ਸਮਦ ਦਾ 14 ਤਕ ਅਦਾਲਤੀ ਰਿਮਾਂਡ

ਮੁੰਬਈ, 1 ਜੂਨ ਇਥੋਂ ਦੀ ਇਕ ਅਦਾਲਤ ਨੇ ਪੁਣੇ ਦੇ ਜਰਮਨ ਬੇਕਰੀ ਬੰਬ ਕਾਂਡ ਦੇ ਮੁੱਖ ਮੁਲਜ਼ਮ ਅਬਦੁਲ ਸਮਦ ਭਟਕਲ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਕੇ ਉਸ ਨੂੰ 14 ਜੂਨ ਤਕ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ। ਅਦਾਲਤ ਨੇ ਇਹ ਕਹਿ ਕੇ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ ਕਿ ਮੁਲਜ਼ਮ ਨੂੰ ਰਿਹਾਅ ਕਰਨਾ ਠੀਕ ਨਹੀਂ। ਮੈਟਰੋਪਾਲਿਟਨ ਮੈਜਿਸਟਰੇਟ ਐਮ.ਵੀ. ਮੋਰਾਲੇ ਨੇ ਸਮਦ ਨੂੰ 2009 ਵਿਚ ਮਿਲੇ ਨਾਜਾਇਜ਼ ਹਥਿਆਰਾਂ ਦੇ ਮਾਮਲੇ ਵਿਚ ਜੁਡੀਸ਼ਲ ਹਿਰਾਸਤ ਵਿਚ ਭੇਜਿਆ। 23 ਸਾਲਾ ਸਮਦ ਨੇ ਅਦਾਲਤ ਨੂੰ ਦੱਸਿਆ ਕਿ ਉਸ ਖ਼ਿਲਾਫ਼ ਕੋਈ ਗੰਭੀਰ ਦੋਸ਼ ਨਹੀਂ ਹੈ,ਜਿਸ ਕਰਕੇ ਜ਼ਮਾਨਤ ਦਿੱਤੀ ਜਾਵੇ। ਅਦਾਲਤ ਨੇ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ ਤੇ ਉਸ ਨੂੰ ਰਿਹਾਅ ਕਰਨਾ ਠੀਕ ਨਹੀਂ ਰਹੇਗਾ। ਮੰਗਲੌਰ ਤੋਂ ਸਮਦ ਨੂੰ ਗ੍ਰਿਫਤਾਰ ਕਰਨ ਵਾਲੇ ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੇ ਅੱਜ ਉਸ ਦੀ ਹਿਰਾਸਤ ਨਹੀਂ ਮੰਗੀ ਤੇ ਕਿਹਾ ਕਿ ਸਮਦ ਨੂੰ ਜੁਡੀਸ਼ਲ ਹਿਰਾਸਤ ਵਿਚ ਭੇਜ ਦਿੱਤਾ ਜਾਵੇ।

-ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਡਿਪਟੀ ਕਮਿਸ਼ਨਰ ਨੇ ਸ਼ਰਾਬ ਜ਼ਹਿਰੀਲੀ ਹੋਣ ਦਾ ਖਦਸ਼ਾ ਪ੍ਰਗਟਾਇਆ

ਇਕ ਦਿਨ ’ਚ 53000 ਦੇ ਕਰੀਬ ਨਵੇਂ ਕੇਸ

ਇਕ ਦਿਨ ’ਚ 53000 ਦੇ ਕਰੀਬ ਨਵੇਂ ਕੇਸ

ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 18 ਲੱਖ ਦੇ ਪਾਰ; ਮੌਤਾਂ ਦਾ ਅੰਕੜਾ ਵ...

ਸ਼ਹਿਰ

View All