ਸਰਕਾਰੀ ਸਕੂਲ ਸਿੱਖਿਆ ਵਿੱਚ ਕਿਹੜੇ ਸੁਧਾਰ ਜ਼ਰੂਰੀ : The Tribune India

ਸਰਕਾਰੀ ਸਕੂਲ ਸਿੱਖਿਆ ਵਿੱਚ ਕਿਹੜੇ ਸੁਧਾਰ ਜ਼ਰੂਰੀ

ਸਰਕਾਰੀ ਸਕੂਲ ਸਿੱਖਿਆ ਵਿੱਚ ਕਿਹੜੇ ਸੁਧਾਰ ਜ਼ਰੂਰੀ

ਰਣਜੀਤ ਸਿੰਘ ਬਰਾੜ

11611352cd _schoolsਪੰਜਾਬ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਕੌੜੇ ਘੁੱਟ ਭਰਨੇ ਪੈਣਗੇ। ਉਨ੍ਹਾਂ ਸੁਧਾਰਾਂ ਨੂੰ ਲਾਗੂ ਕਰਾਂਉਣ ਲਈ ਪੂਰੀ ਵਾਹ ਵੀ ਲਾਉਣੀ ਹੋਵੇਗੀ। ਸਭ ਤੋਂ ਵੱਧ ਕੋਸ਼ਿਸ਼ ਪ੍ਰਾਇਮਰੀ ਸਿੱਖਿਆ ਵਿੱਚ ਸੁਧਾਰ ਲਈ ਕਰਨੀ ਚਾਹੀਦੀ ਹੈ। ਸਾਰੇ ਪ੍ਰਾਇਮਰੀ ਸਕੂਲ, ਜਿੱਥੇ ਮਿਡਲ ਸਕੂਲ ਹੈ, ਉਸ ਮਿਡਲ ਸਕੂਲ ਦੇ ਮੁੱਖ ਅਧਿਆਪਕ ਦੇ ਅਧੀਨ ਕੀਤੇ ਜਾਣ। ਜਿੱਥੇ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲ ਹੈ, ਉਥੇ ਹਾਈ ਸਕੂਲ ਦੇ ਮੁੱਖ ਅਧਿਆਪਕ ਜਾਂ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦੇ ਅਧੀਨ ਇਹ ਕੀਤੇ ਜਾਣ। ਜਿਹੜੇ ਪ੍ਰਾਇਮਰੀ ਸਕੂਲ ਇਕੱਲੇ ਹਨ, ਉਨ੍ਹਾਂ ਨੂੰ ਨੇੜੇ ਦੇ ਮਿਡਲ, ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲ ਨਾਲ ਜੋੜਿਆ ਜਾਵੇ। ਇੰਜ ਪ੍ਰਾਇਮਰੀ ਡਾਇਰੈਕਟੋਰੇਟ ਖਤਮ ਕੀਤਾ ਜਾਵੇ। ਸਾਰੇ ਸਕੂਲ ਇਕ ਡਾਇਰੈਕਟੋਰੇਟ ਦੇ ਅਧੀਨ ਹੋਣ ਨਾਲ ਬਹੁਤ ਸਾਰੀਆਂ ਪ੍ਰਬੰਧਕੀ ਪੋਸਟਾਂ ਵੀ ਬਚਣਗੀਆਂ। ਸਾਂਝੇ ਸਕੂਲਾਂ ਵਿੱਚ ਚੌਥੀ ਜਮਾਤ ਤੋਂ ਪੀਰੀਅਡ ਸ਼ੁਰੂ ਕੀਤੇ ਜਾਣ। ਪੰਜਾਹ ਵਿਦਿਆਰਥੀਆਂ ਤੋਂ ਘੱਟ ਵਾਲੇ ਮਿਡਲ ਸਕੂਲ ਅਤੇ 80 ਤੋਂ ਘੱਟ ਵਾਲੇ ਹਾਈ ਸਕੂਲ ਬੰਦ ਕੀਤੇ ਜਾਣ। ਉਨ੍ਹਾਂ ਦਾ ਨੇੜੇ ਦੇ ਸਕੂਲਾਂ ਵਿੱਚ ਰਲੇਵਾਂ ਕੀਤਾ ਜਾਵੇ। ਵਿਦਿਆਰਥੀਆਂ ਦੀ ਇਕ ਪਿੰਡ ਤੋਂ ਦੂਸਰੇ ਪਿੰਡ ਜਾਂ ਸ਼ਹਿਰ ਜਾਣ ਦੀ ਸਮੱਸਿਆ ਦੇ ਹੱਲ ਲਈ ਸਰਕਾਰ ਬੱਸਾਂ ਦਾ ਪ੍ਰਬੰਧ ਕਰੇ। ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ ਘੱਟ ਕੀਤੀ ਜਾਵੇ। ਲੜਕੇ ਅਤੇ ਲੜਕੀਆਂ ਨੂੰ ਸਕੂਲ ਪਹੁੰਚਾਉਣ ਲਈ ਵੱਖੋ-ਵੱਖਰਾ ਪ੍ਰਬੰਧ ਕੀਤਾ ਜਾਵੇ। ਜੇ ਹੋ ਸਕੇ ਤਾਂ ਇਕ ਸਕੂਲ ਵਿੱਚ ਸਿਰਫ ਆਰਟਸ ਗਰੁੱਪ, ਦੂਸਰੇ ਸਕੂਲ ਵਿੱਚ ਸਾਇੰਸ ਗਰੁੱਪ ਅਤੇ ਤੀਸਰੇ ਸਕੂਲ ਵਿੱਚ ਕਾਮਰਸ ਗਰੁੱਪ ਦਿੱਤਾ ਜਾਵੇ। ਲੜਕੀਆਂ ਦੇ ਸਕੂਲਾਂ ਵਿੱਚੋਂ ਪੁਰਸ਼ ਅਧਿਆਪਕ ਬਦਲ ਕੇ ਨੇੜਲੇ ਸਕੂਲਾਂ ਵਿੱਚ ਲਾਏ ਜਾਣ। ਸ਼ਹਿਰਾਂ ਅਤੇ ਬਹੁਤ ਸਾਰੇ ਪਿੰਡਾਂ, ਜਿੱਥੇ ਲੜਕੀਆਂ ਲੜਕਿਆਂ ਦੇ ਅਲੱਗ-ਅਲੱਗ ਸਕੂਲ ਹਨ, ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਉਸੇ ਪਿੰਡ ਜਾਂ ਸ਼ਹਿਰ ਵਿੱਚ ਹੀ ਅਡਜਸਟ ਕੀਤਾ ਜਾਵੇ। ਜੋ ਅਡਜਸਟ ਨਾ ਹੋ ਸਕਣ, ਉਨ੍ਹਾਂ ਨੂੰ ਨੇੜਲੇ ਸਕੂਲ ਵਿੱਚ ਭੇਜਿਆ ਜਾਵੇ। ਜਿੱਥੇ ਅਧਿਆਪਕ ਵੱਧ ਹਨ, ਉਨ੍ਹਾਂ ਨੂੰ ਘੱਟ ਅਧਿਆਪਕਾਂ ਵਾਲੇ ਸਕੂਲ ਵਿੱਚ ਭੇਜਿਆ ਜਾਵੇ। ਸਕੂਲ ਲੈਕਚਰਾਰ ਲਈ 30 ਪੀਰੀਅਡ, ਮਾਸਟਰ ਕਾਡਰ ਲਈ 33 ਪੀਰੀਅਡ ਅਤੇ ਸੀ.ਐੱਡ.ਵੀ. ਅਤੇ ਹੋਰ ਅਧਿਆਪਕਾਂ ਲਈ ਹਫਤੇ ਵਿੱਚ 36 ਪੀਰੀਅਡ ਲੈਣੇ ਲਾਜ਼ਮੀ ਕੀਤੇ ਜਾਣ। ਸਾਰੇ ਡੈਪੂਟੇਸ਼ਨ ਖਤਮ ਕੀਤੇ ਜਾਣ। ਅਧਿਆਪਕ ਜਾਂ ਕਰਮਚਾਰੀ ਜਿੱਥੋਂ ਆਪਣੀ ਤਨਖਾਹ ਪ੍ਰਾਪਤ ਕਰਦਾ ਹੈ, ਉਸ ਦੀ ਨਿਯੁਕਤੀ ਉਸ ਥਾਂ ’ਤੇ ਹੀ ਕੀਤੀ ਜਾਵੇ। ਸਾਰੇ ਸਕੂਲਾਂ ਵਿੱਚ ਦਫਤਰੀ ਅਮਲਾ ਪੂਰਾ ਕਰਕੇ ਅਧਿਆਪਕਾਂ ਤੋਂ ਦਫਤਰੀ ਜਾਂ ਗ਼ੈਰ ਅਧਿਆਪਨ ਕੰਮ ਲੈਣੇ ਬੰਦ ਕੀਤੇ ਜਾਣ। ਵਿਦਿਆਰਥੀਆਂ ਤੋਂ ਲੈਣ ਵਾਲੇ ਸਾਰੇ ਫੰਡ ਇਕੱਠੇ ਕਰਕੇ ਸਿਰਫ ਸਕੂਲ ਵਿਕਾਸ ਫੰਡ ਹੀ ਲਿਆ ਜਾਵੇ। ਸਕੂਲ ਮੁਖੀ ਆਪਣੀ ਲੋੜ ਅਨੁਸਾਰ ਉਸ ਫੰਡ ਵਿੱਚੋਂ ਖ਼ਰਚ ਕਰ ਸਕਣ। ਇਸ ਨਾਲ ਬੇਲੋੜੇ ਇਤਰਾਜ਼ ਲੱਗਣੇ ਬੰਦ ਹੋਣਗੇ ਅਤੇ ਸਾਰੇ ਫੰਡਾਂ ਦੀ ਥਾਂ ਇਕ ਫੰਡ ਦਾ ਹਿਸਾਬ-ਕਿਤਾਬ ਰੱਖਣਾ ਅਤੇ ਚੈੱਕ ਕਰਨਾ ਵੀ ਸੌਖਾ ਹੋਵੇਗਾ। ਇਸ ਫੰਡ ਦੇ ਹਿਸਾਬ-ਕਿਤਾਬ ਦੀ ਜ਼ਿੰਮੇਵਾਰੀ ਦਫਤਰੀ ਅਮਲੇ ਨੂੰ ਦਿੱਤੀ ਜਾਵੇ। ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਫੇਲ੍ਹ ਨਾ ਕਰਨ ਬਾਰੇ, ਜੋ ਸਰਕਾਰੀ ਫਰਮਾਨ ਹੈ, ਉਹ ਵਾਪਸ ਲਿਆ ਜਾਵੇ। 5ਵੀਂ ਅਤੇ 8ਵੀਂ ਦੇ ਇਮਤਿਹਾਨ ਦੁਬਾਰਾ ਸ਼ੁਰੂ ਕੀਤੇ ਜਾਣ। 5ਵੀਂ ਜਮਾਤ ਦਾ ਇਮਤਿਹਾਨ ਉਸ ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲ ਦੇ ਮੁਖੀ ਹੀ ਲੈਣ, ਜਿਸ ਦੇ ਉਹ ਅਧੀਨ ਹਨ ਅਤੇ ਜਿੱਥੇ ਉਨ੍ਹਾਂ ਨੇ 5ਵੀਂ ਜਮਾਤ ਪਾਸ ਕਰਨ ਤੋਂ ਬਾਅਦ ਦਾਖਲ ਹੋਣਾ ਹੈ। 8ਵੀਂ ਅਤੇ 10+2 ਦੇ ਇਮਤਿਹਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਏ ਜਾਣ। ਸਕੂਲ ਦੇ ਸੈਂਟਰ ਬਦਲੇ ਜਾਣ। ਸੈਂਟਰਾਂ ਦੀ ਗਿਣਤੀ ਘੱਟ ਕੀਤੀ ਜਾਵੇ। ਜਿਹੜੇ ਵੱਡੇ ਸਕੂਲ ਹਨ, ਉਥੇ ਇਕ ਤੋਂ ਵੱਧ ਸੈਂਟਰ ਬਣਾਏ ਜਾਣ ਤਾਂ ਜੋ ਚੈਕਿੰਗ ਸਹੀ ਢੰਗ ਨਾਲ ਹੋ ਸਕੇ। ਸਕੂਲਾਂ ਦੀਆਂ ਛੁੱਟੀਆਂ ਘੱਟ ਕੀਤੀਆਂ ਜਾਣ। ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਕੈਲੰਡਰ ਛਾਪਿਆ ਜਾਵੇ ਅਤੇ ਪੜ੍ਹਾਈ ਦੇ ਦਿਨ ਨਿਸ਼ਚਿਤ ਕੀਤੇ ਜਾਣ। ਸਾਰਾ ਕੰਮ ਉਸ ਕੈਲੰਡਰ ਅਨੁਸਾਰ ਹੀ ਕੀਤਾ ਜਾਵੇ। 