ਸਪਾਰਟੈਕਸ

ਮੂਲ ਲੇਖਕ: ਹਾਵਰਡ ਫਾਸਟ, ਅਨੁਵਾਦਕ: ਸ਼ਾਹ ਚਮਨ ਪੰਨੇ: 368, ਮੁੱਲ: 350 ਰੁਪਏ ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ। ਅੱਸੀ ਦੇ ਕਰੀਬ ਕਿਤਾਬਾਂ ਦੇ ਲੇਖਕ ਹਾਵਰਡ ਫਾਸਟ ਦੇ ਚੌਦਾਂ ਨਾਵਲਾਂ ਵਿਚੋਂ ਇਕ ਹੈ ਸਪਾਰਟੈਕਸ। ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਇਸ ਲੇਖਕ ਦੀ ਇਹ ਬਦਕਿਸਮਤੀ ਸੀ ਕਿ ਇਸ ਨਾਵਲ ਨੂੰ ਛਪਣ ਤੋਂ ਪਹਿਲਾਂ ਸਭ ਪ੍ਰਕਾਸ਼ਕਾਂ ਨੇ ਛਾਪਣ ਤੋਂ ਇਨਕਾਰ ਕੀਤਾ। 1952 ਵਿਚ ਛਪਿਆ ਤਾਂ ਇਕ ਮਹੀਨੇ ਵਿਚ ਹੀ ਪੰਜਾਹ ਹਜ਼ਾਰ ਕਾਪੀਆਂ ਵਿਕ ਗਈਆਂ। ਹੁਣ ਤਾਂ ਸੱਠ ਦੇ ਕਰੀਬ ਜ਼ੁਬਾਨਾਂ ਵਿਚ ਅਨੁਵਾਦ ਉਪਰੰਤ ਇਸ ਦੀਆਂ ਪੰਜ ਕਰੋੜ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ। ਮਹਾਂ-ਕਾਵਿਕ ਵਿਸਤਾਰਾਂ ਵਾਲੀ ਇਸ ਜਗਤ ਪ੍ਰਸਿੱਧ ਰਚਨਾ ਉੱਤੇ ਅੰਗਰੇਜ਼ੀ ਫਿਲਮ ਵੀ ਬਣ ਚੁੱਕੀ ਹੈ। ਸ਼ਾਹ ਚਮਨ ਨੇ ਇਹ ਨਾਵਲ ਪੰਜਾਬੀ ਪਾਠਕਾਂ ਦੀ ਨਜ਼ਰ ਕਰਕੇ ਉਨ੍ਹਾਂ ਦੇ ਸੁਹਜ ਸੁਆਦ, ਸਾਹਿਤ ਯੋਗਤਾ ਅਤੇ ਸੋਚ ਦਾ ਘੇਰਾ ਵਧਾ ਕੇ ਪੰਜਾਬੀ ਜ਼ੁਬਾਨ ਦੀ ਵੱਡੀ ਸੇਵਾ ਕੀਤੀ ਹੈ। ਜਟਿਲ ਪਲਾਂਟ ਵਾਲਾ, ਦਿਲਚਸਪ ਅਤੇ ਉਦੇਸ਼ ਪੂਰਨ ਨਾਵਲ ਹੈ ਸਪਾਰਟੈਕਸ। ਪਤਾ ਨਹੀਂ ਅਨੁਵਾਦਕ ਨੇ ਇਸ ਨੂੰ ਮੂਲ ਅੰਗਰੇਜ਼ੀ ਤੋਂ ਅਨੁਵਾਦਿਤ ਕੀਤਾ ਹੈ ਜਾਂ ਹਿੰਦੀ ਵਿਚ ਪ੍ਰਾਪਤ ਅਨੁਵਾਦ ਤੋਂ। ਇਸ ਬਾਰੇ ਕੋਈ ਸੂਚਨਾ ਪ੍ਰਕਾਸ਼ਿਤ ਪੁਸਤਕ ਵਿਚ ਮੈਨੂੰ ਨਜ਼ਰ ਨਹੀਂ ਆਈ। ਅਨੁਵਾਦ ਦੇ ਆਰੰਭਕ ਪੰਨੇ ਉੱਤੇ ‘ਅਥ ਕਥਾ ਸੰਨ 71 ਈਸਵੀ ਪੂਰਵ’ ਦੇ ਸ਼ਬਦਾਂ ਤੋਂ ਇਸ ਦੇ ਹਿੰਦੀ ਤੋਂ ਅਨੁਵਾਦਿਤ ਹੋਣ ਦਾ ਭੁਲੇਖਾ ਜ਼ਰੂਰ ਪੈਂਦਾ ਹੈ। ਕੁਝ ਵੀ ਹੋਵੇ ਅਨੁਵਾਦ ਵਧੀਆ ਹੈ ਅਤੇ ਪਾਠਕ ਇਸ ਨੂੰ ਆਦਿ ਤੋਂ ਅੰਤ ਤਕ ਬੜੇ ਆਰਾਮ ਨਾਲ ਪੜ੍ਹ ਤੇ ਮਾਣ ਸਕਦਾ ਹੈ। ਵਰਣਨ, ਬਿਰਤਾਂਤ, ਕਥਾ, ਜੁਗਤਾਂ, ਰੋਮ ਦੇ ਹਾਲਾਤ, ਗੁਲਾਮਾਂ ਦਾ ਜੀਵਨ, ਗਲੈਡੀਏਟਰਾਂ ਦੀਆਂ ਖੂਨੀ ਲੜਾਈਆਂ, ਸਪਾਰਟੈਕਸ ਦੀ ਸ਼ਖਸੀਅਤ, ਉਸ ਦੀ ਬਗਾਵਤ, ਉਸ ਦੇ ਸਾਥੀਆਂ ਦਾ ਵਧਦਾ ਫੈਲਦਾ ਕਾਫ਼ਲਾ, ਉਸ ਦਾ ਘਿਰਨਾ, 6472 ਗੁਲਾਮਾਂ ਦਾ ਸੂਲੀ ਚੜ੍ਹਣਾ, ਉਨ੍ਹਾਂ ਦੇ ਸਿਰਾਂ ਦਾ ਰੋਮ ਦੀਆਂ ਸੜਕਾਂ ਉਤੇ ਲਟਕਣਾ, ਵਾਰੀਨੀਆ ਦੀ ਕਰੈਸਸ ਅਤੇ ਗਰੈਕਸ ਨਾਲ ਮੁਲਾਕਾਤ। ਗਰੈਕਸ ਦਾ ਬਦਲਦਾ ਵਿਵਹਾਰ, ਵਾਰੀਨੀਆ ਦੀ ਮੁਕਤੀ, ਰੋਮ ਵਿਚੋਂ ਗੁਲਾਮ ਪ੍ਰਥਾ ਦਾ ਅੰਤ। ਰੋਮਨ ਸਾਮਰਾਜ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਪਰੰਪਰਾਵਾਂ, ਇਸ ਸਾਮਰਾਜ ਦੇ ਚਿਹਰੇ ਦੇ ਕਾਲੇ ਧੱਬੇ, ਸਾਰਾ ਕੁਝ ਹੀ ਹਾਵਰਡ ਫਾਸਟ ਨੇ ਇਹੋ ਜਿਹੇ ਪ੍ਰਭਾਵਸ਼ਾਲੀ ਸ਼ਬਦਾਂ ਅਤੇ ਸਾਹਿਤਕ ਜੁਗਤਾਂ ਨਾਲ ਪੇਸ਼ ਕੀਤਾ ਹੈ ਕਿ ਪੜ੍ਹਨ ਵਾਲੇ ਦੇ ਦਿਲ ਦਿਮਾਗ ਉੱਤੇ ਉਕਰਿਆ ਜਾਂਦਾ ਹੈ। ਸਨਾਤਨੀ ਮਹੱਤਵ ਵਾਲੇ ਇਸ ਨਾਵਲ ਦੇ ਪੰਜਾਬੀ ਅਨੁਵਾਦ ਲਈ ਲੇਖਕ ਦੇ ਉੱਦਮ ਦਾ ਸਵਾਗਤ ਕਰਨਾ ਬਣਦਾ ਹੈ। -ਡਾ. ਕੁਲਦੀਪ ਸਿੰਘ ਧੀਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All