ਸਾਬਕਾ ਚੀਨੀ ਫ਼ੌਜੀ ਨੂੰ ਭਾਰਤ ਪਰਤਣ ਦਾ ਵੀਜ਼ਾ ਮਿਲਿਆ

ਵੈਂਗ ਚੈਂਗ ਕੀ ਦੀ ਆਪਣੇ ਪਰਿਵਾਰ ਨਾਲ ਫਾਈਲ ਫੋਟੋ।

ਭੁਪਾਲ, 5 ਸਤੰਬਰ ਮੱਧ ਪ੍ਰਦੇਸ਼ ’ਚ 1974 ਤੋਂ ਵਸੇ ਚੀਨ ਦੇ ਸਾਬਕਾ ਫ਼ੌਜੀ ਨੂੰ ਭਾਰਤ ’ਚ ਆਪਣੇ ਬੱਚਿਆਂ ਕੋਲ ਪਰਤਣ ਦਾ ਵੀਜ਼ਾ ਮਿਲਿਆ ਹੈ। ਭਾਰਤ ’ਚ 54 ਸਾਲ ਰਹਿਣ ਮਗਰੋਂ ਉਹ ਮੁੜ 2017 ’ਚ ਪਹਿਲੀ ਵਾਰ ਚੀਨ ਗਿਆ ਸੀ। ਹਿੰਦ-ਚੀਨ ਜੰਗ ਮਗਰੋਂ 1963 ’ਚ ਵੈਂਗ ਚੈਂਗ ਕੀ (80) ਨੂੰ ਭਾਰਤੀ ਫ਼ੌਜ ਨੇ ਫੜ ਲਿਆ ਸੀ। ਜਾਸੂਸੀ ਦੇ ਦੋਸ਼ ’ਚ ਉਸ ਨੂੰ ਛੇ ਵਰ੍ਹਿਆਂ ਤਕ ਭਾਰਤੀ ਜੇਲ੍ਹਾਂ ’ਚ ਰਹਿਣਾ ਪਿਆ ਸੀ ਅਤੇ ਉਹ 1969 ’ਚ ਰਿਹਾਅ ਹੋਇਆ ਸੀ। ਉਹ ਮੱਧ ਪ੍ਰਦੇਸ਼ ਦੇ ਪਿੰਡ ਤਿਰੋੜੀ ਦੀ ਸਥਾਨਕ ਮਹਿਲਾ ਨਾਲ 1974 ’ਚ ਵਿਆਹ ਕਰਕੇ ਇਥੇ ਵਸ ਗਿਆ ਸੀ। ਉਸ ਦੇ ਪਰਿਵਾਰ ’ਚ ਦੋ ਪੁੱਤਰ ਅਤੇ ਦੋ ਧੀਆਂ ਹਨ। ਨਕਸਲ ਪ੍ਰਭਾਵਿਤ ਬਾਲਾਘਾਟ ਜ਼ਿਲ੍ਹੇ ਦੇ ਤਿਰੋੜੀ ਤੋਂ ਸਾਬਕਾ ਫ਼ੌਜੀ ਦੇ ਪੁੱਤਰ ਵਿਸ਼ਨੂ ਵੈਂਗ (38) ਨੇ ਦੱਸਿਆ,‘‘ਮੇਰੇ ਪਿਤਾ 10 ਫਰਵਰੀ 2017 ਨੂੰ ਪਹਿਲੀ ਵਾਰ ਚੀਨ ਗਏ ਸਨ। ਉਹ ਦੂਜੀ ਵਾਰ ਅਗਸਤ 2017 ’ਚ ਚੀਨ ਗਏ ਸਨ ਅਤੇ ਅਕਤੂਬਰ ’ਚ ਪਰਤ ਆਏ ਸਨ ਕਿਉਂਕਿ ਮੇਰੀ ਮਾਂ ਬਿਮਾਰ ਸੀ ਜਿਸ ਦੀ ਬਾਅਦ ’ਚ ਮੌਤ ਹੋ ਗਈ।’’ ਵਿਸ਼ਨੂ ਨੇ ਦੱਸਿਆ ਕਿ ਪਿਤਾ ਜਨਵਰੀ 2018 ’ਚ ਮੁੜ ਚੀਨ ਗਏ ਸਨ ਪਰ ਉਹ ਅਪਰੈਲ-ਮਈ ’ਚ ਪਰਤ ਆਏ ਸਨ। ਉਹ ਚੌਥੀ ਵਾਰ ਪਹਿਲੀ ਅਕਤੂਬਰ 2018 ਨੂੰ ਚੀਨ ਗਏ ਸਨ ਅਤੇ ਉਥੇ ਫਸ ਗਏ ਸਨ ਕਿਉਂਕਿ ਉਨ੍ਹਾਂ ਨੂੰ ਭਾਰਤ ਪਰਤਣ ਦਾ ਵੀਜ਼ਾ ਨਹੀਂ ਮਿਲਿਆ। ਵਿਸ਼ਨੂ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਭਾਰਤ ਪਰਤਣ ਦਾ ਅੱਜ ਵੀਜ਼ਾ ਮਿਲਿਆ ਹੈ ਅਤੇ ਉਹ ਇਕ-ਦੋ ਦਿਨਾਂ ’ਚ ਭਾਰਤ ਆ ਜਾਣਗੇ। ਉਸ ਮੁਤਾਬਕ ਅਧਿਕਾਰੀਆਂ ਨੇ ਪਿਤਾ ਨੂੰ ਛੇ ਮਹੀਨਿਆਂ ਦਾ ਵੀਜ਼ਾ ਦਿੱਤਾ ਹੈ ਜਿਸ ਮਗਰੋਂ ਉਨ੍ਹਾਂ ਨੂੰ ਮੁੜ ਪੇਈਚਿੰਗ ਪਰਤਣਾ ਹੋਵੇਗਾ। ਇਥੇ ਪ੍ਰਾਈਵੇਟ ਕੰਪਨੀ ’ਚ ਅਕਾਊਂਟੈਂਟ ਵਿਸ਼ਨੂ ਨੇ ਕਿਹਾ ਕਿ ਪਰਿਵਾਰ ਬੇਸਬਰੀ ਨਾਲ ਪਿਤਾ ਦੇ ਪਰਤਣ ਦੀ ਉਮੀਦ ਕਰ ਰਿਹਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All