10ਵੀਂ ਅਤੇ 10+2 ਜਮਾਤ ਦੇ ਇਮਤਿਹਾਨ ਫਰਵਰੀ ਵਿੱਚ ਲੈ ਲਏ ਜਾਣ ਅਤੇ ਸਾਰੀਆਂ ਜਮਾਤਾਂ ਦੇ ਨਤੀਜੇ 31 ਮਾਰਚ ਤੋਂ ਪਹਿਲਾਂ ਕੱਢੇ ਜਾਣ। ਲੈਕਚਰਾਰ ਉਸ ਵਿਸ਼ੇ ਵਿੱਚ ਹੀ ਪ੍ਰਮੋਟ ਕੀਤੇ ਜਾਣ ਜੋ ਵਿਸ਼ਾ ਉਨ੍ਹਾਂ ਨੇ ਬੀ.ਏ./ਬੀ.ਐਸਸੀ. ਵਿੱਚ ਪੜ੍ਹਿਆ ਹੋਵੇ ਜਾਂ ਸਕੂਲ ਵਿੱਚ ਪੜ੍ਹਾਇਆ ਹੋਵੇ। ਮਾਸਟਰ ਕਾਡਰ ਤੋਂ ਲੈਕਚਰਾਰ ਦੀ ਪ੍ਰਮੋਸ਼ਨ ਸਮੇਂ ਅਧਿਆਪਕਾਂ ਦੀ ਮਾਸਟਰ ਕਾਡਰ ਦੀ ਸੀਨੀਆਰਟੀ ਦੀ ਬਜਾਏ ਉਨ੍ਹਾਂ ਦੀ ਪ੍ਰਮੋਸ਼ਨ ਐਮ.ਏ./ ਐਮ.ਐਸਸੀ. ਪਾਸ ਕਰਨ ਦੀ ਮਿਤੀ ਦੇ ਆਧਾਰ ’ਤੇ ਕੀਤੀ ਜਾਵੇ। ਵਧੀਆ ਖਿਡਾਰੀਆਂ ਦੀ ਪਨੀਰੀ ਤਿਆਰ ਕਰਨ ਲਈ ਸਕੂਲੀ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਸਮੇਂ-ਸਮੇਂ ਏ.ਈ.ਓ. ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਉਨ੍ਹਾਂ ਦੀ ਚੈਕਿੰਗ ਕਰਨ। ਸਕੂਲਾਂ ਵਿੱਚ ਖੇਡਾਂ ਦਾ ਸਾਮਾਨ ਖਰੀਦਣ ਲਈ ਸਕੂਲ ਵਿਕਾਸ ਫੰਡ ਵਿੱਚੋਂ ਰਕਮ ਫਿਕਸ ਕੀਤੀ ਜਾਵੇ। ਹੈਂਡੀਕੈਪਡ ਵਿਦਿਆਰਥੀਆਂ ਤੋਂ ਬਿਨਾਂ ਹਰ ਵਿਦਿਆਰਥੀ ਲਈ ਜਿਮਨਾਸਟਿਕ ਜ਼ਰੂਰੀ ਹੋਵੇ। ਸਰੀਰਕ ਸਿੱਖਿਆ ਅਧਿਆਪਕਾਂ ਦੀ ਏ.ਸੀ.ਆਰ. ਸਕੂਲ ਦੀਆਂ ਖੇਡਾਂ ਵਿੱਚ ਪ੍ਰਾਪਤੀ ਦੇ ਆਧਾਰ ’ਤੇ ਲਿਖੀ ਜਾਵੇ। ਬਲਾਕ, ਜ਼ਿਲ੍ਹਾ, ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ’ਚ ਸਕੂਲ ਵੱਲੋਂ ਕੀਤੀਆਂ ਪ੍ਰਾਪਤੀਆਂ ਦੇ ਆਧਾਰ ’ਤੇ ਈ.ਸੀ.