ਸਟੋਇਨਸ ਨੂੰ ਅਪਸ਼ਬਦ ਬੋਲਣ ਕਾਰਨ ਜੁਰਮਾਨਾ

ਮੈਲਬਰਨ, 5 ਜਨਵਰੀ ਆਸਟਰੇਲਿਆਈ ਹਰਫ਼ਨਮੌਲਾ ਮਾਰਕਸ ਸਟੋਇਨਸ ’ਤੇ ਘਰੇਲੂ ਟੀ-20 ਬਿੱਗ ਬੈਸ਼ ਲੀਗ ਮੈਚ ਦੌਰਾਨ ਕੇਨ ਰਿਚਰਡਸਨ ਨੂੰ ਅਪਸ਼ਬਦ ਬੋਲਣ ਕਾਰਨ ਅੱਜ ਜੁਰਮਾਨਾ ਲਾਇਆ ਗਿਆ। ਮੈਲਬਰਨ ਸਟਾਰਜ਼ ਦੇ ਇਸ ਖਿਡਾਰੀ ਨੇ ਕ੍ਰਿਕਟ ਆਸਟਰੇਲੀਆ ਦੇ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਕਰਾਰ ਦੇਣ ਪਿੱਛੋਂ ਮੁਆਫ਼ੀ ਮੰਗ ਲਈ, ਪਰ ਉਸ ਨੂੰ 7,500 ਆਸਟਰੇਲਿਆਈ ਡਾਲਰ (5,200 ਡਾਲਰ) ਦਾ ਜੁਰਮਾਨਾ ਲਾਇਆ ਗਿਆ। ਸਟੋਇਨਸ ਨੇ ਸ਼ਨਿੱਚਰਵਾਰ ਨੂੰ ਮੈਲਬਰਨ ਰੈਨੇਗੇਡਜ਼ ਟੀਮ ਖ਼ਿਲਾਫ਼ ਮੈਚ ਦੌਰਾਨ ਇਸ ਤੇਜ਼ ਗੇਂਦਬਾਜ਼ ਨੂੰ ਅਪਸ਼ਬਦ ਬੋਲੇ ਸਨ। ਉਸ ਨੇ ਕਿਹਾ, ‘‘ਮੈਂ ਉਸ ਸਮੇਂ ਭਾਵਨਾਵਾਂ ਵਿੱਚ ਵਹਿ ਗਿਆ ਅਤੇ ਅਜਿਹਾ ਬੋਲ ਦਿੱਤਾ।’’ ਉਸ ਨੇ ਕਿਹਾ, ‘‘ਮੈਨੂੰ ਤੁਰੰਤ ਇਸ ਦਾ ਅਹਿਸਾਸ ਹੋਇਆ ਕਿ ਮੈਂ ਗ਼ਲਤ ਸੀ ਅਤੇ ਮੈਂ ਕੇਨ ਅਤੇ ਅੰਪਾਇਰਾਂ ਤੋਂ ਮੁਆਫ਼ੀ ਮੰਗ ਲਈ।’’ ਛੇ ਹਫ਼ਤੇ ਪਹਿਲਾਂ ਤੇਜ਼ ਗੇਂਦਬਾਜ਼ ਜੇਮਜ਼ ਪੈਟਿਨਸਨ ਨੇ ਵੀ ਇੱਕ ਖਿਡਾਰੀ ਨੂੰ ਅਪਸ਼ਬਦ ਬੋਲੇ ਸਨ ਅਤੇ ਉਸ ’ਤੇ ਪਾਬੰਦੀ ਲਾਈ ਗਈ ਸੀ। ਇਸ ਸਮੇਂ ਉਹ ਆਸਟਰੇਲੀਆ ਲਈ ਨਿਊਜ਼ੀਲੈਂਡ ਖ਼ਿਲਾਫ਼ ਸਿਡਨੀ ਵਿੱਚ ਤੀਜੇ ਟੈਸਟ ਵਿੱਚ ਖੇਡ ਰਿਹਾ ਹੈ। -ਏਐੱਫਪੀ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All