ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ

ਡੀਪੀਐੱਸ ਬੱਤਰਾ ਸਮਰਾਲਾ , 30 ਮਈ ਨੇੜਲੇ ਪਿੰਡ ਨੌਲੜੀ ਕਲਾਂ 'ਚ ਰਿਸ਼ਤੇ ’ਚ ਭੈਣ-ਭਰਾ ਲੱਗਦੇ ਕੁੜੀ-ਮੁੰਡੇ ਵੱਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਕੁੜੀ ਨਾਬਾਲਗ ਦੱਸੀ ਜਾ ਰਹੀ ਹੈ, ਜਦੋਂ ਕਿ ਮੁੰਡੇ ਦੀ ਉਮਰ ਕਰੀਬ 23 ਸਾਲ ਸੀ। ਕੁੜੀ ਅਤੇ ਮੁੰਡੇ ਨੂੰ ਗੰਭੀਰ ਹਾਲਤ 'ਚ ਖੰਨਾ ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਕਿ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੋਵਾਂ ਦਾ ਪਿੰਡ ਵਿੱਚ ਆਹਮੋ-ਸਾਹਮਣੇ ਘਰ ਹੈ ਅਤੇ ਦੋਵਾਂ ਵਿੱਚ ਭੈਣ-ਭਰਾ ਦਾ ਰਿਸ਼ਤਾ ਸੀ। ਦੋਵਾਂ ਨੇ ਰਾਤੀਂ ਦਸ ਵਜੇ ਕਣਕ 'ਚ ਪਾਉਣ ਵਾਲੀ ਦਵਾਈ ਨਿਗਲ ਲਈ। ਮ੍ਰਿਤਕ ਲੜਕਾ ਪ੍ਰਦੀਪ ਸਿੰਘ ( 23) ਆਪਣੇ ਤਿੰਨਾਂ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਤੇ ਕਰਿਆਨੇ ਦੀ ਦੁਕਾਨ ’ਤੇ ਨੌਕਰ ਸੀ। ਮ੍ਰਿਤਕ ਲੜਕੀ ਅਮਨਦੀਪ ਕੌਰ (17) ਦੋ ਭਰਾਵਾਂ ਦੀ ਇਕੱਲੀ ਭੈਣ ਸੀ, ਜਿਸ ਦਾ ਪਿਤਾ ਖਾੜੀ ਦੇਸ਼ ਵਿੱਚ ਗਿਆ ਹੋਇਆ ਹੈ। ਦੋਵਾਂ ਦੇ ਆਤਮਹੱਤਿਆ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All