ਸੀਏਪੀਐਫ ਕੰਟੀਨਾਂ ਵਿੱਚੋਂ ਬਾਹਰ ਹੋਏ ਇਕ ਹਜ਼ਾਰ ਤੋਂ ਵੱਧ ‘ਗੈਰ ਸਵਦੇਸ਼ੀ ਉਤਪਾਦ’

ਹੁਣ ਨਹੀਂ ਮਿਲੇਗਾ ਡਾਬਰ ਚਵਨਪ੍ਰਾਸ਼ ਤੇ ਨੈਸਲੇ ਦੇ ਬਿਸਕੁਟ

ਨਵੀਂ ਦਿੱਲੀ, 1 ਜੂਨ ਕੇਂਦਰੀ ਹਥਿਆਰਬੰਦ ਪੁਲੀਸ ਬਲ (ਸੀਏਪੀਐਫ) ਦੀਆਂ ਕੰਟੀਨਾਂ ਨੇ ਡਾਬਰ, ਵੀਆਈਪੀ ਇੰਡਸਟ੍ਰੀਜ਼, ਯੂਰੇਕਾ ਫੋਰਬਸ, ਜਕੁਆਰ, ਐੱਚਯੂਐੱਲ(ਫੂਡਜ਼), ਨੈਸਲੇ ਇੰਡੀਆ ਵਰਗੀਆਂ ਕੰਪਨੀਆਂ ਦੇ ਇਕ ਹਜ਼ਾਰ ਤੋਂ ਵਧ ਉਤਪਾਦਾਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਹੈ ਅਤੇ ਕਿਹਾ ਹੈ ਕਿ ਸਬੰਧਤ ਉਤਪਾਦਾਂ ਦੀ ਅੱਜ ਤੋਂ ਵਿਕਰੀ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਇਹ ‘ਸਵਦੇਸ਼ੀ ’ ਨਹੀਂ ਹਨ ਜਾਂ ਫਿਰ ਇਨ੍ਹਾਂ ਨੂੰ ਦਰਾਮਦ ਉਤਪਾਦਾਂ ਨਾਲ ਬਣਾਇਆ ਜਾਂਦਾ ਹੈ। ਇਹ ਜਾਣਕਾਰੀ ਸਰਕਾਰ ਵੱਲੋਂ ਜਾਰੀ ਹੁਕਮਾਂ ਤੋਂ ਮਿਲੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ 13 ਮਈ ਨੂੰ ਐਲਾਨ ਕੀਤਾ ਸੀ ਕਿ ਘਰੇਲੂ ਸਨਅਤਾਂ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਤਹਿਤ ਮੁਲਕ ਵਿੱਚ ਸੀਏਪੀਐਫ ਦੀਆਂ 1700 ਕੰਟੀਨਾਂ ਵਿਚ ਇਕ ਜੂਨ ਤੋਂ ਸਿਰਫ ਸਵਦੇਸ਼ੀ ਉਤਪਾਦਾਂ ਦੀ ਵਿਕਰੀ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All