ਸਵੀਟੀ ਬੂਰਾ ਅਗਲੇ ਗੇੜ ’ਚ

ਉਲਾਨ ਉਦੈ (ਰੂਸ), 5 ਅਕਤੂਬਰ

ਜਿੱਤ ਮਗਰੋਂ ਖ਼ੁਸ਼ ਹੁੰਦੀ ਹੋਈ ਭਾਰਤੀ ਮੁੱਕੇਬਾਜ਼ ਸਵੀਟੀ ਬੂਰਾ। -ਫੋਟੋ: ਪੀਟੀਆਈ

ਭਾਰਤ ਦੀ ਸਾਬਕਾ ਉਪ ਜੇਤੂ ਸਵੀਟੀ ਬੂਰਾ (75 ਕਿਲੋ) ਨੇ ਆਸਾਨ ਜਿੱਤ ਨਾਲ ਅੱਜ ਇੱਥੇ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਵਿੱਚ ਥਾਂ ਬਣਾ ਲਈ ਹੈ, ਪਰ ਨੀਰਜ ਫੋਗਾਟ (57 ਕਿਲੋ) ਨੂੰ ਬਾਹਰ ਦਾ ਰਸਤਾ ਵੇਖਣਾ ਪਿਆ। ਬੂਰਾ ਨੇ ਪਹਿਲੇ ਗੇੜ ਵਿੱਚ ਮੰਗੋਲੀਆ ਦੀ ਮਿਆਂਗਮਾਰਜਰਗਲ ਮੁੰਖਬਾਟ ਨੂੰ 5-0 ਨਾਲ ਸ਼ਿਕਸਤ ਦਿੱਤੀ। ਹੁਣ ਉਸ ਦਾ ਸਾਹਮਣਾ ਵੇਲਜ਼ ਦੀ ਦੂਜਾ ਦਰਜਾ ਪ੍ਰਾਪਤ ਲੌਰੇਨ ਪ੍ਰਾਈਸ ਨਾਲ ਹੋਵੇਗਾ। ਫੋਗਾਟ ਨੇ ਚੀਨ ਦੀ ਕਿਓ ਜ਼ੀਰੂ ਖ਼ਿਲਾਫ਼ ਆਪਣੇ ਵੱਲੋਂ ਸਰਵੋਤਮ ਯਤਨ ਕੀਤਾ, ਪਰ ਜੱਜਾਂ ਦੀ ਨਜ਼ਰ ਵਿੱਚ ਇਹ ਕਾਫ਼ੀ ਨਹੀਂ ਸੀ। ਵੰਡੇ ਗਏ ਫ਼ੈਸਲੇ ਵਿੱਚ ਉਸ ਨੂੰ 2-3 ਨਾਲ ਹਾਰ ਝੱਲਣੀ ਪਈ। ਬੂਰਾ ਦੀ ਜਿੱਤ ਆਸਾਨ ਰਹੀ, ਜਿਸ ਵਿੱਚ ਉਸ ਨੇ ਆਪਣੇ ਮੁੱਕਿਆਂ ਨਾਲ ਖ਼ੁਦ ਨੂੰ ਬਿਹਤਰ ਮੁੱਕੇਬਾਜ਼ ਸਾਬਤ ਕੀਤਾ। ਮੰਗੋਲਿਆਈ ਮੁੱਕੇਬਾਜ਼ ਨੇ ਆਖ਼ਰੀ ਤਿੰਨ ਮਿੰਟ ਵਿੱਚ ਵਾਪਸੀ ਦੇ ਯਤਨ ਕੀਤੇ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਤੋਂ ਪਹਿਲਾਂ ਫੋਗਾਟ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਹ ਬਿਹਤਰ ਮੁੱਕੇਬਾਜ਼ ਨਜ਼ਰ ਆ ਰਹੀ ਸੀ। ਉਸ ਦੀ ਵਿਰੋਧੀ ਤਕਨੀਕੀ ਤੌਰ ’ਤੇ ਕਮਜੋਰ ਲੱਗ ਰਹੀ ਸੀ। ਉਸ ਨੂੰ ਵੀ ਚਿਤਾਵਨੀ ਮਿਲੀ ਸੀ, ਪਰ ਜੱਜਾਂ ਨੇ ਹੈਰਾਨ ਕਰਨ ਵਾਲਾ ਫ਼ੈਸਲਾ ਦਿੱਤਾ। ਇਸ ਤੋਂ ਭਾਰਤੀ ਮੁੱਕੇਬਾਜ਼ ਨਿਰਾਸ਼ ਜਾਪੀ। ਫੋਗਾਟ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੀ ਸੀ। ਭਾਰਤੀ ਟੀਮ ਨੇ ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ (ਏਆਈਬੀਏ) ਦੇ ਬਿਹਤਰ ਫ਼ੈਸਲੇ ਯਕੀਨੀ ਬਣਾਉਣ ਲਈ ਨਵੇਂ ਨਿਯਮਾਂ ਤਹਿਤ ਅਧਿਕਾਰਤ ਤੌਰ ’ਤੇ ਫ਼ੈਸਲੇ ਖ਼ਿਲਾਫ਼ ਵਿਰੋਧ ਦਰਜ ਕਰਵਾਇਆ ਸੀ, ਪਰ ਤਕਨੀਕੀ ਕਮੇਟੀ ਨੇ ਉਸ ਨੂੰ ਨਾਮਨਜ਼ੂਰ ਕਰ ਦਿੱਤਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All