ਸੀਚੇਵਾਲ ਨੂੰ ‘ਮਾਣਮੱਤੇ ਸਿੱਖ’ ਐਵਾਰਡ

ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕਰਦੇ ਹੋਏ ਅਵਿਨਾਸ਼ ਕੌਲ, ਸਤਿੰਦਰ ਸਰਤਾਜ, ਜਸਬੀਰ ਜੱਸੀ ਤੇ ਹੋਰ।

ਪੱਤਰ ਪ੍ਰੇਰਕ ਸ਼ਾਹਕੋਟ, 12 ਅਕਤੂਬਰ ਇੱਕ ਟੀਵੀ ਚੈਨਲ ਵੱਲੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਮਾਣ ਮੱਤੀਆਂ ਸਿੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਗਾਇਕ ਰੱਬੀ ਸ਼ੇਰਗਿੱਲ, ਡਾ. ਐਸਪੀ ਸਿੰਘ ਉਬਰਾਏ, ਬਜ਼ੁਰਗ ਅਥਲੀਟ ਮਾਨ ਕੌਰ, ਡਾ. ਪੀਐਸ ਪਸਰੀਚਾ, ਡਾ. ਕੁਲਦੀਪਕ ਸਿੰਘ, ਸਤਿੰਦਰ ਸਰਤਾਜ, ਜਸਬੀਰ ਜੱਸੀ, ਗੁਰਪ੍ਰੀਤ ਸਿੰਘ ਘੁੱਗੀ, ਸਰਬਜੀਤ ਸਿੰਘ ਸਮਰਾ, ਗੁਰਪ੍ਰੀਤ ਸਿੰਘ ਮਿੰਟੂ ਅਤੇ ਹੋਰ ਸ਼ਖਸ਼ੀਅਤਾਂ ਨੂੰ ਦਿੰਤਾ ਗਿਆ ਹੈ। ਸੰਤ ਸੀਚੇਵਾਲ ਨੂੰ ‘ਦਿ ਪ੍ਰੋਮੀਨੈਂਟ ਸਿੱਖਸ’ ਐਵਾਰਡ ਨਾਲ ਸਨਮਾਨਿਤ ਕਰਨ ਸਮੇਂ ‘ਨਿਊਜ਼ 18’ ਦੇ ਸੀਈਉ ਅਵਿਨਾਸ਼ ਕੌਲ, ਸੀਨੀਅਰ ਐਡੀਟਰ ਪੰਜਾਬ ਜਯੋਤੀ ਕਮਲ, ਸਤਿੰਦਰ ਸਰਤਾਜ ਅਤੇ ਜਸਬੀਰ ਜੱਸੀ ਹਾਜ਼ਰ ਸਨ। ਇਸ ਮੌਕੇ ਸਿੱਖੀ ਅਤੇ ਸੇਵਾ ਵਿਸ਼ੇ ’ਤੇ ਆਪਣੇ ਵਿਚਾਰ ਰੱਖਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਅਜੋਕਾ ਸਿੱਖ ਸਮਾਜ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸੇਵਾ ਦੇ ਸੰਕਲਪ ਨੂੰ ਵੀ ਛੱਡਦਾ ਜਾ ਰਿਹਾ ਹੈ ਇਸੇ ਕਰਕੇ ਗੁਰਦੁਆਰਿਆਂ ਦੀ ਉਸਾਰੀ ਦੇ ਕੰਮ ਵੀ ਠੇਕੇ ’ਤੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਦੀ ਸਭ ਤੋਂ ਵੱਡੀ ਸਮੱਸਿਆ ਜਲ ਸੰਕਟ ਬਣ ਰਹੀ ਹੈ। ਪੰਜਾਬ ਦੇ ਪਾਣੀ ਸੁੱਕ ਰਹੇ ਹਨ। ਉਨ੍ਹਾਂ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸੇਧ ਲੈਣ ਲਈ ਕਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All