ਸ਼ਰਨ-ਸਿਤਾਕ ਏਐੱਸਬੀ ਕਲਾਸਿਕ ਟੂਰਨਾਮੈਂਟ ਦੇ ਕੁਆਰਟਰਜ਼ ਫਾਈਨਲ ’ਚ

ਆਕਲੈਂਡ, 15 ਜਨਵਰੀ ਦਿਵਿਜ ਸ਼ਰਨ ਤੇ ਉਸ ਦੇ ਸਾਥੀ ਆਰਟਮ ਸਿਤਾਕ ਨੇ ਜੋਹਨ ਪਿਅਰਜ਼ ਤੇ ਮਾਈਕਲ ਵਿਨਸ ਦੀ ਸਿਖ਼ਰਲਾ ਦਰਜਾ ਪ੍ਰਾਪਤ ਜੋੜੀ ’ਤੇ ਅੱਜ ਇੱਥੇ ਸੰਘਰਸ਼ਪੂਰਨ ਜਿੱਤ ਦਰਜ ਕਰ ਕੇ ਏਟੀਪੀ ਏਐੱਸਬੀ ਕਲਾਸਿਕ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਭਾਰਤ ਤੇ ਨਿਊਜ਼ੀਲੈਂਡ ਦੀ ਜੋੜੀ ਨੇ ਇਸ 610000 ਡਾਲਰ ਇਨਾਮੀ ਹਾਰਡਕੋਰਟ ਟੂਰਨਾਮੈਂਟ ਦੇ ਪਹਿਲੇ ਗੇੜ ’ਚ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਜੋੜੀ ਨੂੰ 7-6 (4), 7-6(3) ਨਾਲ ਹਰਾਇਆ। ਸ਼ਰਨ ਤੇ ਸਿਤਾਕਾ ਦਾ ਅਗਲਾ ਮੁਕਾਬਲਾ ਸੈਂਡਰ ਗਿੱਲੀ ਤੇ ਜੋਰਾਨ ਵਿਲਿਜੈਨ ਨਾਲ ਹੋਵੇਗਾ ਜਿਨ੍ਹਾਂ ਨੂੰ ਲਿਆਂਡਰੋ ਮੇਅਰ ਤੇ ਜੋਆ ਸੋਸਾ ਖ਼ਿਲਾਫ਼ ਵਾਕਓਵਰ ਮਿਲਿਆ। ਭਾਰਤ ਦੇ ਰੋਹਨ ਬੋਪੰਨਾ ਤੇ ਫਿਨਲੈਂਡ ਦਾ ਉਸ ਦਾ ਸਾਥੀ ਹੈਨਰੀ ਕੌਂਟੀਨੈਨ ਵੀ ਆਖ਼ਰੀ ਅੱਠ ’ਚ ਪਹੁੰਚ ਗਿਆ ਹੈ। ਉਨ੍ਹਾਂ ਨੇ ਵਾਈਲਡ ਕਾਰਡ ਨਾਲ ਪ੍ਰਵੇਸ਼ ਕਰਨ ਵਾਲੇ ਕੈਮਰਨ ਨੌਰੀ ਤੇ ਰਹੇਟ ਪੁਰਸੇਲ ਨੂੰ 6-4, 6-2 ਨਾਲ ਹਰਾਇਆ। ਉਨ੍ਹਾਂ ਦਾ ਸਾਹਮਣਾ ਹੁਣ ਲਿਊਕ ਬੈਮਬ੍ਰਿਜ ਤੇ ਬੈਨ ਮੈਕਲਾਚਲੈਨ ਨਾਲ ਹੋਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All