ਸ਼ਰੱਈ ਅਦਾਲਤ ਵੱਲੋਂ ਸਮਝੌਤਾ ਸਵੀਕਾਰ

ਤਿੰਨ ਪੰਜਾਬੀ ਲੜਕਿਆਂ ਦੀ ਮੌਤ ਦੀ ਸਜ਼ਾ ਮੁਆਫ਼

ਪ੍ਰਭਜੋਤ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਸਤੰਬਰ ਸੰਯੁਕਤ ਅਰਬ ਅਮੀਰਾਤ ’ਚ ਹੱਤਿਆ ਤੇ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ਾਂ ’ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਤਿੰਨ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਨੂੰ ਉੜਕ ਸੁੱਖ ਦਾ ਸਾਹ ਆ ਗਿਆ ਹੈ ਕਿ ਸ਼ਾਰਜਾਹ ਦੀ ਅਪੀਲਾਂ ਸਬੰਧੀ ਸ਼ਰੱਈ ਅਦਾਲਤ ਨੇ ਉਨ੍ਹਾਂ ਦੀ ਮੌਤ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ। ਇਸ ਅਦਾਲਤ ਨੇ ਪੀੜਤ ਪਰਿਵਾਰ ਤੇ ਦੋਸ਼ੀਆਂ ਵਿਚਾਲੇ ਹੋਏ ਸਮਝੌਤੇ ਨੂੰ ਵੀ ਸਵੀਕਾਰ ਕਰ ਲਿਆ ਹੈ। ਸ਼ਰੱਈ ਅਦਾਲਤ ਨੇ ਉਸ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤਹਿਤ ਦੋਸ਼ੀਆਂ ਦੇ ਪਰਿਵਾਰ, ਮਾਰੇ ਗਏ ਮਿਸ਼ਰੀ ਖਾਨ ਦੇ ਪਰਿਵਾਰ ਨੂੰ ‘ਖੂਨ ਦਾ ਮੁੱਲ’ ਤਾਰਨ ਲਈ ਰਾਜ਼ੀ ਹੋਏ ਹਨ। ਦੁਬਈ ਦੇ ਕਾਰੋਬਾਰੀ ਐਸ.ਪੀ. ਸਿੰਘ ਉਬਰਾਏ ਨੇ ਪਹਿਲੀ ਅਗਸਤ ਨੂੰ ਮਾਮਲੇ ਦੀ ਪਿਛਲੀ ਸੁਣਵਾਈ ਮੌਕੇ ਸਮਝੌਤੇ ਦੀ ਯੂ.ਏ.ਈ. ਦੇ ਨਵੀਂ ਦਿੱਲੀ ਸਫਾਰਤਖਾਨੇ ਵੱਲੋਂ ਪੁਸ਼ਟੀਸ਼ੁਦਾ ਕਾਪੀ ਅਦਾਲਤ ’ਚ ਪੇਸ਼ ਕੀਤੀ ਸੀ। ਸ੍ਰੀ ਉਬਰਾਏ ਨੇ ਹੀ ਜੁਲਾਈ ਦੇ ਮਹੀਨੇ ਪੀੜਤ ਤੇ ਦੋਸ਼ੀ ਧਿਰ ਦੇ ਪਰਿਵਾਰਾਂ ਕੋਲ ਪੰਜਾਬ ’ਚ ਗੇੜੇ ਲਾ ਕੇ ਸਮਝੌਤੇ ਦਾ ਆਧਾਰ ਤਿਆਰ ਕੀਤਾ ਸੀ। ਯੂ.ਏ.