ਸ਼ਾੲਿਰ ਰਾਜਿੰਦਰਜੀਤ ਨਾਲ ਰੂ-ਬ-ਰੂ ਤੇ ਕਾਵਿ ਮਹਿਫ਼ਲ

ਸ਼ਾੲਿਰ ਰਾਜਿੰਦਰਜੀਤ ਨਾਲ ਰੂ-ਬ-ਰੂ ਤੇ ਕਾਵਿ ਮਹਿਫ਼ਲ

ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 8 ਜੂਨ ਲਿਟਰੇਰੀ ਫ਼ੋਰਮ ਫ਼ਰੀਦਕੋਟ ਨੇ ਗੁਰੂ ਤੇਗ ਬਹਾਦਰ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਰਵਾਸੀ ਪੰਜਾਬੀ ਸ਼ਾਇਰ ਰਾਜਿੰਦਰਜੀਤ ਨਾਲ ਰੂ-ਬ-ਰੂ ਤੇ ਕਾਵਿ ਮਹਿਫ਼ਲ ਸਮਾਗਮ ਕਰਵਾਇਆ। ੲਿਸ ਵਿੱਚ ਸ਼ਾਇਰ ਵਿਜੈ ਵਿਵੇਕ, ਹਰਮੀਤ ਵਿਦਿਆਰਥੀ, ਲੇਖਕ ਨਿੰਦਰ ਘੁਗਿਆਣੀ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਜਗਜੀਤ ਸਿੰਘ ਚਾਹਲ, ਰਿਸ਼ੀ ਗੁਲਾਟੀ ਅਤੇ ਅਮਰ ਸ਼ਰਮਾ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਵਿੱਚ ਫ਼ੋਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਪਹੁੰਚੇ ਸ਼ਾਇਰਾਂ ਤੇ ਸਰੋਤਿਆਂ ਨੂੰ ਫ਼ੋਰਮ ਦੀਅਾਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਲੋਕ ਗਾਇਕ ਦਿਲਬਾਗ ਚਹਿਲ ਅਤੇ ਹਰਵਿੰਦਰ ਕੋਟਕਪੂਰਾ ਨੇ ਸਾਹਿਤਕ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਗਜ਼ਲ ਗਾਇਕ ਵਿਜੈ ਦੇਵਗਣ ਨੇ ਰਾਜਿੰਦਰਜੀਤ ਦੀਆਂ ਗਜ਼ਲਾਂ ਦਾ ਮਨਮੋਹਕ ਢੰਗ ਨਾਲ ਗਾਇਨ ਕਰਦਿਆਂ ਰੰਗ ਬੰਨ੍ਹਿਆ। ਇਸ ਮਗਰੋਂ ਸ਼ਾਇਰ ਰਾਜਿੰਦਰਜੀਤ ਸਰੋਤਿਆਂ ਦੇ ਰੂ-ਬ-ਰੂ ਹੋਏ। ਪਹਿਲਾਂ ਉਨ੍ਹਾਂ ਇੰਗਲੈਂਡ ਵਿੱਚ ਹੰਢਾਏ ਆਪਣੇ ਅਨਭੁਵ ਸਰੋਤਿਆਂ ਨਾਲ ਸਾਂਝੇ ਕੀਤੇ ਤੇ ਫ਼ਿਰ ਤਾਜ਼ੀਆਂ ਗਜ਼ਲਾਂ ਪੇਸ਼ ਕੀਤੀਆਂ। ਆਸਟਰੇਲੀਆ ਤੋਂ ਪਹੁੰਚੇ ਲੇਖਕ/ਸ਼ਬਦ ਸਾਂਝ ਦੇ ਸੰਪਾਦਕ ਰਿਸ਼ੀ ਗੁਲਾਟੀ ਨੇ ਆਪਣੇ ਤਲਖ਼ ਤਜਰਬੇ ਸਰੋਤਿਆਂ ਨਾਲ ਸਾਂਝੇ ਕੀਤੇ। ਲੇਖਕ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਕਵੀ ਸਾਹਿਤਕ ਸਮਾਗਮ ਦੀ ਅਗਵਾਈ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਸਮੇਂ ਦੇ ਹਾਣ ਦਾ ਲਿਖਣਾ ਚਾਹੀਦਾ ਹੈ। ਸਾਹਿਤਕਾਰ ਗੁਰਦਿਆਲ ਭੱਟੀ ਨੇ ਕਿਹਾ ਕਿ ਕਵੀਆਂ ਨੂੰ ਸਮਾਜ ਵਿੱਚ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਨੂੰ ਸੰਬੋਧਨ ਹੋਣਾ ਚਾਹੀਦਾ ਹੈ। ਸ੍ਰੀ ਭੱਟੀ ਨੇ ਕਿਹਾ ਕਿ ਪੰਜਾਬ ਵਿੱਚ ਭਾਵੇਂ ਜਲ੍ਹਿਆਂ ਵਾਲਾ ਬਾਗ ਹੋਵੇ ਜਾਂ ਨਸ਼ਿਆਂ ਦਾ ਛੇਵਾਂ ਦਰਿਆ, ਇਸ ਬਾਰੇ ਕਵੀ ਲੰਮੇ ਸਮੇਂ ਤੋਂ ਖਾਮੋਸ਼ ਹਨ, ਉਨ੍ਹਾਂ ਨੂੰ ਇਹ ਖਾਮੋਸ਼ੀ ਤੋੜਨੀ ਚਾਹੀਦੀ ਹੈ। ਸਮਾਗਮ ਦੇ ਦੂਜੇ ਦੌਰ ਵਿੱਚ ਪ੍ਰਿੰ. ਕੁਮਾਰ ਜਗਦੇਵ ਸਿੰਘ, ਕੁਲਵਿੰਦਰ ਵਿਰਕ, ਚਰਨਜੀਤ ਦਰਦ, ਇਕਬਾਲ ਘਾਰੂ, ਅਨਿਲ ਆਦਮ, ਰਣਜੀਤ ਸਰਾਂਵਾਲੀ ਅਤੇ ਦੀਪ ਜ਼ੀਰਵੀ ਨੇ ਆਪਣੀਆਂ ਸਾਹਿਤਕ ਰਚਨਾਵਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ। ਅੰਤ ਵਿੱਚ ਫ਼ੋਰਮ ਵੱਲੋਂ ਸ਼ਾਇਰਾਂ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਗਜ਼ਲਗੋ ਮਨਜੀਤ ਪੁਰੀ ਨੇ ਸ਼ਾਇਰੀ ਦੇ ਅੰਦਾਜ਼ ਵਿੱਚ ਨਿਭਾਈ। ਇਸ ਮੌਕੇ ਗੁਰਦਿਆਲ ਭੱਟੀ, ਸੁਰਿੰਦਰ ਕੁਮਾਰ ਗੁਪਤਾ, ਲੋਕ ਗਾਇਕ ਹਰਿੰਦਰ ਸੰਧੂ, ਕੁਲਵਿੰਦਰ ਕੰਵਲ, ਜਸਬੀਰ ਸਿੰਘ ਜੱਸੀ, ਖੁਸ਼ਵੰਤ ਬਰਗਾੜੀ, ਬਲਵਿੰਦਰ ਹਾਲੀ, ਲਖਵਿੰਦਰ ਹਾਲੀ, ਤੇਜੀ ਜੌੜਾ, ਜਸਵਿੰਦਰਪਾਲ ਸਿੰਘ ਮਿੰਟੂ, ਰਾਜਪਾਲ ਕੋਟਕਪੂਰਾ, ਪ੍ਰਿੰ. ਰਣਬੀਰ ਕੌਰ, ਨਵਰਾਹੀ ਘੁਗਿਆਣਵੀ, ਅਸ਼ੌਕ ਕੌਸ਼ਲ, ਸਤੇਸ਼ ਭੂੰਦੜ, ਪ੍ਰੇਮ ਚਾਵਲਾ ਤੇ ਮਨੀਸ਼ ਮਹਿਤਾ ਵੀ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All