ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ

ਪੱਤਰ ਪ੍ਰੇਰਕ ਮਾਨਸਾ, 22 ਸਤੰਬਰ

ਮੀਟਿੰਗ ਕਰਦੇ ਹੋਏ ਸ਼ੈਲਰ ਮਾਲਕ। -ਫੋਟੋ: ਮਾਨ

ਰਾਈਸ ਮਿੱਲਰਜ਼ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਅੱਜ ਇੱਥੇ ਮੀਟਿੰਗ ਹੋਈ। ਇਸ ਵਿਚ ਜ਼ਿਲ੍ਹਾ ਮਾਨਸਾ ਦੇ ਵੱਖ-ਵੱਖ ਸੈਂਟਰਾਂ ਤੋਂ ਸ਼ੈਲਰ ਮਾਲਕਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਜ਼ਿਲ੍ਹਾ ਮਾਨਸਾ ਦੀ 23 ਮੈਂਬਰੀ ਕਮੇਟੀ ਬਣਾਈ ਗਈ ਅਤੇ ਆਉਣ ਵਾਲੇ ਨਵੇਂ ਸੀਜ਼ਨ 2019-20 ਲਈ ਫੈਸਲਾ ਲਿਆ ਗਿਆ ਕਿ ਕੋਈ ਵੀ ਸ਼ੈਲਰ ਵਾਲਾ ਜੀਰੀ ਦਾ ਸਟਾਕ ਆਪਣੇ ਸ਼ੈਲਰ ਵਿੱਚ ਨਹੀਂ ਕਰੇਗਾ। ਐਸੋਸੀਏਸ਼ਨ ਦੇ ਆਗੂ ਮੁਕੇਸ਼ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਜੋ ਮੀਲਿੰਗ ਪਾਲਿਸੀ 2019-20 ਲਈ ਲਾਗੂ ਕੀਤੀ ਗਈ ਹੈ, ਉਸ ਨੂੰ ਮਿਲਰਜ਼ ਵੱਲੋ ਸਿਰੇ ਤੋਂ ਖਾਰਜ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਸਰਕਾਰ ਸੈਲਰ ਮਾਲਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ, ਉਨਾਂ ਚਿਰ ਸੈਲਰਾਂ ਵਿੱਚ ਜੀਰੀ ਦਾ ਸਟਾਕ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਾਲ 2019-2020 ਦੀ ਪਾਲਿਸੀ ਨੂੰ ਸਿਰੇ ਤੋਂ ਰੱਦ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਚਾਵਲ ਦੇ ਭੁਗਤਾਨ ਲਈ ਬਣਦੀ ਸਪੇਸ ਦਾ ਇੰਤਜਾਮ ਕੀਤਾ ਜਾਵੇ। ਇਸ ਮੌਕੇ ਜੀਵਨ ਪ੍ਰਕਾਸ਼, ਨਰੈਣ ਪ੍ਰਕਾਸ਼, ਸੋਮ ਨਾਥ, ਸੁਮਿਤ ਕੁਮਾਰ, ਇੰਜ. ਹਨੀਸ਼ ਬਾਂਸਲ ਨੇ ਵੀ ਸੰਬੋਧਨ ਕੀਤਾ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All