ਈ. ਦੇ ਕਾਨੂੰਨ ਮੁਤਾਬਕ ਜੇਕਰ ਅਪੀਲ ਸ਼ਰੱਈ ਅਦਾਲਤ ਨੂੰ ਇਹ ਪੱਕਾ ਹੋ ਜਾਵੇ ਕਿ ਸ਼ਰੱਈ ਅਦਾਲਤ ਦਾ ਫੈਸਲਾ ਬਦਲ ਨਹੀਂ ਸਕਦਾ ਤਾਂ ਉਹ ਬਚਾਓ ਪੱਖ ਨੂੰ ਪੀੜਤਾਂ ਦੇ ਪਰਿਵਾਰਾਂ ਨਾਲ ਖੂਨ ਦਾ ਮੁੱਲ ਤਾਰਨ (ਦੀਆ) ਲਈ ਸਮਝੌਤਾ ਕਰ ਸਕਣ ਦਾ ਸਮਾਂ ਦੇ ਦਿੰਦੀ ਹੈ। ਜਿਉਂ ਹੀ ਅਦਾਲਤ ਨੇ ਬਚਾਓ ਪੱਖ ਦੇ ਵਕੀਲ ਨੂੰ ਇਹ ਮੌਕਾ ਦਿੱਤਾ, ਸ੍ਰੀ ਉਬਰਾਏ ਨੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਲਈ ਯਤਨ ਕਰਨੇ ਆਰੰਭ ਦਿੱਤੇ। ਫਤਿਹਗੜ੍ਹ ਨਿਆਰਾ (ਹੁਸ਼ਿਆਰਪੁਰ) ਦਾ ਪ੍ਰਦੀਪ ਕੁਮਾਰ, ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਭਰਸਿੰਘਪੁਰਾ ਦਾ ਕਸ਼ਮੀਰੀ ਲਾਲ ਤੇ ਹੁਸ਼ਿਆਰਪੁਰ ਜ਼ਿਲੇ ਦੇ ਸਕਰੋਲੀ ਪਿੰਡ ਦਾ ਤਰਲੋਚਨ ਸਿੰਘ, ਦਿਆਲਗੜ੍ਹ (ਗੁਰਦਾਸਪੁਰ) ਦੇ ਵਿਕਰਮਜੀਤ ਸਿੰਘ ਦੀ ਹੱਤਿਆ ਤੇ ਸ਼ਾਰਜਾਹ ’ਚ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਮਾਮਲੇ ’ਚ ਦੋਸ਼ੀ ਹਨ। ਸ਼ਾਰਜਾਹ ਦੀ ਸ਼ਰੱਈ ਅਦਾਲਤ ਨੇ ਇਨ੍ਹਾਂ ਨੂੰ ਦੋਸ਼ੀ ਪਾ ਕੇ ਮੌਤ ਦੀ ਸਜ਼ਾ ਸੁਣਾਈ ਸੀ। ਅੱਜ ਅਪੀਲ ਅਦਾਲਤ ਨੇ ਇਨ੍ਹਾਂ ਦੀ ਮੌਤ ਦੀ ਸਜ਼ਾ ਮੁਆਫ ਕਰਕੇ ਵਿਕਰਮਜੀਤ ਸਿੰਘ ਦੀ ਹੱਤਿਆ ਲਈ ਤਿੰਨ ਸਾਲ ਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਲਈ ਦੋ ਸਾਲ ਦੀ ਸਜ਼ਾ ਸੁਣਾਈ ਹੈ। ਇਸੇ ਦੌਰਾਨ ਹੱਤਿਆ ਤੇ ਸ਼ਰਾਬ ਦੇ ਧੰਦੇ ’ਚ ਸ਼ਾਰਜਾਹ ’ਚ ਮੌਤ ਦੀ ਸਜ਼ਾ ਦੇ ਮਾਮਲੇ ’ਚ ਫਸੇ 17 ਭਾਰਤੀ ਮੁੰਡਿਆਂ ’ਚੋਂ ਇਕ ਦੋਸ਼ੀ ਤਰਨਜੀਤ ਸਿੰਘ ਦੇ ਮਾਪੇ ਅਗਲੀ ਸੁਣਵਾਈ ਨੂੰ 29 ਸਤੰਬਰ ਤੋਂ ਇਕ ਦਿਨ ਪਹਿਲਾਂ ਸ਼ਾਰਜਾਹ ਪੁੱਜ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All