ਸ਼ਾਂਤ ਸੁਭਾਅ ਦੀ ਮਾਲਕ ਚਿੱਟੀ ਗਿਰਝ

ਗੁਰਮੀਤ ਸਿੰਘ*

ਅੱਜ ਗਿਰਝਾਂ ਦੀਆਂ ਬਾਕੀ ਕਿਸਮਾਂ ਦੀ ਤਰ੍ਹਾਂ ਹੀ ਚਿੱਟੀ ਗਿਰਝ ਵੀ ਮਾੜੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਚਿੱਟੀ ਗਿਰਝ ਨੂੰ ਅੰਗਰੇਜ਼ੀ ਵਿੱਚ ‘ਇਜੈਪਸ਼ਿਅਨ ਵਲਚਰ’ ਜਾਂ ‘ਵਾਈਟ ਸਕੇਵੈਂਜਰ ਵਲਚਰ’ ਕਿਹਾ ਜਾਂਦਾ ਹੈ। ਇਸ ਗਿਰਝ ਦਾ ਸਿਰ ਅਤੇ ਪਿੱਠ ਦਾ ਰੰਗ ਚਿੱਟਾ ਹੁੰਦਾ ਹੈ। ਇਹ ਕਿਸਮ ਦੱਖਣ-ਪੱਛਮੀ ਯੂਰੋਪ, ਉੱਤਰੀ ਅਫ਼ਰੀਕਾ ਅਤੇ ਭਾਰਤ ਵਿੱਚ ਮਿਲਦੀ ਹੈ। ਇਹ ਗਿਰਝਾਂ ਮੁੱਖ ਤੌਰ ’ਤੇ ਮਰੇ ਹੋਏ ਜਾਨਵਰਾਂ ਨੂੰ ਹੀ ਖਾਂਦੀਆਂ ਹਨ, ਪਰ ਇਹ ਮੌਕਾਪ੍ਰਸਤ ਹੁੰਦੀਆਂ ਹਨ ਅਤੇ ਛੋਟੇ ਛੋਟੇ ਜਾਨਵਰਾਂ, ਪੰਛੀਆਂ ਅਤੇ ਸੱਪਾਂ ਦਾ ਸ਼ਿਕਾਰ ਵੀ ਕਰ ਲੈਂਦੀਆਂ ਹਨ। ਦੂਜੇ ਪੰਛੀਆਂ ਦੇ ਆਂਡਿਆਂ ਨੂੰ ਵੀ ਖਾ ਜਾਂਦੀਆਂ ਹਨ। ਇਸ ਦੀ ਚੁੰਝ ਪਤਲੀ ਤੇ ਲੰਮੀ ਹੁੰਦੀ ਹੈ ਅਤੇ ਚੁੰਝ ਉੱਪਰੋਂ ਹੁੱਕ ਦੀ ਤਰ੍ਹਾਂ ਮੁੜੀ ਹੁੰਦੀ ਹੈ। ਇਸ ਦੀਆਂ ਨਾਸਾਂ ਫੈਲੀਆਂ ਹੋਈਆਂ, ਲੰਮੀਆਂ ਤੇ ਚੀਰ ਪਈਆਂ ਹੁੰਦੀਆਂ ਹਨ। ਧੌਣ ਦੇ ਖੰਭ ਲੰਬੇ ਅਤੇ ਕੁੱਕੜ ਦੀ ਕਲਗੀ ਵਾਂਗ ਖੜ੍ਹੇ ਰਹਿੰਦੇ ਹਨ। ਚਿੱਟੀਆਂ ਗਿਰਝਾਂ ਆਮ ਤੌਰ ’ਤੇ ਇਕੱਲੇ ਜਾਂ ਜੋੜਿਆਂ ਵਿੱਚ ਬੈਠੀਆਂ ਜਾਂ ਆਸਮਾਨ ਵਿੱਚ ਉੱਡਦੀਆਂ ਵਿਖਾਈ ਦਿੰਦੀਆਂ ਹਨ। ਇਹ ਗਿਰਝ ਆਮ ਤੌਰ ’ਤੇ ਵੱਡੇ ਰੁੱਖਾਂ, ਇਮਾਰਤਾਂ ਜਾਂ ਚੱਟਾਨਾਂ ’ਤੇ ਆਉਂਦੀਆਂ ਹਨ। ਇਹ ਜ਼ਿਆਦਾਤਰ ਚੁੱਪ ਤੇ ਸ਼ਾਂਤ ਰਹਿੰਦੀਆਂ ਹਨ। ਇਨ੍ਹਾਂ ਦਾ ਪ੍ਰਜਣਨ ਸੀਜ਼ਨ ਬਸੰਤ ਰੁੱਤ ਵਿੱਚ ਹੁੰਦਾ ਹੈ। ਪ੍ਰਜਣਨ ਵੇਲੇ ਦੀ ਸ਼ੁਰੂਆਤ ਦੇ ਦੌਰਾਨ ਨਰ ਤੇ ਮਾਦਾ ਇਕੱਠੇ ਉੱਚੇ ਉੱਡਦੇ ਹਨ ਅਤੇ ਹਵਾ ਵਿੱਚ ਦੋਵੇਂ ਘੁੰਮਣ ਘੇਰੀਆਂ ਖਾਂਦੇ ਹਨ। ਇਹ ਦੋਨੋਂ ਇੱਕ ਹੀ ਜੋੜੇ ਵਿੱਚ ਰਹਿੰਦੇ ਹਨ ਅਤੇ ਇੱਕ ਤੋਂ ਵੱਧ ਪ੍ਰਜਣਨ ਦੇ ਮੌਸਮ ਲਈ ਜੋੜੀ ਆਪਣਾ ਰਿਸ਼ਤਾ ਕਾਇਮ ਰੱਖਦੀ ਹੈ। ਇਨ੍ਹਾਂ ਵੱਲੋਂ ਹਰ ਸਾਲ ਪੁਰਾਣੇ ਆਲ੍ਹਣੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਮ ਤੌਰ ’ਤੇ ਮਾਦਾ ਵੱਲੋਂ ਦੋ ਆਂਡੇ ਲਾਲ, ਭੂਰੇ ਅਤੇ ਕਾਲੇ ਧੱਬਿਆਂ ਵਾਲੇ ਦਿੱਤੇ ਜਾਂਦੇ ਹਨ। ਨਰ-ਮਾਦਾ ਦੋਵੇਂ ਆਂਡਿਆਂ ਉੱਤੇ ਬੈਠਦੇ ਹਨ। ਪਹਿਲੇ ਆਂਡੇ ਵਿੱਚੋਂ ਬੱਚਾ ਲਗਪਗ 42 ਦਿਨਾਂ ਬਾਅਦ ਨਿਕਲਦਾ ਹੈ, ਇਸਤੋਂ ਬਾਅਦ ਦੂਜੇ ਵਿੱਚੋਂ 3-4 ਦਿਨਾਂ ਬਾਅਦ ਨਿਕਲਦਾ ਹੈ। ਬੱਚੇ ਇੱਕ ਮਹੀਨੇ ਤਕ ਆਪਣੇ ਮਾਂ ਬਾਪ ’ਤੇ ਨਿਰਭਰ ਰਹਿੰਦੇ ਹਨ। ਦੋਵੇਂ ਮਾਂ-ਬਾਪ ਤਿੰਨ ਮਹੀਨੇ ਦੀ ਉਮਰ ਤਕ ਆਪਣੇ ਬੱਚਿਆਂ ਨੂੰ ਖਾਣਾ ਆਪਣੇ ਮਿਹਦੇ ਵਿੱਚੋਂ ਬਾਹਰ ਕੱਢ ਕੇ ਖਵਾਉਂਦੇ ਹਨ। ਇਸ ਤੋਂ ਬਾਅਦ 3 ਮਹੀਨੀਆਂ ਤਕ ਆਲ੍ਹਣੇ ਵਿੱਚੋਂ ਬਾਹਰ ਨਿਕਲ ਜਾਂਦੇ ਹਨ। ਜਵਾਨ ਬੱਚੇ ਬਹੁਤ ਸਾਰੇ ਖ਼ਤਰਿਆਂ ਤੋਂ ਆਪਣਾ ਬਚਾ ਕਰਦੇ ਹਨ, ਪਰ ਮਨੁੱਖੀ ਗਤੀਵਿਧੀਆਂ ਕਈ ਵਾਰ ਖ਼ਤਰੇ ਦਾ ਮੁੱਖ ਕਾਰਨ ਬਣ ਜਾਂਦੀਆਂ ਹਨ। ਜਿਵੇਂ ਕਿ ਬਿਜਲੀ ਦੀਆਂ ਤਾਰਾਂ, ਸ਼ਿਕਾਰ, ਇਰਾਦਤਨ ਜ਼ਹਿਰ ਅਤੇ ਕੀੜੇਮਾਰ ਦਵਾਈਆਂ ਆਦਿ। ਕਈ ਵਾਰ ਇੱਲ੍ਹਾਂ ਚਿੱਟੀ ਗਿਰਝ ਦੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੀਆਂ ਹਨ। ਚਿੱਟੀ ਗਿਰਝ ਦੀ ਆਬਾਦੀ ਵਿੱਚ ਕਈ ਥਾਵਾਂ ’ਤੇ ਗਿਰਾਵਟ ਆਈ ਹੈ। ਗਿਰਾਵਟ ਦਾ ਅਸਲ ਕਾਰਨ ਜਾਣਿਆ ਨਹੀਂ ਗਿਆ, ਪਰ ਇਹ ਪਾਲਤੂ ਪਸ਼ੂਆਂ ਨੂੰ ਦਿੱਤੀ ਜਾਣ ਵਾਲੀ ਦਵਾਈ ‘ਡਿਕਲੋਫੈਨੈਕ’ ਦੀ ਵਰਤੋਂ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਆਮ ਮਿਲਣ ਵਾਲੀ ਗਿਰਝ ਦੀ ਮੌਤ ਦਾ ਕਾਰਨ ਦੱਸਿਆ ਜਾਂਦਾ ਹੈ। ਪ੍ਰਾਚੀਨ ਮਿਸਰ ਵਿੱਚ ਚਿੱਟੀ ਗਿਰਝ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਉੱਥੇ ਧਾਰਮਿਕ ਆਗੂਆਂ ਵੱਲੋਂ ਚਿੱਟੀ ਗਿਰਝ ਨੂੰ ਸੱਭਿਆਚਾਰ ਤੇ ਸ਼ਾਹੀ ਸਲਤਨਤ ਵਿੱਚ ਵਿਸ਼ੇਸ਼ ਥਾਂ ਦਿੱਤੀ ਗਈ ਸੀ। ਚਿੱਟੀ ਗਿਰਝ ਦਿਨ ਵਿੱਚ ਸਰਗਰਮ ਰਹਿੰਦੀ ਹੈ ਅਤੇ ਭੋਜਨ ਦੀ ਖੋਜ ਕਰਦੀ ਹੋਈ 80 ਮੀਲ ਤਕ ਦੂਰ ਨਿਕਲ ਜਾਂਦੀ ਹੈ। ਵਿਗਿਆਨੀਆਂ ਨੇ ਚਿੱਟੀ ਗਿਰਝ ਦੀ ਉਮਰ ਲਗਪਗ 37 ਸਾਲ ਦੇ ਕਰੀਬ ਦੱਸੀ ਹੈ। ਚਿੱਟੀ ਗਿਰਝ ਮਰੇ ਹੋਏ ਜਾਨਵਰਾਂ ਦਾ ਮਾਸ ਖਾ ਕੇ ਸਾਨੂੰ ਸਾਫ਼ ਸੁਥਰਾ ਵਾਤਾਵਰਣ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅੱਜ ਇਸ ਦੀ ਘੱਟਦੀ ਗਿਣਤੀ ਨੂੰ ਵੇਖਦਿਆਂ ਆਈ.ਯੂ.ਸੀ.ਐੱਨ. ਨੇ ਇਸਨੂੰ ਘੱਟ ਮਿਲਣ ਵਾਲੀਆਂ ਪ੍ਰਜਾਤੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ।

*ਪ੍ਰਧਾਨ,ਨੇਚਰ ਕੰਜ਼ਰਵੇਸ਼ਨ ਸੁਸਾਇਟੀ,ਪੰਜਾਬ। ਸੰਪਰਕ : 98884-56910

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All