ਸਤਪਾਲ ਭੀਖੀ ਦੀਆਂ ਕੁਝ ਕਾਵਿ ਰਚਨਾਵਾਂ

ਸਤਪਾਲ ਭੀਖੀ ਦੀਆਂ ਕੁਝ ਕਾਵਿ ਰਚਨਾਵਾਂ

ਪਾਣੀ ਛਿੜਕ ਰਿਹਾ ਆਦਮੀ

ਬੂਟੇ ’ਤੇ ਪਾਣੀ ਛਿੜਕ ਰਿਹਾ ਆਦਮੀ ਰੁੱਖ ਬਣ ਰਿਹਾ ਹੈ ਬੀਜ ਹੋ ਰਿਹਾ ਹੈ ਬਾਲਟੀ ’ਚ ਪਿਆ ਪਾਣੀ ਬੋਲਦਾ ਹੈ ‘‘ਗੁਰਨੀਰ ਸਿੰਘ ਮੈਨੂੰ ਵਰਤ ਲੈ ਕੁਝ ਸਿੰਜ ਲੈ’’ ਪਾਣੀ ਛਿੜਕ ਰਹੇ ਆਦਮੀ ਦੇ ਧੁਰ ਅੰਦਰ ਕਿਧਰੇ ਫੁੱਟ ਰਹੀਆਂ ਹਰੀਆਂ ਕਰੂੰਬਲਾਂ ਫੈਲ ਰਹੀਆਂ ਸ਼ਾਖਾਵਾਂ ਬੂਟੇ ਨੂੰ ਪਾਣੀ ਛਿੜਕ ਰਿਹਾ ਆਦਮੀ ਰੁੱਖ ਹੋ ਰਿਹਾ ਹੈ! ਬੀਜ ਹੋ ਰਿਹਾ ਹੈ!!

ਬਾਜ਼ਾਰ ’ਤੇ ਲਿਖੀ ਇੱਕ ਨਜ਼ਮ

ਸ਼ੁਰੂ ਹੀ ਕਰਦਾ ਹਾਂ-ਲਿਖਣੀ ਕੋਈ ਨਵੀਂ ਨਿਸ਼ੋਹ ਕਵਿਤਾ ਕਿ ਆਕਾਸ਼ ’ਚ ਟਿਮਟਿਮਾਉਂਦੇ ਕਿੰਨੇ ਹੀ ਤਾਰੇ ਮੇਰੇ ਕੋਲ ਆਉਣਾ ਸ਼ੁਰੂ ਕਰਦੇ ਮੈਂ ਤਾਰਿਆਂ ਨੂੰ ਫੜਦਾ ਮਹਿਬੂਬ ਦੀ ਮਾਂਗ ’ਚ ਸਜਾਉਣ ਲਗਦਾ ਹਾਂ ਤੇ ਸਾਲਮ ਸਬੂਤਾ ਚੰਨ ਧਰ ਦਿੰਦਾ ਹਾਂ ਉਸ ਦੇ ਮੱਥੇ ’ਤੇ ਤੋੜ ਦਿੰਦਾ ਹੈ ਮਨ ਦੀ ਇਕਾਗਰਤਾ ਰਸੋਈ ਵਿੱਚ ਪਤੀਲੀ ’ਚ ਖੜਕੀ ਕੜਛੀ ਦਾ ਸ਼ੋਰ ਮੈਂ ਹੋਸ਼ ਵਿੱਚ ਆਉਂਦਾ ਹਾਂ ਤੇ ਬਾਜ਼ਾਰ ਬਾਰੇ ਲਿਖਣੀ ਸ਼ੁਰੂ ਕਰਦਾ ਹਾਂ ਇੱਕ ਕੁਰੱਖਤ ਨਜ਼ਮ।

ਦੌੜ

ਪਗਡੰਡੀ ’ਤੇ ਵੇਖ ਰਿਹਾਂ ਦੌੜਦੀ ਹੋਈ ਹਿਰਨੀ ਪਿਆਰੀ-ਪਿਆਰੀ ਚੁੱਘੀਆਂ ਭਰਦੀ ਦਿਲ ਨੂੰ ਹਰਦੀ ਪਿੱਛੇ ਉਸ ਦੇ ਕੁੱਤਿਆਂ ਦਾ ਲਸ਼ਕਰ ਹੈ। ਮੇਰੇ ਰੋਕਣ ’ਤੇ ਵੀ ਵਲ਼ ਪਾ ਪਿੱਛਾ ਕਰ ਰਹੇ ਹਿਰਨੀ ਦਾ ...ਤੇ ਅਚਾਨਕ ਘਰ ਵਿੱਚ ਗੁੱਡੀਆਂ-ਪਟੋਲਿਆਂ ਸੰਗ ਖੇਡਦੀ ਬੇਟੀ ਯਾਦ ਆਉਂਦੀ ਹੈ ਮੈਨੂੰ...

ਹਿਰਨੀ ਦੌੜ ਰਹੀ ਹੈ

ਤੇ ਪਿੱਛੇ ਉਸ ਦੇ ਕੁੱਤਿਆਂ ਦਾ ਲਸ਼ਕਰ ਹੈ!

ਘੁੱਗੀ

ਸਫ਼ਰ ਕਰਦਿਆਂ, ਸੋਚਾਂ ਆ ਹੀ ਜਾਵੇਗੀ ਘੁੱਗੀ ਪਹੀਏ ਹੇਠ ਮਰਨ ਵਾਸਤੇ ਬਚਾਉਂਦਾ ਰਹਿੰਦਾ ਹਾਂ, ਘੁੱਗੀ! ਬੜੀ ਸੁਸਤ ਹੈ ਨਹੀਂ ਤੁਰਦੀ ਸਮੇਂ ਦੀ ਤੋਰ ਮਨ ਦਾ ਪਹੀਆ ਚਲਦਾ ਹੀ ਰਹਿੰਦਾ ਵਕਤ ਦੀ ਸੜਕ ਉਤੇ ਤੇ ਹਰ ਵਕਤ ਸਫ਼ਰ ਵਿੱਚ ਦੋ-ਚਾਰ ਹੁੰਦੀ ਰਹਿੰਦੀ, ਘੁੱਗੀ ਸਮੇਂ ਦੀ ਸੜਕ ’ਤੇ ਘੁੱਗੀ ਦਾ ਗੁਟਕਣਾ ਲਾਜ਼ਮੀ ਹੈ! ਘੁੱਗੀ ਦਾ ਮਟਕਣਾ ਲਾਜ਼ਮੀ ਹੈ!!

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All