ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਸਰਹੱਦੀ ਮੁੱਦਿਆਂ ਬਾਰੇ ਭਾਰਤ ਤੇ ਚੀਨ ਦਰਮਿਆਨ ਬੌਧਿਕ ਵੱਖਰੇਵੇਂ ਹਨ, ਪਰ ਜਿੱਥੋਂ ਤਕ ਸਰਹੱਦਾਂ ਦੀ ਸੁਰੱਖਿਆ ਦਾ ਸਵਾਲ ਹੈ ਤਾਂ ਭਾਰਤੀ ਫ਼ੌਜ ਪੂਰੀ ਤਰ੍ਹਾਂ ਚੌਕਸ ਹੈ। ਸਿੰਘ, ਹੇਠਲੇ ਸਦਨ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਦੇ ਉਸ ਬਿਆਨ ਦੇ ਸੰਦਰਭ ਵਿੱਚ ਬੋਲ ਰਹੇ ਸਨ, ਜਿਸ ਵਿੱਚ ਚੌਧਰੀ ਨੇ ਭਾਰਤੀ ਸਰਹੱਦ ਨਾਲ ਲਗਦੇ ਖੇਤਰਾਂ ਵਿੱਚ ਚੀਨੀ ਸਰਗਰਮੀਆਂ ਵਧਣ ਦੀ ਗੱਲ ਆਖੀ ਸੀ। ਸਿੰਘ ਨੇ ਕਿਹਾ ਕਿ ਚੀਨੀ ਸਲਾਮਤੀ ਦਸਤੇ ਭਾਰਤੀ ਖੇਤਰ ਵਿੱਚ ਦਾਖ਼ਲ ਨਹੀਂ ਹੋਏ ਤੇ ਭਾਰਤੀ ਫੌਜਾਂ ਵੀ ਸਰਹੱਦ ’ਤੇ ਮੂਹਰਲੀਆਂ ਲੋਕੇਸ਼ਨਾਂ ’ਤੇ ਗਸ਼ਤ ਲਈ ਜਾਂਦੀਆਂ ਹਨ। ਸਿੰਘ ਨੇ ਕਿਹਾ ਕਿ ਦੋਵੇਂ ਮੁਲਕ ਇੰਨੇ ਕੁ ਪ੍ਰੌੜ ਹਨ ਕਿ ਆਪਣੇ ਝਗੜੇ-ਝੇੜਿਆਂ ਨੂੰ ਦੋਸਤਾਨਾ ਤਰੀਕੇ ਨਾਲ ਹੱਲ ਕਰ ਸਕਣ।

-ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All