ਸਸਤਾ ਤੇ ਘਰੇਲੂ ਵੈਦ ਹੈ ਤ੍ਰਿਫਲਾ

ਤ੍ਰਿਫਲਾ ਦਾ ਆਯੁਰਵੈਦ ਵਿੱਚ ਵਿਸ਼ੇਸ਼ ਸਥਾਨ ਹੈ। ਤਿੰਨ ਚੀਜ਼ਾਂ- ਹਰਡ, ਆਂਵਲੇ ਅਤੇ ਬਹੇੜੇ ਨੂੰ ਇਕੱਠਾ ਕਰ ਕੇ ਤਿੰਨਾਂ ਦੇ ਇੱਕ ਰੂਪ ਨੂੰ ਤ੍ਰਿਫਲਾ ਕਿਹਾ ਜਾਂਦਾ ਹੈ। ਤ੍ਰਿਫਲਾ ਦਾ ਇਸਤੇਮਾਲ ਕਰਨ ਨਾਲ ਕਈ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਇਹ ਜੀਵਨ ਲਈ ਅਨਮੋਲ ਹੈ। ਪੇਸ਼ ਹਨ ਤ੍ਰਿਫਲਾ ਦੇ ਕੁਝ ਲਾਭਕਾਰੀ ਨੁਕਤੇ: * ਤਿੰਨੇ ਚੀਜ਼ਾਂ ਦੀਆਂ ਗਿਟਕਾਂ ਕੱਢ ਕੇ ਕੁੱਟ ਲਵੋ ਅਤੇ ਵਿੱਚ ਥੋੜ੍ਹਾ ਕਾਲਾ ਨਮਕ ਮਿਲਾ ਲਵੋ ਤੇ ਦੋ-ਦੋ ਮਾਸ਼ੇ ਹਰ ਰੋਜ਼ ਪਾਣੀ ਨਾਲ ਲਵੋ। ਇਹ ਪੇਟ ਦੇ ਕਈ ਰੋਗਾਂ ਨੂੰ ਦੂਰ ਕਰ ਕੇ ਹਾਜ਼ਮੇ ਦੀ ਤਾਕਤ ਵਧਾਉਂਦਾ ਹੈ। * ਜੇ ਤ੍ਰਿਫਲਾ ਬਰੀਕ ਪੀਸ ਕੇ ਰਾਤ ਨੂੰ ਭਿਉਂ ਦਿੱਤਾ ਜਾਵੇ ਅਤੇ ਸਵੇਰੇ ਪੀ ਲਿਆ ਜਾਵੇ ਤਾਂ ਕਬਜ਼ ਦੂਰ ਹੋ ਜਾਂਦੀ ਹੈ। * ਤ੍ਰਿਫਲੇ ਨੂੰ ਰਾਤ ਨੂੰ ਦੁੱਧ ਵਿੱਚ ਭਿਉਂ ਕੇ ਜਮਾ ਕੇ ਸਵੇਰੇ ਇਸ ਨਾਲ ਸਿਰ ਧੋਣ ਨਾਲ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਚਮਕਦਾਰ ਅਤੇ ਲੰਬੇ ਹੋਣ ਤੋਂ ਇਲਾਵਾ ਸਿਰ ਦੀ ਖੁਸ਼ਕੀ ਤੇ ਦਿਮਾਗੀ ਤਾਕਤ ਲਈ ਬਹੁਤ ਅੱਛਾ ਹੈ। * ਕਬਜ਼, ਪਾਚਣ ਸ਼ਕਤੀ ਅਤੇ ਖ਼ੂਨ ਦੀ ਬੀਮਾਰੀ ਲਈ ਛੇ-ਛੇ ਮਾਸ਼ੇ ਹਰ ਰੋਜ਼ ਪਾਣੀ ਨਾਲ ਲਓ, ਲਾਭਕਾਰੀ ਹੈ। * ਤ੍ਰਿਫਲੇ ਨੂੰ ਪਾਣੀ ਵਿੱਚ ਪੀਸ ਕੇ ਸਿਰ ਵਿੱਚ ਤੇਲ ਦੀ ਤਰ੍ਹਾਂ ਲਗਾਓ ਅਤੇ 2-3 ਘੰਟੇ ਬਾਅਦ ਸਿਰ ਨੂੰ ਧੋ ਦਿਓ। ਅਜਿਹਾ ਮਹੀਨੇ ਵਿੱਚ 4-5 ਵਾਰ ਕਰੋ, ਵਾਲ ਸਫੈਦ ਨਹੀਂ ਹੋਣਗੇ ਅਤੇ ਕਾਲੇ ਤੇ ਮੁਲਾਇਮ ਹੋ ਜਾਣਗੇ। * ਗਰਮੀ ਦੇ ਮੌਸਮ ਵਿੱਚ ਪਾਈਆ ਤ੍ਰਿਫਲਾ ਲੈ ਕੇ ਉਸ ਦੀਆਂ ਗਿਟਕਾਂ ਕੱਢ ਕੇ ਕੁੱਟ ਲਓ ਅਤੇ ਕਿਸੇ ਮਿੱਟੀ ਦੇ ਬਰਤਨ ਵਿੱਚ ਦੋ ਕਿਲੋ ਪਾਣੀ ਵਿੱਚ ਭਿਉਂ ਦਿਓ ਅਤੇ ਦੋ-ਚਾਰ ਵਾਰ ਹਿਲਾਓ। ਦੂਜੇ ਦਿਨ ਉਪਰੋਂ ਪਾਣੀ ਨੂੰ ਛਾਣ ਕੇ  ਪਾਈਆ ਪਾਣੀ ਪੀ ਲਓ ਅਤੇ ਇੱਕ ਪਾ ਪਾਣੀ ਉਸ ਵਿੱਚ ਹੋਰ ਪਾ ਦਿਓ। ਇੱਕ ਹਫ਼ਤਾ ਲਗਾਤਾਰ ਇਸ ਤਰ੍ਹਾਂ ਕਰਨ ਤੋਂ ਬਾਅਦ ਪਾਈਆ ਤ੍ਰਿਫਲਾ ਪਾਣੀ ਵਿੱਚ ਹੋਰ ਪਾ ਦਿਓ ਤੇ ਪਹਿਲਾਂ ਵਾਲਾ ਕੱਢ ਦਿਓ। ਜੇ ਗਰਮੀ ਦੇ ਮੌਸਮ ਵਿੱਚ ਦੋ ਮਹੀਨੇ ਅਜਿਹਾ ਕੀਤਾ ਜਾਵੇ ਤਾਂ ਕਬਜ਼, ਪੇਟ ਦੇ ਰੋਗ, ਮਿਹਦੇ ਦੀ ਤਾਕਤ, ਖ਼ੂਨ ਵਧਾਉਣ ਤੇ ਨਵਾਂ ਖ਼ੂਨ ਬਣਾਉਣ ਲਈ ਇਹ ਇੱਕ ਚੰਗੀ ਦਵਾਈ ਹੈ। ਜੇ ਛੇ ਮਹੀਨੇ ਅਜਿਹਾ ਕੀਤਾ ਜਾਵੇ ਤਾਂ ਦਿਲ, ਦਿਮਾਗ, ਅੱਖਾਂ ਦੀ ਰੋਸ਼ਨੀ, ਨਜਲਾ ਜ਼ੁਕਾਮ, ਵਾਲਾਂ ਦਾ ਡਿੱਗਣਾ, ਸਫੈਦ ਹੋਣ ਸਭ ਨੂੰ ਠੀਕ ਕਰਦਾ ਹੈ। * ਤ੍ਰਿਫਲੇ ਦੇ ਕਾੜ੍ਹੇ ਨਾਲ ਮੂੰਹ ਦੇ ਰੋਗ ਠੀਕ ਹੋ ਜਾਂਦੇ ਹਨ। * ਇਸ ਦਾ ਮੰਜਨ ਕਰਨ ਨਾਲ ਦੰਦ ਨਿਰੋਗ ਰਹਿੰਦੇ ਹਨ। * ਉਲਟੀਆਂ ਜਾਂ ਹਿਚਕੀਆਂ ਲੱਗੀਆਂ ਹੋਣ ਤਾਂ ਤ੍ਰਿਫਲੇ ਵਿੱਚ ਸੁੰਢ ਮਿਲਾ ਕੇ ਸ਼ਹਿਦ ਨਾਲ ਰਲਾ ਕੇ ਥੋੜ੍ਹਾ-ਥੋੜ੍ਹਾ ਖਾਣ ਨਾਲ ਉਲਟੀਆਂ, ਹਿਚਕੀਆਂ ਅਤੇ ਡਕਾਰ ਠੀਕ ਹੋ ਜਾਂਦੇ ਹਨ। * ਇਹ ਇੱਕ ਸਸਤੀ ਦਵਾਈ ਹੈ ਜਿਸ ਦੇ ਵੱਖ-ਵੱਖ ਤਰ੍ਹਾਂ ਇਸਤੇਮਾਲ ਕਰਨ ਨਾਲ ਸਾਡਾ ਸਰੀਰ ਨਿਰੋਗ ਅਤੇ ਚੰਗੀ ਸਿਹਤ ਵਾਲਾ ਹੋ ਸਕਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਤ੍ਰਿਫਲਾ ਆਪਣੇ ਗੁਣਾਂ ਕਾਰਨ ਸਸਤਾ ਅਤੇ ਘਰੇਲੂ ਵੈਦ ਹੈ।

- ਸੱਤ ਪ੍ਰਕਾਸ਼ ਸਿੰਗਲਾ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All