ਸਿੱਖ ਭਾਈਚਾਰੇ ਵੱਲੋਂ ਕੋਬੇ ਬ੍ਰਾਇੰਟ ਲਈ ਅਰਦਾਸ

ਫਰੈਜ਼ਨੋ ਦੇ ਗੁਰਦੁਆਰੇ ਵਿਚ ਕੋਬੇ ਦੇ ਨਾਮ ਵਾਲੀਆਂ ਟੀ ਸ਼ਰਟਾਂ ਪਾਕੇ ਬੈਠੇ ਸਿੱਖ ਸ਼ਰਧਾਲੂ।

ਨਿਊ ਯਾਰਕ, 13 ਫਰਵਰੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਸਿੱਖਾਂ ਨੇ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇੰਟ ਨੂੰ ਗੁਰਦੁਆਰੇ ਵਿੱਚ ਇਕ ਵੱਖਰੇ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ। ਬ੍ਰਾਇੰਟ ਤੇ ਉਹਦੀ ਧੀ ਦੀ ਪਿਛਲੇ ਮਹੀਨੇ ਲਾਸ ਏਂਜਲਸ ਦੇ ਬਾਹਰ ਇਕ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ ਸੀ। ਫਰੈਜ਼ਨੋ ਸ਼ਹਿਰ ਦੇ ਗੁਰਦੁਆਰਾ ਨਾਨਕਸਰ ਵਿੱਚ ਰੱਖੀ ਸ਼ੋਕ ਸਭਾ ਵਿੱਚ ਸਿੱਖ ਕੋਬੇ ਬ੍ਰਾਇੰਟ ਦੇ ਨਾਂ ਵਾਲੀਆਂ ਟੀ-ਸ਼ਰਟਾਂ ਪਾ ਕੇ ਸ਼ਾਮਲ ਹੋਏ। ਬ੍ਰਾਇੰਟ, ਲਾਸ ਏਂਜਲਜ਼ ਲੇਕਰਜ਼ ਲਈ ਖੇਡਦਾ ਸੀ। ਬ੍ਰਾਇੰਟ ਤੇ ਉਹਦੀ ਧੀ ਗਿਆਨਾ ਲਈ ਅੰਤਿਮ ਅਰਦਾਸ 24 ਫਰਵਰੀ ਨੂੰ ਲਾਸ ਏਂਜਲਸ ਦੇ ਸਟੇਪਲਜ਼ ਸੈਂਟਰ ਵਿੱਚ ਰੱਖੀ ਗਈ ਹੈ। ਸ਼ੋਕ ਸਭਾ ਵਿੱਚ ਸ਼ਾਮਲ ਸਿੱਖ ਪੁਰਸ਼ਾਂ ਤੇ ਬੱਚਿਆਂ ਨੇ ਜਿੱਥੇ ਕੱਪੜਿਆਂ ਉਪਰੋਂ ਲੇਕਰਜ਼ ਦੀ ਜਰਸੀ ਪਾਈ ਹੋਈ ਸੀ, ਉਥੇ ਸਿੱਖ ਬੀਬੀਆਂ ਬੈਂਗਣੀ ਤੇ ਪੀਲੇ ਰੰਗ ਦੇ ਰਵਾਇਤੀ ਸਲਵਾਰ ਕਮੀਜ਼ ਵਿੱਚ ਨਜ਼ਰ ਆਈਆਂ। ਕੋਬ ਬ੍ਰਾਇੰਟ ਲਾਸ ਏਂਜਲਸ ਵਿੱਚ ਰਹਿੰਦੇ ਸਿੱਖ ਪਰਿਵਾਰਾਂ ’ਚ ਕਾਫ਼ੀ ਮਕਬੂਲ ਸੀ। ਲੇਕਰਜ਼ ਦੇ ਫੈਨ ਅੰਗਦ ਸੰਧੂ ਨੇ ਕਿਹਾ, ‘ਬ੍ਰਾਇੰਟ ਸਿੱਖ ਭਾਈਚਾਰੇ ਖਾਸ ਕਰਕੇ ਬੱਚਿਆਂ ਲਈ ਕਿਸੇ ਨਾਇਕ ਤੋਂ ਘੱਟ ਨਹੀਂ ਸੀ। ਉਸ ਨੇ ਕਈ ਸਿੱਖਾਂ ਨੂੰ ਬਾਸਕਟਬਾਲ ਖੇਡਣ ਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਆ। ਉਹ ਸਾਡੇ ਲਈ ਰੋਲ ਮਾਡਲ ਸੀ।’ ਬਾਸਕਟਬਾਲ ਮੀਡੀਆ ਆਊਟਲੈੱਟ ਬਾਲ ਡੋਂਟ ਸਟਾਪ ਨੇ ਟਵਿੱਟਰ ’ਤੇ ਗੁਰਦੁਆਰੇ ਦੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿਚ ਸਿੱਖ ਮਹਾਨ ਬਾਸਕਟਬਾਲ ਖਿਡਾਰੀ ਲਈ ਅਰਦਾਸ ਕਰਦੇ ਵਿਖਾਈ ਦੇ ਰਹੇ ਹਨ। ਅਮਰੀਕਾ ਵਿੱਚ ਰਹਿੰਦੇ ਸਿੱਖਾਂ ਦੇ ਘਰਾਂ ਵਿੱਚ ਬ੍ਰਾਇੰਟ ਕਾਫ਼ੀ ਜਾਣਿਆ ਪਛਾਣਿਆ ਨਾਂਅ ਹੈ। ਮੀਡੀਆ ਆਊਟਲੈੱਟ ਨੇ ਇਕ ਟਵੀਟ ’ਚ ਕਿਹਾ, ‘ਸਿੱਖਾਂ ਨੇ ਗੁਰਦੁਆਰੇ ਵਿੱਚ ਕੋਬੇ ਤੇ ਹੈਲੀਕਾਪਟਰ ਹਾਦਸੇ ਦੇ ਹੋਰਨਾਂ ਪੀੜਤਾਂ ਲਈ ਅਰਦਾਸ ਕੀਤੀ। ਸਿੱਖ ਘਰਾਂ ਵਿੱਚ ਕੋਬੇ ਜਾਣਿਆ ਪਛਾਣਿਆ ਨਾਂਅ ਹੈ। ਤੁਹਾਡੇ ਦਾਦਾ ਤੇ ਦਾਦੀ ਨੂੰ ਭਾਵੇਂ ਹੋਰ ਚੀਜ਼ਾਂ ਬਾਰੇ ਨਾ ਪਤਾ ਹੋਵੇ, ਪਰ ਉਹ ਕੋਬੇ ਨੂੰ ਬਾਖੂਬੀ ਜਾਣਦੇ ਹਨ। ਉਨ੍ਹਾਂ ਨੂੰ ਪਤਾ ਸੀ ਕਿ ਉਹ ਕਿੰਨਾ ਖਾਸ ਸੀ।’ -ਪੀਟੀਆਈ/ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਦੋਵਾਂ ਮੁਲਕਾਂ ਦਰਮਿਆਨ ਸੰਤੁਲਨ ਜਾਂ ਆਪਸੀ ਸੂਝ-ਬੂਝ ਕਾਇਮ ਕਰਨ ’ਤੇ ਜ਼ੋ...

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਸ਼੍ਰੋਮਣੀ ਕਮੇਟੀ ’ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸਾਬਕਾ ਸੰਸਦ ਮੈਂਬਰ ਦੀ ਅਗਵਾਈ ਹੇਠ ਅਕਾਲੀਆਂ ਨੇ ਦੂਜੇ ਦਿਨ ਵੀ ਦਿੱਤੀਆਂ...

ਸ਼ਹਿਰ

View All