ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ

ਪਣਜੀ, 28 ਜਨਵਰੀ ਬਾਲੀਵੁੱਡ ਸੁਪਰ ਸਟਾਰ ਸਲਮਾਨ ਖਾਨ ਵਿਰੁੱਧ ਗੋਆ ਵਾਸੀਆਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਹੈ। ਦਰਅਸਲ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਗਈ ਹੈ, ਜਿਸ ਵਿੱਚ ਸਲਮਾਨ ਖਾਨ ਇੱਕ ਪ੍ਰਸ਼ੰਸਕ ਜੋ ਉਸ ਦੇ ਨਾਲ ਸੈਲਫੀ ਲੈਣ ਲਈ ਯਤਨਸ਼ੀਲ ਸੀ, ਦਾ ਫੋਨ ਖੋਂਹਦਾ ਹੋਇਆ ਦਿਖਾਈ ਦਿੰਦਾ ਹੈ। ਇਸ ਦੌਰਾਨ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐੱਨਐੱਸਯੂਆਈ ਨੇ ਮੰਗ ਕੀਤੀ ਹੈ ਕਿ ਜੇ ਸਲਮਾਨ ਖਾਨ ਆਪਣੇ ਭੱਦੇ ਵਰਤਾਅ ਲਈ ਮੁਆਫ਼ੀ ਨਹੀਂ ਮੰਗਦਾ ਤਾਂ ਉਸ ਦੇ ਗੋਆ ਵਿੱਚ ਦਾਖ਼ਲੇ ਉੱਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਗੋਆ ਭਾਜਪਾ ਦੇ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਨਰੇਂਦਰ ਸਵਾਈਕਰ ਨੇ ਵੀ ਖਾਨ ਦੀ ਨਿਖੇਧੀ ਕਰਦਿਆਂ ਬਿਨਾਂ ਸ਼ਰਤ ਮੁਆਫ਼ੀ ਦੀ ਮੰਗ ਕੀਤੀ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਸਲਮਾਨ ਖਾਨ ਗੋਆ ਵਿੱਚ ਆਪਣੀ ਫਿਲਮ ਦੀ ਸ਼ੂਟਿੰਗ ਲਈ ਮੰਗਲਵਾਰ ਨੂੰ ਦਾਬੋਲਿਮ ਹਵਾਈ ਅੱਡੇ ਉੱਤੇ ਪੁੱਜਿਆ ਸੀ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All