ਸ਼ਹੀਦ ਨਾਇਕ ਸੌਦਾਗਰ ਸਿੰਘ ਦੀ ਯਾਦ ਵਿੱਚ ਕਬੱਡੀ ਕੱਪ ਸ਼ੁਰੂ

ਕਬੱਡੀ ਕੱਪ ਦਾ ਉਦਘਾਟਨ ਕਰਦੀ ਹੋਈ ਸ਼ਹੀਦ ਦੀ ਪਤਨੀ ਸੁਰਜੀਤ ਕੌਰ। -ਫੋਟੋ: ਜਾਗੋਵਾਲ

ਪੱਤਰ ਪ੍ਰੇਰਕ ਕਾਹਨੂੰਵਾਨ, 30 ਨਵੰਬਰ ਬੇਟ ਖੇਤਰ ਦੇ ਪਿੰਡ ਫੇਰੋਚੇਚੀ ਵਿੱਚ ਅੱਜ ਸ਼ਹੀਦ ਨਾਇਕ ਸੌਦਾਗਰ ਸਿੰਘ ਦੀ ਯਾਦ ਵਿੱਚ 13ਵਾਂ ਕਬੱਡੀ ਕੱਪ ਸ਼ੁਰੂ ਕਰਵਾਇਆ ਗਿਆ। ਇਸ ਸਬੰਧੀ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਜਸਬੀਰ ਸਿੰਘ ਬਾਜਵਾ ਅਤੇ ਗੁਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਗੋਲਡਨ ਯੂਥ ਕਲੱਬ ਫੇਰੋਚੇਚੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਦਿਨਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ਦੇ ਫਾਈਨਲ ਮੁਕਾਬਲੇ ਭਲਕੇ ਦੁਪਹਿਰ ਬਾਅਦ ਹੋਣਗੇ। ਇਸ ਟੂਰਨਾਮੈਂਟ ਵਿੱਚ 50 ਦੇ ਕਰੀਬ ਟੀਮਾਂ ਭਾਗ ਲੈਣਗੀਆਂ। ਇਨ੍ਹਾਂ ਟੀਮਾਂ ਵਿੱਚ ਪੰਜਾਬ ਦੀਆਂ ਨਾਮਵਰ ਕਲੱਬਾਂ ਭਗਵਾਨਪੁਰ ਕਬੱਡੀ ਕੱਬ, ਜੋਬਨ ਕਲੱਬ ਯੂਐੱਸਏ, ਬਾਬਾ ਲਖਬੀਰ ਕਲੱਬ ਘਰਿਆਲਾ, ਬਾਬਾ ਬੁੱਢਾ ਕਬੱਡੀ ਕਲੱਬ ਰਮਦਾਸ, ਬਾਬਾ ਨਾਮਦੇਵ ਕਬੱਡੀ ਕਲੱਬ ਘਮਾਣ, ਮੋਗਾ ਕਬੱਡੀ ਕਲੱਬ, ਮਲੇਸ਼ੀਆ ਕਬੱਡੀ ਕਲੱਬ ਸ਼ਿਕਾਰ ਮਾਸੀਆਂ ਅਤੇ ਮਾਲੂਪੁਰ ਕਬੱਡੀ ਕਲੱਬ ਸ਼ਾਮਲ ਹਨ। ਅੱਜ ਸਵੇਰ ਸਮੇਂ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੀ ਸ਼ਹੀਦ ਨਾਇਕ ਸੌਦਾਗਰ ਸਿੰਘ ਦੀ ਪਤਨੀ ਸੁਰਜੀਤ ਕੌਰ ਵੱਲੋਂ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ 45 ਕਿੱਲੋ, 50 ਕਿੱਲੋ 55 ਕਿੱਲੋ ਅਤੇ ਓਪਨ ਵਰਗ ਦੇ ਵੱਖ ਵੱਖ ਮੁਕਾਬਲੇ ਹੋਣਗੇ। ਜੇਤੂ ਟੀਮਾਂ ਨੂੰ ਟਰਾਫ਼ੀਆਂ ਅਤੇ ਨਗਦ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ ਦੇ ਉਦਘਾਟਨੀ ਸਮਾਗਮ ਦੌਰਾਨ ਗੋਲਡਨ ਯੂਥ ਕਲੱਬ ਦੇ ਮੈਂਬਰ ਸਤਨਾਮ ਸਿੰਘ ਟਾਂਡੀ, ਜਸਵਿੰਦਰ ਸਿੰਘ, ਬਿੱਕਾ, ਗਰੋਹ ਸਿੰਘ, ਸੋਨੀ ਪਹਿਲਵਾਨ, ਰਵਿੰਦਰ ਬਾਜਵਾ, ਬਾਬਾ ਤਰਸੇਮ ਸਿੰਘ, ਨਿਸ਼ਾਨ ਸਿੰਘ ਬਾਜਵਾ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All