ਆਰ. ਦੇ ਅੰਕ ਲਗਾਏ ਜਾਣ। ਅਧਿਆਪਕਾਂ ਦੀਆਂ ਵੱਖ-ਵੱਖ ਕੈਟਾਗਰੀਆਂ ਖਤਮ ਕਰਕੇ ਸਿਰਫ ਰੈਗੂਲਰ ਤੌਰ ’ਤੇ ਹੀ ਅਧਿਆਪਕ ਭਰਤੀ ਕੀਤੇ ਜਾਣ। ਠੇਕਾ ਪ੍ਰਣਾਲੀ ਬੰਦ ਕੀਤੀ ਜਾਵੇ। ਹਰ ਅਧਿਆਪਕ ਨੂੰ ਪੂਰਾ ਗਰੇਡ ਦਿੱਤਾ ਜਾਵੇ। ਅਦਾਲਤਾਂ ਦੇ ਫੈਸਲਿਆਂ ਦੀ ਕਦਰ ਕਰਦਿਆਂ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦਾ ਫਾਰਮੂਲਾ ਅਪਣਾਇਆ ਜਾਵੇ। ਸਕੂਲ ਪ੍ਰਿੰਸੀਪਲਾਂ/ਮੁੱਖ ਅਧਿਆਪਕਾਂ ਨੂੰ ਕਨਫਰਮੇਸ਼ਨ, ਉਚੇਰੀ ਪੜ੍ਹਾਈ ਦੀ ਮਨਜ਼ੂਰੀ, ਪ੍ਰੋਵੇਸ਼ਨ ਪੀਰੀਅਡ ਪਾਰ ਕਰਨ, ਏ.ਸੀ.ਪੀ. ਕੇਸ ਪਾਸ ਕਰਨ ਦੇ ਅਧਿਆਪਕ ਸਕੂਲ ਪ੍ਰਿੰਸੀਪਲਾਂ/ਮੁੱਖ ਅਧਿਆਪਕਾਂ ਨੂੰ ਦਿੱਤੇ ਜਾਣ। ਜੀ.ਪੀ.ਐਫ. ਫੰਡ ਦਾ ਹਿਸਾਬ-ਕਿਤਾਬ ਰੱਖਣ, ਜੀ.ਪੀ. ਫੰਡ ਵਿੱਚੋਂ ਅਡਵਾਂਸ ਲੈਣ ਅਤੇ ਹੋਰ ਛੋਟੇ-ਮੋਟੇ ਕੰਮਾਂ ਦੇ ਅਧਿਕਾਰ ਵੀ ਸਕੂਲ ਮੁਖੀ ਨੂੰ ਦਿੱਤੇ ਜਾਣ। ਸਿੱਖਿਆ ਵਿਭਾਗ ਪੰਜਾਬ ਨੇ ਇਕ ਵਧੀਆ ਫੈਸਲਾ ਕੀਤਾ ਹੈ ਕਿ ਹਰ ਜ਼ਿਲ੍ਹੇ ਵਿੱਚ ਕਲਸਟਰ ਸਕੂਲ ਬਣਾਏ ਗਏ ਹਨ, ਜਿਸ ਨਾਲ ਨੇੜੇ ਲਗਦੇ ਸਕੂਲ ਜੋੜੇ ਗਏ ਹਨ। ਇਸ ਨਾਲ ਇਨਫਰਮੇਸ਼ਨ ਭੇਜਣ, ਇਨਫਰਮੇਸ਼ਨ ਇਕੱਠੀ ਕਰਨ ਜਾਂ ਹੋਰ ਕੰਮਾਂ ਲਈ ਟਾਈਮ ਅਤੇ ਐਨਰਜੀ ਦੀ ਬਹੁਤ ਬੱਚਤ ਹੁੰਦੀ ਹੈ ਪਰ ਜਿਨ੍ਹਾਂ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਕਲਸਟਰ ਸਕੂਲ ਬਣਾਇਆ ਗਿਆ ਹੈ, ਉਨ੍ਹਾਂ ਬਹੁਤ ਸਾਰੇ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹਨ। ਸਕੂਲ ਦਾ ਸੀਨੀਅਰ ਲੈਕਚਰਾਰ ਹੀ ਪ੍ਰਿੰਸੀਪਲ ਹੁੰਦਾ ਹੈ ਜਦੋਂਕਿ ਕਲਸਟਰ ਸਕੂਲ ਦੇ ਅਧੀਨ ਆਉਂਦੇ ਸਕੂਲਾਂ ਦੀ ਮੀਟਿੰਗ ਹੁੰਦੀ ਹੈ ਜਾਂ ਕੋਈ ਇਨਫਰਮੇਸ਼ਨ ਕੁਲੈਕਟ ਕਰਨੀ ਹੁੰਦੀ ਹੈ ਤਾਂ ਕਲਸਟਰ ਨਾਲ ਜੋੜੇ ਗਏ ਸੀਨੀਅਰ ਸੈਕੰਡਰੀ ਸਕੂਲਾਂ ਦੇ ਰੈਗੂਲਰ ਪ੍ਰਿੰਸੀਪਲ, ਜੋ ਉਸ ਲੈਕਚਰਾਰ ਤੋਂ ਸੀਨੀਅਰ ਹੁੰਦੇ ਹਨ, ਉਹ ਹੀਣਤਾ ਮਹਿਸੂਸ ਕਰਦੇ ਹਨ। ਅਸਾਮੀਆਂ ਭਰਨ ਤੌੀ ਪਹਿਲਾਂ ਕਲਸਟਰ ਸਕੂਲਾਂ ਵਿੱਚ ਪ੍ਰਿੰਸੀਪਲ ਲਾਏ ਜਾਣ ਜਾਂ ਉਸ ਕਲਸਟਰ ਦਾ ਚਾਰਜ ਕਿਸੇ ਰੈਗੂਲਰ ਪ੍ਰਿੰਸੀਪਲ ਨੂੰ ਦਿੱਤਾ ਜਾਵੇ। ਸਾਇੰਸ ਅਤੇ ਮੈਥ ਵਿਸ਼ੇ ਦੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦਾ ਸਿਲੇਬਸ ਐਨ.ਸੀ.ਈ.ਆਰ.ਟੀ. ਤੋਂ ਲਿਆ ਗਿਆ ਹੈ। ਇਨ੍ਹਾਂ ਵਿਸ਼ਿਆਂ ਦੀਆਂ ਕਿਤਾਬਾਂ ਵੀ ਐਨ.ਸੀ.ਈ.ਆਰ.ਟੀ. ਦੀਆਂ ਕਿਤਾਬਾਂ ਦੀ ਹੂ-ਬ-ਹੂ ਨਕਲ ਹਨ। ਇਨ੍ਹਾਂ ਵਿੱਚ ਪੰਜਾਬੀ ਵਿੱਚ ਟਰਾਂਸਲੇਸ਼ਨ ਕਰਨ ਸਮੇਂ ਦੂਜੀਆਂ ਭਾਸ਼ਾਵਾਂ ਦੇ ਬਹੁਤ ਔਖੇ ਸ਼ਬਦ ਵਰਤੇ ਗਏ ਹਨ ਜੋ ਬੱਚਿਆਂ ਦੀ ਸਮਝ ਤੋਂ ਬਾਹਰ ਹਨ। ਸਿਲੇਬਸ ਐਨ.ਸੀ.ਈ. ਆਰ.ਟੀ. ਵਾਲਾ ਹੀ ਹੋਵੇ ਪਰ ਕਿਤਾਬਾਂ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਅਧਿਆਪਕਾਂ ਤੋਂ ਲਿਖਵਾਈਆਂ ਜਾਣ। ਯੋਗ ਅਧਿਆਪਕਾਂ ਤੋਂ ਪੰਜਾਬੀ ਵਿੱਚ ਅਨੁਵਾਦ ਕਰਾ ਲਿਆ ਜਾਵੇ। ਸਾਇੰਸ ਵਿਸ਼ੇ ਵਿੱਚ ਫਿਜ਼ਿਕਸ, ਕਮਿਸਟਰੀ, ਬਾਇਓ ਅਤੇ ਐਗਰੀਕਲਚਰ ਦੇ ਚੈਪਟਰ ਹਨ। ਉਹ ਇਨ੍ਹਾਂ ਵਿਸ਼ਿਆਂ ਦੇ ਮਾਹਿਰ ਅਧਿਆਪਕਾਂ ਤੋਂ ਲਿਖਵਾਏ ਜਾਣ।ਇਸੇ ਤਰ੍ਹਾਂ ਦੂਜੇ ਵਿਸ਼ਿਆਂ ਦੀਆਂ ਕਿਤਾਬਾਂ ਤਿਆਰ ਕੀਤੀਆਂ ਜਾਣ। ਸਰਕਾਰੀ ਸਕੂਲਾਂ ਵਿੱਚ ਉਪਰ ਲਿਖੇ ਸੁਝਾਅ ਲਾਗੂ ਕਰਨੇ ਚਾਹੀਦੇ ਹਨ ਤਾਂ ਜੋ ਬੱਚਿਆਂ ਦਾ ਸਕੂਲ ਵਿੱਚ ਜੀਅ ਲੱਗ ਸਕੇ।

ਸੰਪਰਕ: 98159-75503

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All