ਸਾਓ ਪਾਓਲੋ ਸਟੇਡੀਅਮ ਬਣਿਆ ਓਪਨ ਏਅਰ ਹਸਪਤਾਲ

ਸਾਓ ਪਾਓਲੋ, 24 ਮਾਰਚ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਾਓ ਪਾਓਲੋ ਦੇ ਪਾਕਾਐਂਬੂ ਸਟੇਡੀਅਮ ਨੂੰ ਓਪਨ ਏਅਰ ਹਸਪਤਾਲ ਬਣਾ ਦਿੱਤਾ ਗਿਆ ਹੈ। ਇਸ 45 ਹਜ਼ਾਰ ਸਮਰੱਥਾ ਵਾਲੇ ਸਟੇਡੀਅਮ ਵਿੱਚ 200 ਤੋਂ ਵੱਧ ਬੈੱਡ ਲੱਗ ਸਕਦੇ ਹਨ। ਇਹ ਦਸ ਦਿਨਾਂ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਸਟੇਡੀਅਮ ਦੇ ਆਲੇ-ਦੁਆਲੇ ਕਈ ਵੱਡੇ ਹਸਪਤਾਲ ਹਨ। ਬ੍ਰਾਜ਼ੀਲ ਵਿੱਚ ਸੋਮਵਾਰ ਦੁਪਹਿਰ ਤੱਕ ਕੋਵਿਡ-19 ਦੇ 1600 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ 25 ਮੌਤਾਂ ਹੋ ਚੁੱਕੀਆਂ ਹਨ। ਵਿਸ਼ਵ ਕੱਪ-2014 ਦੌਰਾਨ ਵਰਤੇ ਜਾਣ ਵਾਲੇ ਲਗਪਗ ਸਾਰੇ ਸਟੇਡੀਅਮਾਂ ਨੂੰ ਓਪਨ ਏਅਰ ਹਸਪਤਾਲ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।

-ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All