ਸ਼ਹਿਜ਼ਾਦਾ ਫਰੈਡਰਿਕ ਵਿਕਟਰ ਦਲੀਪ ਸਿੰਘ

ਡਾ. ਕੰਵਰਜੀਤ ਸਿੰਘ ਕੰਗ

ਮੋਬਾਈਲ: 98728-33604 ਮਹਾਰਾਜਾ ਦਲੀਪ ਸਿੰਘ ਦੇ ਤਿੰਨਾਂ ਪੁੱਤਰਾਂ ਵਿੱਚੋਂ ਇੱਕ ਫਰੈਡਰਿਕ ਵਿਕਟਰ ਦਲੀਪ ਸਿੰਘ (1868-1926) ਨੇ ਕੈਂਬਰਿਜ ਯੂਨੀਵਰਸਿਟੀ ਤੋਂ ਇਤਿਹਾਸ ਦੀ ਵਿੱਦਿਆ ਪ੍ਰਾਪਤ ਕੀਤੀ ਸੀ। ਉਹ ਬਰਤਾਨੀਆ ਫ਼ੌਜ ਵਿੱਚ ਮੇਜਰ ਦੇ ਅਹੁਦੇ ਤਕ ਪਹੁੰਚਿਆ ਪਰ ਉਹ ਇੱਕ ਸਿਰਕੱਢ ਪੂਰਵਵੇਤਾ ਭਾਵ ਪੁਰਾਖੋਜੀ, ਪੁਰਾਤਤਵ ਵਿਗਿਆਨੀ, ਪੁਰਾਣੀਆਂ ਵਸਤਾਂ ਅਤੇ ਤੱਤਾਂ ਦਾ ਅਧਿਐਨ ਕਰਨ ਵਾਲੇ ਅਤੇ ਪ੍ਰਾਚੀਨ ਵਸਤਾਂ ਦੇ ਸੰਗ੍ਰਹਿ-ਕਰਤਾ ਵਜੋਂ ਪ੍ਰਸਿੱਧ ਹੋਇਆ। ਉਹ ਪ੍ਰਾਚੀਨ ਵਸਤੂਆਂ ਦੇ ਅਧਿਐਨ ਨਾਲ ਸਬੰਧਿਤ ਇੰਗਲੈਂਡ ਦੀਆਂ ਅਨੇਕਾਂ ਸੰਸਥਾਵਾਂ ਅਤੇ ਸੁਸਾਇਟੀਆਂ ਦਾ ਮੈਂਬਰ ਅਤੇ ਕਈ ਅਜਿਹੀਆਂ ਸਭਾਵਾਂ ਦਾ ਸਭਾਪਤੀ ਵੀ ਰਿਹਾ ਸੀ। ਉਹ ਇੰਗਲੈਂਡ ਵਿੱਚ ਥੈਟਫੋਰਡ ਨੇੜੇ ਬਲੋ ਨੌਰਟਨ ਹਾਲ ਵਿਖੇ ਤਕਰੀਬਨ ਵੀਹ ਸਾਲ ਰਿਹਾ ਸੀ। ਉਸ ਦੀ ਪ੍ਰਮੁੱਖ ਦਿਲਚਸਪੀ ਪੁਰਾਤਤਵ ਖੋਜ ਅਤੇ ਪ੍ਰਾਚੀਨ ਭਵਨ ਕਲਾ ਵਿੱਚ ਸੀ। ਉਸ ਨੂੰ ਆਪਣੀ ਰਿਹਾਇਸ਼ ਨੇੜਲੇ ਇਲਾਕੇ ਦੀ ਸਥਾਨਕ ਭਵਨ ਕਲਾ ਦਾ ਵਿਦਵਾਨ ਅਤੇ ਮਾਹਿਰ ਮੰਨਿਆ ਜਾਂਦਾ ਸੀ। ਉਹ ਪੁਰਾਣੀਆਂ ਇਮਾਰਤਾਂ ਨੂੰ ਢਾਹੁਣ ਦੇ ਹੱਕ ਵਿੱਚ ਨਹੀਂ ਸੀ। ਉਸ ਦੇ ਯਤਨਾਂ ਨਾਲ ਅਨੇਕਾਂ ਪੁਰਾਣੀਆਂ ਇਮਾਰਤਾਂ ਦੀ ਮੁਰੰਮਤ ਕਰ ਕੇ ਉਨ੍ਹਾਂ ਨੂੰ ਮੌਲਿਕ ਰੂਪ ਅਤੇ ਸਰੂਪ ਵਿੱਚ ਰੱਖਿਆ ਗਿਆ ਸੀ, ਖ਼ਾਸ ਕਰ ਇੰਗਲੈਂਡ ਦੇ ਕਈ ਗਿਰਜਾਘਰਾਂ ਨੂੰ।

