ਸਾਲਾਨਾ ਜੋੜ ਮੇਲਾ ਭਰਿਆ

ਪੱਤਰ ਪ੍ਰੇਰਕ ਬਾਬਾ ਬਕਾਲਾ, 23 ਜੂਨ ਦਰਗਾਹ ਸ਼ਰੀਫ ਹਜ਼ਰਤ ਪੀਰ ਬਾਬਾ ਹਾਬਦ ਗਨੀ (ਖਾਨਗਾਹ) ਲੋਹਗੜ੍ਹ, ਸੁਧਾਰ ਰਾਜਪੂਤਾਂ ਵਿਖੇ ਸਾਲਾਨਾ ਜੋੜ ਮੇਲਾ ਬਾਬਾ ਕੈਲਾਸ਼ ਸ਼ਾਹ ਚਿਸ਼ਤੀ ਫਰੀਦੀ ਸਾਬਰੀ ਦੀ ਅਗਵਾਈ ਵਿਚ ਪੂਰਨ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ ਗੋਇੰਦਵਾਲ ਵਾਲੇ ਅਤੇ ਸ਼ਾਮ ਨੂੰ ਅਬਦੁਲ ਹਸੀਂ ਕਾਦਰੀ ਤੇ ਪਾਰਟੀ ਕਾਹਨੂੰਵਾਨ ਵਾਲਿਆਂ ਨੇ ਕੱਵਾਲੀਆਂ ਪੇਸ਼ ਕੀਤੀਆਂ। ਇਸ ਮੌਕੇ ਸ਼ਾਮ ਨੂੰ 56 ਕਿਲੋਗ੍ਰਾਮ ਵਜ਼ਨੀ ਅਤੇ ਓਪਨ ਇਕ ਪਿੰਡ ਦੇ ਕਬੱਡੀ ਦੇ ਦੋ ਨੁਮਾਇਸ਼ੀ ਮੈਚ ਕਰਵਾਏ ਗਏ। 56 ਕਿਲੋਗਰਾਮ ਭਾਰ ਵਰਗ ਦੇ ਕਬੱਡੀ ਦੇ ਫਸਵੇਂ ਮੈਚ ਵਿਚ ਪਿੰਡ ਕਲੇਰ ਘੁਮਾਣ ਦੀ ਟੀਮ ਨੇ ਲੋਹਗੜ੍ਹ ਦੀ ਟੀਮ ਨੂੰ ਅੱਧੇ ਅੰਕ ਦੇ ਅੰਤਰ ਨਾਲ ਹਰਾਇਆ। ਓਪਨ ਕਬੱਡੀ ਦੇ ਪ੍ਰਦਰਸ਼ਨੀ ਮੈਚ ਵਿਚ ਰੁਮਾਣਾ ਚੱਕ ਦੀ ਟੀਮ ਨੂੰ ਹਰਾ ਕੇ ਲੋਹਗੜ੍ਹ ਦੀ ਟੀਮ ਨੇ ਝੰਡੇ ਗੱਡ ਦਿੱਤੇ। ਇਸ ਮੌਕੇ ਕੁਸ਼ਤੀਆਂ ਵੀ ਹੋਈਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਉਪ ਮੁੱਖ ਮੰਤਰੀ ਨੇ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਪਰਿਵਾਰ ਨੇ ਦਾਅਵਾ ਕੀਤਾ; ਜਾਨ ਬਚਾਊਣ ਲਈ ਸਰਕਾਰ ਤੋਂ ਇਲਾਜ ਦੀ ਮੰਗ

ਸ਼ਹਿਰ

View All