ਸਾਈਬਰ ਹਮਲੇ ਕਾਰਨ ‘ਵਿਕੀਪੀਡੀਆ’ ਕਈ ਦੇਸ਼ਾਂ ’ਚ ਠੱਪ ਹੋਈ

ਵਾਸ਼ਿੰਗਟਨ, 7 ਸਤੰਬਰ ਦੁਨੀਆ ਭਰ ’ਚ ਵੱਖ-ਵੱਖ ਖੇਤਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਵਰਤੀ ਜਾਂਦੀ ਆਨਲਾਈਨ ਵੈੱਬਸਾਈਟ ‘ਵਿਕੀਪੀਡੀਆ’ ਅੱਜ ਕਈ ਮੁਲਕਾਂ ’ਚ ‘ਸਾਈਬਰ ਹਮਲੇ’ ਕਾਰਨ ਬੰਦ ਰਹੀ। ਵਿਕੀਮੀਡੀਆ ਫਾਊਂਡੇਸ਼ਨ ਦਾ ਸਰਵਰ ਜੋ ਕਿ ਇਸ ਸਾਈਟ ਨੂੰ ਚਲਾਉਂਦਾ ਹੈ ਅੱਜ ਵੱਡੇ ਪੱਧਰ ’ਤੇ ‘ਡਿਸਟ੍ਰੀਬਿਊਟਿਡ ਡਿਨਾਈਲ ਆਫ਼ ਸਰਵਿਸ ਅਟੈਕ’ (ਡੀਡੀਓਐੱਸ) ਦਾ ਸ਼ਿਕਾਰ ਹੋ ਗਿਆ। ਸ਼ੁੱਕਰਵਾਰ ਨੂੰ ਸੰਸਥਾ ਦੇ ਜਰਮਨੀ ਸਥਿਤ ਅਕਾਊਂਟ ਨੇ ਟਵਿੱਟਰ ਰਾਹੀਂ ਇਸ ਸਬੰਧੀ ਜਾਣਕਾਰੀ ਦਿੱਤੀ। ਵਿਕੀਮੀਡੀਆ ਫਾਊਂਡੇਸ਼ਨ ਨੇ ਕਿਹਾ ਕਿ ਇਹ ਐੱਨਸਾਈਕਲੋਪੀਡੀਆ ਜੋ ਕਿ ਵਿਸ਼ਵ ਦੀ ਸਭ ਤੋਂ ਹਰਮਨਪਿਆਰੀ ਤੇ ਵੱਧ ਵਰਤੀ ਜਾਣ ਵਾਲੀ ਵੈੱਬਸਾਈਟ ਹੈ। ਕਈ ਟੀਮਾਂ ਇਸ ਨੂੰ ਮੁੜ ਚਲਾਉਣ ਵਿਚ ਲੱਗੀਆਂ ਰਹੀਆਂ। -ਏਐੱਫਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਅਫ਼ਗਾਨਿਸਤਾਨ ’ਚ ਜੇਲ੍ਹ ’ਤੇ ਹਮਲਾ, 29 ਹਲਾਕ

ਅਫ਼ਗਾਨਿਸਤਾਨ ’ਚ ਜੇਲ੍ਹ ’ਤੇ ਹਮਲਾ, 29 ਹਲਾਕ

ਇਸਲਾਮਿਕ ਸਟੇਟ ਦੇ ਜਹਾਦੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ

ਸ਼ਹਿਰ

View All