ਸਰਕਾਰੇ ਤੇਰੇ ਕੰਮ ਅਵੱਲੇ, ਮਾਸੂਮ ਵਿਚਾਰੇ ਠੰਢ ਨੇ ਝੰਬੇ

ਗੋਪਾਲ ਨਗਰ ਦੇ ਗੁਰੂ ਘਰ ਵਿਚ ਚੱਲ ਰਿਹਾ ਆਂਗਣਵਾੜੀ ਕੇਂਦਰ। -ਫੋਟੋ: ਵਿਜੇ ਕੁਮਾਰ

ਮਨੋਜ ਸ਼ਰਮਾ ਬਠਿੰਡਾ, 16 ਜਨਵਰੀ ਸ਼ਹਿਰ ਦੇ ਗੋਪਾਲ ਨਗਰ ਖੇਤਰ ਵਿਚ ਚੱਲ ਰਹੇ ਆਂਗਣਵਾੜੀ ਸੈਂਟਰ ਦੇ ਬੱਚੇ ਠੰਢ ਵਿੱਚ ਪੜ੍ਹਨ ਲਈ ਮਜਬੂਰ ਹੋ ਗਏ ਹਨ। ਭਾਵੇਂ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀ ਸਹੂਲਤਾਂ ਦੇਣ ਦਾ ਦਮਗਜ਼ੇ ਮਾਰੇ ਜਾਂਦੇ ਹਨ ਪਰ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਗਲੀ ਮਹੱਲਿਆਂ ਵਿਚ ਚੱਲ ਰਹੇ ਹਨ। ਗੋਪਾਲ ਨਗਰ ਦੀ ਗੱਲ ਕੀਤੀ ਜਾਵੇ ਤਾਂ ਇਹ ਸੈਂਟਰ ਗੁਰੂ ਘਰ ਦੇ ਵਿਹੜੇ ਵਿੱਚ ਚੱਲਦਾ ਹੈ ਜਿੱਥੇ ਆਰਜ਼ੀ ਸ਼ੈੱਡ ਬਣਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਇੱਥੇ ਕੰਮ ਕਰਦੀ ਆਂਗਣਵਾੜੀ ਵਰਕਰ ਸਰੋਜ ਬਾਲਾ ਦਾ ਕਹਿਣਾ ਹੈ ਉਸ ਦੇ ਸੈਂਟਰ ਵਿੱਚ 8 ਬੱਚੇ ਹਨ, ਬੇਸ਼ੱਕ ਬਹੁਤੇ ਬੱਚਿਆਂ ਨੇ ਪ੍ਰੀ-ਨਰਸਰੀ ਕਲਾਸਾਂ ਜੁਆਇਨ ਕਰ ਲਈਆਂ ਹਨ ਪਰ ਇੰਨੇ ਘੱਟ ਬੱਚੇ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਸੈਂਟਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੱਸਿਆ ਕਿ ਠੰਢ ਦੇ ਮੌਸਮ ਵਿੱਚ ਠੰਢੇ ਮੈਟ ’ਤੇ ਬੈਠਣ ਲਈ ਮਜਬੂਰ ਹਨ। ਸ਼ਹਿਰ ਦੇ ਪੂਜਾ ਵਾਲੇ ਮਹੱਲੇ ਅੰਦਰ ਵੀ ਇੱਕ ਕਮਰੇ ਵਿੱਚ 4 ਸੈਂਟਰ ਤੇ 40 ਦੇ ਕਰੀਬ ਬੱਚੇ ਮੈਟ ’ਤੇ ਬੈਠਣ ਲਈ ਮਜਬੂਰ ਹਨ। ਇੱਥੇ ਕੰਮ ਕਰਦੇ ਵਰਕਰਾਂ ਨੇ ਦੱਸਿਆ ਕਿ ਇੱਕੋ ਕਮਰੇ ਵਿੱਚ ਬੱਚਿਆਂ ਦੇ ਖਾਣ-ਪੀਣ ਦੇ ਸਾਮਾਨ ਤੋਂ ਇਲਾਵਾ ਹੋ ਖੇਡ ਪ੍ਰਕਿਰਿਆ ਨਾਲ ਸਬੰਧਿਤ ਸਮੱਗਰੀ ਅਤੇ ਹੋਰ ਖਾਣਾ ਬਣਾਉਣ ਵਾਲਾ ਸਾਜੋ-ਸਮਾਨ ਪਿਆ ਹੈ ਅਤੇ ਇੱਕ ਹੁੰਮ੍ਹਸ ਭਰੇ ਕਮਰੇ ਵਿਚ ਬੱਚਿਆਂ ਨੂੰ ਬਿਠਾਉਣਾ ਮਜਬੂਰੀ ਬਣ ਗਈ ਹੈ। ਆਂਗਣਵਾੜੀ ਯੂਨੀਅਨ ਦੇ ਪ੍ਰੈੱਸ ਸਕੱਤਰ ਪ੍ਰਤਿਭਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 250 ਦੇ ਕਰੀਬ ਆਂਗਣਵਾੜੀ ਸੈਂਟਰ ਚੱਲ ਰਹੇ ਹਨ ਪਰ ਜਿਨ੍ਹਾਂ ਵਿੱਚ 60 ਫ਼ੀਸਦੀ ਸੈਂਟਰਾਂ ਵਿੱਚ ਬੇਸ਼ੱਕ ਲੋੜ੍ਹਾ ਪੀਣ ਯੋਗ ਪਾਣੀ ਅਤੇ ਪਖਾਨੇ ਆਦਿ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਨ੍ਹੇ-ਮੁੰਨੇ ਬੱਚਿਆਂ ਲਈ ਸਮੇਂ ਸਿਰ ਪੋਸਟਕ ਭੋਜਨ ਅਤੇ ਹੋਰ ਸਮਗਰੀ ਟੀਮ ਸਿਰ ਭੇਜੀ ਜਾਵੇ ਅਤੇ ਸੈਂਟਰ ਦੀ ਇਮਾਰਤ ਲਈ ਫ਼ੰਡ ਮੁਹੱਈਆ ਕਰਵਾਏ ਜਾਣ ਅਤੇ ਆਂਗਣਵਾੜੀ ਵਰਕਰਾਂ ਦੀ ਤਨਖ਼ਾਹਾਂ ਸਮੇਤ ਰਹਿੰਦੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਖੇਤੀ ਬਿੱਲ ਪਾਸ

ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਉਪ ਚੇਅਰਮੈਨ ਤੋਂ ਖੋਹ ਕੇ ਰੂਲ ਬੁੱਕ...

ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

ਮੋਦੀ ਵੱਲੋਂ ਖੇਤੀ ਬਿੱਲ ਕਿਸਾਨੀ ਲਈ ਇਤਿਹਾਸਕ ਕਰਾਰ

ਪੰਜਾਬ ਦੇ ਕਿਸਾਨਾਂ ਲਈ ਪੰਜਾਬੀ ’ਚ ਕੀਤਾ ਟਵੀਟ

ਇਰਾਨ ਖਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬਹਾਲ ਹੋਈਆਂ: ਅਮਰੀਕਾ

ਇਰਾਨ ਖਿਲਾਫ਼ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਬਹਾਲ ਹੋਈਆਂ: ਅਮਰੀਕਾ

ਕਈ ਮੁਲਕਾਂ ਨੇ ਅਮਰੀਕਾ ਦੇ ਕਦਮ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ

ਸ਼ਹਿਰ

View All