਂ ਦੀ ਗਿਣਤੀ 17, ਗੁਜਰਾਤ ਵਿੱਚ 16 ਅਤੇ ਤਾਮਿਲਨਾਡੂ ਵਿੱਚ 15 ਹੈ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All