ਸ਼ਾਇਰ ਨਿਰਮਲ ਅਰਪਨ ਦੇ ਸਨਮਾਨ ਤੋਂ ਲੇਖਕ ਭਾਈਚਾਰਾ ਖੁਸ਼

ਪੱਤਰ ਪ੍ਰੇਰਕ ਅੰਮ੍ਰਿਤਸਰ, 21 ਸਤੰਬਰ ਨਾਮਵਰ ਪੰਜਾਬੀ ਸ਼ਾਇਰ ਅਤੇ ਜਨਵਾਦੀ ਲੇਖਕ ਸੰਘ ਦੇ ਸਰਪ੍ਰਸਤ ਨਿਰਮਲ ਅਰਪਨ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਦੇ ਬਹੁ-ਚਰਚਿਤ ਨਾਵਲ ‘ਪੁਲ ਕੰਜਰੀ’ ਤੇ ਨਾਨਕ ਸਿੰਘ ਪੁਰਸਕਾਰ ਵਰਗੇ ਵਕਾਰੀ ਸਨਮਾਨ ਨਾਲ ਨਿਵਾਜ਼ਣ ਲਈ ਹੋਈ ਚੋਣ ’ਤੇ ਲੇਖਕ ਭਾਈਚਾਰੇ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਥਾਕਾਰ ਦੀਪ ਦਵਿੰਦਰ ਸਿੰਘ ਅਤੇ ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ ਨੇ ਦੱਸਿਆ ਕਿ ਭਾਰਤੀ ਸਾਹਿਤ ਅਤੇ ਸਭਿਆਚਾਰ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਸ੍ਰੀ ਵਿਨੋਭਾ ਭਾਵੇਂ ਅਤੇ ਦਵਿੰਦਰ ਸਤਿਆਰਥੀ ਨਾਲ ਲੰਮਾ ਸਮਾਂ ਸੰਗਤ ਮਾਨਣ ਵਾਲੇ ਸ੍ਰੀ ਨਿਰਮਲ ਅਰਪਨ ਦੇ ਇਸ ਤੋਂ ਪਹਿਲਾਂ ਕਾਵਿ-ਸੰਗ੍ਰਹਿ ‘ਤੂਲਿਕਾ’ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਬਹੁ-ਚਰਚਿਤ ਨਾਵਲ ‘ਵਚਿੱਤਰਾ’ ਨੇ ਪੰਜਾਬੀ ਸਾਹਿਤ ’ਚ ਸਨਮਾਨਯੋਗ ਚਰਚਾ ਛੇੜੀ ਸੀ। ਡਾ. ਹਰਭਜਨ ਸਿੰਘ ਭਾਟੀਆ, ਡਾ. ਪਰਮਿੰਦਰ, ਡਾ. ਮਹਿਲ ਸਿੰਘ, ਮਨਮੋਹਨ ਸਿੰਘ ਢਿੱਲੋਂ, ਜਸਵੰਤ ਸਿੰਘ ਜੱਸ, ਤਰਲੋਚਨ ਸਿੰਘ ਤਰਨ ਤਾਰਨ, ਡਾ. ਊਧਮ ਸਿੰਘ ਸ਼ਾਹੀ, ਸੁਰਿੰਦਰਪ੍ਰੀਤ ਘਣੀਆ, ਡਾ. ਸੁਖਬੀਰ, ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਮੱਟੂ, ਡਾ. ਕਰਮਜੀਤ ਸਿੰਘ, ਡਾ. ਦਰਿਆ, ਡਾ. ਸੁਖਦੇਵ ਸਿੰਘ ਖਾਹਰਾ, ਸੁਸ਼ੀਲ ਦੁਸਾਂਝ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਮੱਖਣ ਕੁਹਾੜ, ਡਾ. ਇਕਬਾਲ ਕੌਰ ਸੌਂਧ, ਭੁਪਿੰਦਰ ਸੰਧੂ, ਰਮੇਸ਼ ਯਾਦਵ, ਮੁਖਤਾਰ ਗਿੱਲ, ਜਗਤਾਰ ਗਿੱਲ, ਇੰਦਰ ਸਿੰਘ ਮਾਨ, ਧਰਵਿੰਦਰ ਅੌਲਖ, ਗੁਰਬਾਜ ਸਿੰਘ ਤੋਲਾ ਨੰਗਲ, ਕੁਲਵੰਤ ਸਿੰਘ ਅਣਖੀ, ਮਲਵਿੰਦਰ, ਗੁਰਿੰਦਰ ਮਕਨਾ, ਸਰਬਜੀਤ ਸੰਧੂ, ਜਤਿੰਦਰ ਅੌਲਖ, ਹਰਦੀਪ ਗਿੱਲ, ਜਸਬੀਰ ਝਬਾਲ, ਹਰਬੰਸ ਸਿੰਘ ਨਾਗੀ, ਜਸਬੀਰ ਕੌਰ, ਡਾ. ਆਤਮ ਰੰਧਾਵਾ, ਪ੍ਰੋ. ਭੁਪਿੰਦਰ ਸਿੰਘ ਜੌਲੀ, ਡਾ. ਸੁਖਦੇਵ ਸਿੰਘ ਪਾਂਧੀ ਅਤੇ ਸੰਤੋਖ ਸਿੰਘ ਰਾਹੀ ਆਦਿ ਲੇਖਕਾਂ ਨੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਚੇਤਨ ਸਿੰਘ ਦਾ ਵਿਸ਼ੇਸ਼ ਤੌਰ ੳੁੱਤੇ ਸ਼ੁਕਰੀਆ ਅਦਾ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All