ਸਿੱਖਿਆ ਪ੍ਰਤੀ ਜਜ਼ਬੇ ਨੂੰ ਸਲਾਮ : The Tribune India

ਸਿੱਖਿਆ ਪ੍ਰਤੀ ਜਜ਼ਬੇ ਨੂੰ ਸਲਾਮ

ਸਿੱਖਿਆ ਪ੍ਰਤੀ ਜਜ਼ਬੇ ਨੂੰ ਸਲਾਮ

ਹਰਜਿੰਦਰ ਭੋਤਨਾ 11904862cd _Russian Trainਦੋ ਕੁ ਸਾਲ ਪਹਿਲਾਂ ਜਪਾਨ ਦੀ ਸਿੱਖਿਆ ਪ੍ਰਤੀ ਗੰਭੀਰਤਾ ਦੀ ਸੂਹ ਦਿੰਦੀ ਖ਼ਬਰ ਦੁਨੀਆ ਭਰ ਵਿੱਚ ਫੈਲੀ ਸੀ ਜਿੱਥੇ ਇੱਕ ਬੱਚੀ ਨੂੰ ਸਕੂਲ ਲਿਜਾਣ ਲਈ ਸਪੈਸ਼ਲ ਰੇਲ ਚੱਲਦੀ ਹੈ। ਜਪਾਨ ਰੇਲਵੇ ਨੇ ਉਸ ਰੂਟ ਨਾਲ ਸਬੰਧਿਤ ਕੋਈ ਸਵਾਰੀ ਨਾ ਮਿਲਣ ਕਰ ਕੇ ਉਸ ਗੱਡੀ ਨੂੰ ਬੰਦ ਕਰਨ ਦੀ ਪ੍ਰਵਾਨਗੀ ਸਰਕਾਰ ਕੋਲੋਂ ਮੰਗੀ ਸੀ, ਪਰ ਸਰਕਾਰ ਨੇ ਇਹ ਸੁਝਾਅ ਰੱਦ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਤਕ ਉਸ ਲੜਕੀ ਦੀ ਸਿੱਖਿਆ ਪੂਰੀ ਨਹੀਂ ਹੋ ਜਾਂਦੀ, ਉਦੋਂ ਤਕ ਇਹ ਗੱਡੀ ਬੰਦ ਨਹੀਂ ਕੀਤੀ ਜਾ ਸਕਦੀ। ਸਰਕਾਰ ਨੇ ਸਗੋਂ ਰੇਲਵੇ ਨੂੰ ਨਿਰਦੇਸ਼ ਦਿੱਤੇ ਕਿ ਗੱਡੀ ਦੇ ਆਉਣ ਜਾਣ ਦਾ ਸਮਾਂ ਲੜਕੀ ਦੇ ਸਕੂਲ ਆਉਣ ਜਾਣ ਦੇ ਸਮੇਂ ਮੁਤਾਬਕ ਕੀਤਾ ਜਾਵੇ। ਇਸ ਤੋਂ ਸਰਕਾਰ ਦੀ ਸਿੱਖਿਆ, ਵਿਸ਼ੇਸ਼ ਕਰ ਕੇ ਲੜਕੀਆਂ ਦੀ ਸਿੱਖਿਆ ਪ੍ਰਤੀ ਗੰਭੀਰਤਾ ਦਾ ਪਤਾ ਲੱਗਦਾ ਹੈ। ਫਿਰ ਇਸ ਨਾਲ ਮਿਲਦੀ-ਜੁਲਦੀ ਖ਼ਬਰ ਰੂਸ ਤੋਂ ਆਈ। ਸੇਂਟ ਪੀਟਰਸਬਰਗ ਵਿੱਚ ਮਮਰੇਂਸਕ ਰੇਲ ਗੱਡੀ ਨੇ ਦੋ ਕੁ ਮਹੀਨੇ ਪਹਿਲਾਂ ਨਵਾਂ ਸਟੇਸ਼ਨ ਬਣਾਇਆ ਹੈ ਤਾਂ ਕਿ 14 ਸਾਲਾ ਵਿਦਿਆਰਥਣ ਕਰੀਨਾ ਕੋਜ਼ੋਲੋਵਾ ਸਮੇਂ ਸਿਰ ਸਕੂਲ ਪਹੁੰਚ ਸਕੇ। ਕਰੀਨਾ ਸੇਂਟ ਪੀਟਰਸਬਰਗ ਦੇ ਦੂਰ ਦੁਰਾਡੇ ਪੋਇਆਕੋਂਡਾ ਪੇਂਡੂ ਖੇਤਰ ਦੀ ਰਹਿਣ ਵਾਲੀ ਹੈ। ਉਹ ਅਤੇ ਉਸ ਦੀ ਦਾਦੀ ਜੋ ਉਸ ਨੂੰ ਸਕੂਲ ਲਿਜਾਂਦੀ ਹੈ, ਨੂੰ ਦੂਰ ਸਟੇਸ਼ਨ ’ਤੇ ਜਾ ਕੇ ਗੱਡੀ ਫੜਨੀ ਪੈਂਦੀ ਸੀ। ਕਰੀਨਾ ਦੀ ਮਾਂ ਨੇ ਰੇਲਵੇ ਨਾਲ ਸੰਪਰਕ ਕਰ ਕੇ ਆਪਣੀ ਬੱਚੀ ਨੂੰ ਸਫ਼ਰ ਵਿੱਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾਇਆ ਅਤੇ ਘਰ ਨੇੜੇ ਸਟਾਪਿਜ਼ ਬਣਾਉਣ ਦੀ ਬੇਨਤੀ ਕੀਤੀ। ਰੇਲਵੇ ਨੇ ਤੁਰੰਤ ਕਾਰਵਾਈ ਕਰਦਿਆਂ ਜਿੱਥੋ ਤਕ ਸਭ ਤੋਂ ਨੇੜੇ ਸੰਭਵ ਹੋਇਆ, ਰੇਲਵੇ ਸਟਾਪਿਜ਼ ਦਾ ਪ੍ਰਬੰਧ ਕਰ ਦਿੱਤਾ। ਇਸ ਤੋਂ ਇਨ੍ਹਾਂ ਮੁਲਕਾਂ ਵਿੱਚ ਸਿੱਖਿਆ ਦੀ ਅਹਿਮੀਅਤ ਅਤੇ ਕਾਮਯਾਬੀ ਦਾ ਅੰਦਾਜ਼ਾ ਸਹਿਜੇ ਹੀ ਲੱਗ ਸਕਦਾ ਹੈ। ਅਜਿਹੇ ਮੁਲਕਾਂ ਦੇ ਸਿੱਖਿਆ ਪ੍ਰਤੀ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੈ ਜੋ ਇੱਕ ਇੱਕ ਬੱਚੇ ਨੂੰ ਸਿੱਖਿਆ ਸਹੂਲਤਾਂ ਦੇਣਾ ਆਪਣਾ ਫਰਜ਼ ਸਮਝਦੇ ਹਨ। ਦੂਸਰੇ ਪਾਸੇ ਭਾਰਤ ਅਤੇ ਪੰਜਾਬ ਦੇ ਸਿੱਖਿਆ ਹਾਲਾਤ ਉੱਤੇ ਜ਼ਰਾ ਨਜ਼ਰ ਮਾਰੋ। ਇਹ ਸਿਰਫ਼ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਨਾਅਰਿਆਂ ਤਕ ਹੀ ਸੀਮਤ ਹੈ। ਵੱਡੀ ਗਿਣਤੀ ਵਿੱਚ ਵਿਦਿਆਰਥੀ ਸਕੂਲੀ ਪੜ੍ਹਾਈ ਹੀ ਪੂਰੀ ਨਹੀਂ ਕਰ ਸਕਦੇ। ਪਹਿਲੀ ਗੱਲ, ਸਰਕਾਰੀ ਸਕੂਲਾਂ ਵਿੱਚ ਮੁੱਢਲੀਆਂ ਸਹੂਲਤਾਂ ਦੀ ਘਾਟ ਹੈ। ਸਕੂਲ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਹਨ। ਠੇਕੇਦਾਰੀ ਸਿਸਟਮ ਰਾਹੀਂ ਅਧਿਆਪਕਾਂ ਦਾ ਸ਼ੋਸ਼ਣ ਹੋ ਰਿਹਾ ਹੈ। ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਠੋਸ ਸਿੱਖਿਆ ਨੀਤੀ ਨਹੀਂ ਬਣ ਸਕੀ। ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਲਗਾਤਾਰ ਦੂਰ ਹੋ ਰਹੀ ਹੈ। ਭਾਰਤ ਬੇਸ਼ੱਕ ਸੰਸਾਰ ਵਿਸ਼ਵ ਤਾਕਤ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਸਿੱਖਿਆ ਦੇ ਵਿਕਾਸ ਬਿਨਾਂ ਇਹ ਸੰਭਵ ਨਹੀਂ ਹੈ। ਦੁਨੀਆ ਦੇ ਵਿਕਸਿਤ ਮੁਲਕਾਂ ਦੀ ਕਾਮਯਾਬੀ ਦਾ ਰਾਜ਼ ਸਿੱਖਿਆ ਹੈ। ਇਨ੍ਹਾਂ ਤੋਂ ਸੇਧ ਲਈ ਜਾ ਸਕਦੀ ਹੈ। ਸੰਪਰਕ: 94635-12720

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਲ

ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਲ

ਜਗਰੂਪ ਬਰਾੜ, ਹੈਰੀ ਬੈਂਸ, ਰਵੀ ਕਾਹਲੋਂ ਤੇ ਰਚਨਾ ਸਿੰਘ ਨੂੰ ਮੰਤਰੀ ਬਣਾ...

ਸ਼ਹਿਰ

View All