ਸਰਬੀਆ ਨੇ ਸਪੇਨ ਨੂੰ ਹਰਾ ਕੇ ਏਟੀਪੀ ਕੱਪ ਜਿੱਤਿਆ

ਸਿਡਨੀ, 12 ਜਨਵਰੀ

ਏਟੀਪੀ ਕੱਪ ਟੈਨਿਸ ਟਰਾਫ਼ੀ ਨਾਲ ਸਰਬਿਆਈ ਟੀਮ। -ਫੋਟੋ: ਏਐੱਫਪੀ

ਨੋਵਾਕ ਜੋਕੋਵਿਚ ਨੇ ਰਵਾਇਤੀ ਵਿਰੋਧੀ ਰਾਫੇਲ ਨਡਾਲ ਨੂੰ ਅੱਜ ਇੱਥੇ ਏਟੀਪੀ ਕੱਪ ਫਾਈਨਲ ਵਿੱਚ ਹਰਾ ਕੇ ਸਰਬੀਆ ਨੂੰ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਇਸ ਦੇ ਨਾਲ ਹੀ ਆਸਟਰੇਲੀਅਨ ਓਪਨ ਵਿੱਚ ਆਪਣੇ ਖ਼ਿਤਾਬ ਨੂੰ ਬਚਾਉਣ ਦੀ ਮੁਹਿੰਮ ਦੀ ਸ਼ਾਨਦਾਰ ਤਿਆਰੀ ਕੀਤੀ। ਵਿਸ਼ਵ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਕਾਬਜ਼ ਸਰਬੀਆ ਦੇ ਖਿਡਾਰੀ ਨੇ ਪਹਿਲੀ ਵਾਰ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਰੈਂਕਿੰਗਜ਼ ਵਿੱਚ ਚੋਟੀ ’ਤੇ ਕਾਬਜ਼ ਸਪੇਨ ਦੇ ਖਿਡਾਰੀ ਨੂੰ 6-2, 7-6 ਨਾਲ ਸ਼ਿਕਸਤ ਦੇ ਕੇ ਟੀਮ ਦੀ ਵਾਪਸੀ ਕਰਵਾਈ। ਇਸ ਤੋਂ ਪਹਿਲਾਂ ਸ਼ੁਰੂਆਤੀ ਮੁਕਾਬਲੇ ਵਿੱਚ ਵਿਸ਼ਵ ਦਰਜਾਬੰਦੀ ਵਿੱਚ ਦਸਵੇਂ ਸਥਾਨ ’ਤੇ ਕਾਬਜ਼ ਸਪੇਨ ਦੇ ਰੌਬਰਟੋ ਬਤਿਸਤਾ ਆਗੁਤ ਨੇ ਸਰਬੀਆ ਦੇ ਡੁਸਾਨ ਲਾਜ਼ੋਵਿਚ ਨੂੰ 7-5, 6-1 ਨਾਲ ਹਰਾਇਆ ਸੀ। ਨਡਾਲ ਥਕਾਵਟ ਦਾ ਹਵਾਲਾ ਦੇ ਕੇ ਡਬਲਜ਼ ਮੁਕਾਬਲੇ ਲਈ ਕੋਰਟ ’ਤੇ ਨਹੀਂ ਉਤਰਿਆ। ਉਸ ਦੀ ਗ਼ੈਰ-ਮੌਜੂਦਗੀ ਵਿੱਚ ਜੋਕੋਵਿਚ ਅਤੇ ਵਿਕਟਰ ਟ੍ਰੋਈਸਿਕ ਦੀ ਜੋੜੀ ਨੂੰ ਫੇਲਿਸਿਆਨੋ ਲੋਪੇਜ਼ ਅਤੇ ਪਾਬਲੋ ਕਾਰੇਰਨੋ ਬੁਸਤਾ ਦੀ ਸਪੇਨ ਦੀ ਜੋੜੀ ਨੂੰ ਹਰਾਉਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਸਰਬੀਆ ਦੀ ਜੋੜੀ ਨੇ ਇਸ ਮੁਕਾਬਲੇ ਨੂੰ 6-3, 6-4 ਨਾਲ ਆਪਣੇ ਨਾਮ ਕੀਤਾ। -ਏਐੱਫਪੀ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All