ਫਰੈਡਰਿਕ ਵਿਕਟਰ ਦਲੀਪ ਸਿੰਘ ਦੇ ਪੂਰੇ ਨਾਂ ਨਾਲ ਬੁਲਾਉਣ ਦੀ ਥਾਂ ਲੋਕ ਉਸ ਨੂੰ ਪਿਆਰ ਨਾਲ ‘ਪ੍ਰਿੰਸ ਫਰੈਡੀ’  ਆਖਦੇ ਸਨ। ਉਸ ਨੇ ਹੌਲੀ-ਹੌਲੀ ਪੁਰਾਤਨ ਚਿੱਤਰਾਂ, ਰੰਗਦਾਰ ਵੇਲ-ਬੂਟਿਆਂ ਵਾਲੇ ਪੁਰਾਤਨ ਸ਼ੀਸ਼ਿਆਂ ਅਤੇ ਸਿੱਕਿਆਂ ਦਾ ਵਿਸ਼ਾਲ ਸੰਗ੍ਰਹਿ ਕਰ ਲਿਆ ਸੀ। ਇਸ ਵਿਸ਼ਾਲ ਸੰਗ੍ਰਹਿ ਵਿੱਚੋਂ ਬਹੁਤੀਆਂ ਕਲਾ-ਵਸਤੂਆਂ ਉਸ ਨੇ ਥੈਟਫੋਰਡ ਨਗਰ ਨੂੰ ਭੇਟ ਕਰ ਦਿੱਤੀਆਂ ਸਨ, ਜਿਨ੍ਹਾਂ ਨਾਲ ਉੱਥੇ ਇੱਕ ਅਜਾਇਬਘਰ ਦੀ ਸਥਾਪਨਾ ਕੀਤੀ ਗਈ ਸੀ। ਇਸ ਅਜਾਇਬਘਰ ਦੇ ਉਦਘਾਟਨ ਵਾਲੇ ਦਿਨ ਨਗਰ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਜੋ ਵੱਧ ਤੋਂ ਵੱਧ ਲੋਕ ਪ੍ਰਿੰਸ ਫਰੈਡੀ ਵੱਲੋਂ ਨਗਰ ਨੂੰ ਭੇਟ ਕੀਤੀਆਂ ਕਲਾ-ਵਸਤੂਆਂ ਦੇਖ ਸਕਣ। ਉਸ ਨੇ ਕਈ ਖੋਜ ਭਰਪੂਰ ਲੇਖ ਵੀ ਲਿਖੇ ਸਨ, ਜੋ ਪ੍ਰਸਿੱਧ ਖੋਜ-ਰਸਾਲਿਆਂ ਵਿੱਚ ਛਪਦੇ ਰਹੇ। ਬਰਤਾਨੀਆ ਦੀ ਸਰਕਾਰ ਫਰੈਡਰਿਕ ਵਿਕਟਰ ਦਲੀਪ ਸਿੰਘ ਦੇ ਪਿਤਾ ਮਹਾਰਾਜਾ ਦਲੀਪ ਸਿੰਘ ਨਾਲ ਚੰਗੀ ਤਰ੍ਹਾਂ ਪੇਸ਼ ਨਹੀਂ ਸੀ ਆਈ ਅਤੇ ਅੰਤ ਮਹਾਰਾਜਾ ਬਰਤਾਨੀਆ ਸਰਕਾਰ ਦਾ ਵਿਰੋਧੀ ਹੋ ਗਿਆ ਅਤੇ ਪੰਜਾਬ ਦੀ ਰਾਜ-ਗੱਦੀ ਉੱਤੇ ਮੁੜ ਸਥਾਪਿਤ ਹੋਣ ਦੇ ਯਤਨ ਕਰਨ ਲੱਗਾ ਸੀ। ਇਸ ਅਸਲੀਅਤ ਦੀ ਜਾਣਕਾਰੀ ਰੱਖਦਿਆਂ ਹੋਇਆਂ ਵੀ ਫਰੈਡਰਿਕ ਵਿਕਟਰ ਦਲੀਪ ਸਿੰਘ ਬਰਤਾਨੀਆ ਸਰਕਾਰ, ਖ਼ਾਸਕਰ ਬਰਤਾਨੀਆ ਦੇ ਸ਼ਾਹੀ ਖ਼ਾਨਦਾਨ ਦਾ ਪੱਕਾ ਸਮਰਥਕ ਬਣਿਆ ਰਿਹਾ ਸੀ। ਇਸ ਬਿਰਤੀ ਕਾਰਨ ਹੀ ਉਸ ਨੇ ਓਲੀਵਰ ਕਰੌਮਵੈੱਲ ਦੇ ਚਿੱਤਰ ਨੂੰ ਆਪਣੇ ਗੁਸਲਖ਼ਾਨੇ ਵਿੱਚ ਉਲਟਾ ਕਰ ਕੇ ਲਟਕਾਇਆ ਹੋਇਆ ਸੀ। ਇਹ ਚਿੱਤਰ ਇਸ ਕਰਕੇ ਉਲਟਾ ਲਟਕਾਇਆ ਸੀ ਕਿਉਂਕਿ ਓਲੀਵਰ ਕਰੌਮਵੈੱਲ ਨੇ 17ਵੀਂ ਸਦੀ ਦੀ ਖ਼ਾਨਾਜੰਗੀ ਸਮੇਂ ਸ਼ਾਹੀ ਫ਼ੌਜਾਂ ਨੂੰ ਹਰਾ ਦਿੱਤਾ ਅਤੇ ਮਹਾਰਾਜਾ ਚਾਰਲਸ ਪਹਿਲੇ ਨੂੰ ਫਾਂਸੀ ਲਗਵਾ ਦਿੱਤਾ ਸੀ। ਉਸ ਦਾ ਆਪਣੇ ਵੱਡੇ-ਵਡੇਰਿਆਂ ਦੀ ਮਾਤ-ਭੂਮੀ ਪੰਜਾਬ ਨਾਲ ਕੋਈ ਸਬੰਧ ਨਹੀਂ ਸੀ ਅਤੇ ਨਾ ਹੀ ਉਹ ਕਦੇ ਪੰਜਾਬ ਆਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All