ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀਆਈਆਈ ਦੇ ਸਾਲਾਨਾ ਇਜਲਾਸ ਦੌਰਾਨ ਮੰਗਲਵਾਰ ਨੂੰ ਸਨਅਤਕਾਰਾਂ ਨੂੰ ਸੰਬੋਧਨ ਕਰਨਗੇ ਜਿਸ ਦੌਰਾਨ ਉਹ ਅਰਥਚਾਰੇ ਨੂੰ ਪੈਰਾਂ ਸਿਰ ਕਰਨ ਪ੍ਰਤੀ ਆਪਣਾ ਨਜ਼ਰੀਆ ਰਖਣਗੇ। ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੀਆਈਆਈ ਦੇ 125ਵੇਂ ਸਥਾਪਨਾ ਦਿਵਸ ਮੌਕੇ ਉਦਘਾਟਨੀ ਭਾਸ਼ਨ ਦੇਣਗੇ। ਇਸ ਸਮਾਗਮ ’ਚ ਅਜੈ ਪੀਰਾਮਲ, ਸੰਜੀਵ ਪੁਰੀ, ਕਿਰਨ ਮਜ਼ੂਮਦਾਰ-ਸ਼ਾਅ, ਰਜਨੀਸ਼ ਕੁਮਾਰ, ਉਦੇ ਕੋਟਕ ਅਤੇ ਵਿਕਰਮ ਕਿਰਲੋਸਕਰ ਜਿਹੇ ਉੱਘੇ ਸਨਅਤਕਾਰ ਸ਼ਮੂਲੀਅਤ ਕਰਨਗੇ। ਸ੍ਰੀ ਮੋਦੀ ਉਸ ਸਮੇਂ ਸਨਅਤਕਾਰਾਂ ਨੂੰ ਸੰਬੋਧਨ ਕਰਨਗੇ ਜਦੋਂ ਲੌਕਡਾਊਨ ’ਚ ਰਾਹਤਾਂ ਮਗਰੋਂ ਕੰਪਨੀਆਂ ਆਪਣਾ ਕਾਰੋਬਾਰ ਸ਼ੁਰੂ ਕਰਨ ਜਾ ਰਹੀਆਂ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All