ਸਾਈਕਲਿੰਗ ਕਲੱਬ ਵੱਲੋਂ 600 ਕਿਲੋਮੀਟਰ ਰਾਈਡ 38 ਘੰਟਿਆਂ ਵਿੱਚ ਮੁਕੰਮਲ

ਰਾਈਡ ਪੂਰੀ ਕਰਨ ਵਾਲੇ ਗਿੱਦੜਬਾਹਾ ਸਾਈਕਲਿੰਗ ਕਲੱਬ ਦੇ ਮੈਂਬਰ।

ਦਵਿੰਦਰ ਮੋਹਨ ਬੇਦੀ ਗਿੱਦੜਬਾਹਾ, 29 ਨਵੰਬਰ ਬਠਿੰਡਾ ਰੈਨਡੌਨਰਸ ਸਾਈਕਲਿੰਗ ਕਲੱਬ ਵੱਲੋਂ ਕਰਵਾਈ ਗਈ 600 ਕਿਲੋਮੀਟਰ ਰਾਈਡ ਨੂੰ ਗਿੱਦੜਬਾਹਾ ਸਾਈਕਲਿੰਗ ਕਲੱਬ ਦੇ 5 ਮੈਂਬਰਾਂ ਵੱਲੋਂ 38 ਘੰਟਿਆਂ ਵਿੱਚ ਪੂਰਾ ਕੀਤਾ ਗਿਆ। ਇਸ ਸਬੰਧੀ ਕਲੱਬ ਦੇ ਪ੍ਰਧਾਨ ਸੁਖਦੀਪ ਸਿੱਧੂ ਨੇ ਦੱਸਿਆ ਕਿ ਕਲੱਬ ਦੇ 5 ਮੈਂਬਰਾਂ ਨੂੰ 600 ਕਿਲੋਮੀਟਰ ਰਾਈਡ ਪੂਰੀ ਕਰਨ ਲਈ 40 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਨ੍ਹਾਂ ਇਹ ਰਾਈਡ 38 ਘੰਟਿਆਂ ਦੇ ਰਿਕਾਰਡ ਸਮੇਂ ਵਿੱਚ ਪੂਰੀ ਕਰ ਲਈ। ਉਨ੍ਹਾਂ ਦੱਸਿਆ ਕਿ ਇਹ ਰਾਈਡ ਬਠਿੰਡਾ ਤੋਂ ਸ਼ੁਰੂ ਹੋ ਕੇ ਤਲਵੰਡੀ ਸਾਬੋ, ਸਰਦੂਲਗੜ੍ਹ, ਸਿਰਸਾ, ਡੱਬਵਾਲੀ, ਹਨੂੰਮਾਨਗੜ੍ਹ, ਸਰਦਾਰ ਸ਼ਹਿਰ ਤੋਂ ਵਾਪਸ ਹਨੂੰਮਾਨਗੜ੍ਹ, ਸੰਗਰੀਆ, ਡੱਬਵਾਲੀ ਹੁੰਦੀ ਹੋਈ ਬਠਿੰਡਾ ਪੁੱਜੀ। ਇਨ੍ਹਾਂ ਪੰਜ ਮੈਂਬਰਾਂ ਵਿੱਚ ਅਮਨਜੋਤ, ਜਗਸੀਰ ਸਮੱਧਰ, ਸੰਚਿਤ ਜੈਨ, ਗੁਰਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਸ਼ਾਮਲ ਸਨ। ਕਲੱਬ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਖੁਦ ਨੂੰ ਤੰਦਰੁਸਤ ਰੱਖਣ ਲਈ ਸਾਈਕਲਿੰਗ ਕਲੱਬ ਦੇ ਮੈਂਬਰ ਬਣਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All