ਸ਼ਬਦ ਗੁਰੂ ਦੀ ਮਹਾਨਤਾ

ਤੀਰਥ ਸਿੰਘ ਢਿੱਲੋਂ ਜਗਰੂਪ ਸਿੰਘ ਗਿੱਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੁਸਤਕ ‘ਵਿਲੱਖਣਤਾ ਸ਼ਬਦ ਗੁਰੂ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ (ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਰਾਹੀਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਨੂੰ ਵੱਖ ਵੱਖ ਪਹਿਲੂਆਂ ਤੋਂ ਪਾਠਕਾਂ ਸਾਹਮਣੇ ਲਿਆਉਣ ਦਾ ਨਿੱਗਰ ਉਪਰਾਲਾ ਕੀਤਾ ਹੈ। ਬਹੁ-ਵਿਧਾਈ ਲੇਖਕ ਦੀ ਇਹ ਛੇਵੀਂ ਪੁਸਤਕ ਹੈ। ਪੁਸਤਕ ਦੇ ਪਹਿਲੇ ਅਧਿਆਏ ਵਿਚ ਗੁਰਬਾਣੀ ਵਿਚੋਂ ਅਨੇਕਾਂ ਪ੍ਰਮਾਣ ਦੇ ਕੇ ੴ (ਇਕ ਓਅੰਕਾਰ) ਦੀ ਬੜੀ ਭਾਵਪੂਰਤ ਵਿਆਖਿਆ ਕੀਤੀ ਗਈ ਹੈ। ਗੁਰਮਤਿ ਅਨੁਸਾਰ ਗੁਰੂ ਕੇਵਲ ਗਿਆਨ ਹੈ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਦਸਵੇਂ ਪਾਤਸ਼ਾਹ ਦਾ ਫੁਰਮਾਨ ਹੈ: ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ॥ ਅਰਥਾਤ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰ ਨ ਕੋਇ॥ ‘ਸ੍ਰੀ ਅਖੰਡ ਪਾਠ ਦੀ ਆਰੰਭਤਾ’ ਲੇਖ ਵਿਚ ਲੇਖਕ ਦਾ ਮੱਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਵੱਲ ਕੂਚ ਕਰਨ ਤੋਂ ਤਿੰਨ ਦਿਨ ਪਹਿਲਾਂ ਦਮਦਮਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਕਰਵਾਇਆ। ਚੋਲਾ ਛੱਡਣ ਤੋਂ ਪਹਿਲਾਂ ਆਪ ਜੀ ਨੇ ਨੰਦੇੜ ਵਿਖੇ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਤੇ ਜਾਗਤ ਜੋਤ ਗੁਰੂ ਥਾਪਿਆ। ਇਸ ਅਧਿਆਏ ਵਿਚ ਗੁਰਬਾਣੀ ਦੇ ਸੰਗੀਤਕ ਅਤੇ ਰਾਗਾਤਮਕ ਪੱਖ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਾਗ ਦੇ ਨਿਯਮ: ਅਧਿਆਏ ਵਿਚ ਕੀਰਤਨ ਪਰੰਪਰਾ ਦਾ ਵਰਨਣ ਹੈ। ਇਸ ਤੋਂ ਅੱਗੇ ਸਿਰੀ ਰਾਗ ਤੋਂ ਲੈ ਕੇ 31ਵੇਂ ਰਾਗ ਜੈਜਾਵੰਤੀ ਬਾਰੇ ਵਧੀਆ ਜਾਣਕਾਰੀ ਦਿੱਤੀ ਗਈ ਹੈ। ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਬਾਣੀਕਾਰਾਂ ਅਤੇ ਤਿੰਨ ਗੁਰਸਿੱਖ ਬਾਣੀਕਾਰਾਂ ਬਾਰੇ ਜਾਣਕਾਰੀ ਬੜੀ ਕੀਮਤੀ ਹੈ। ਅਗਲੇ ਭਾਗਾਂ ਵਿਚ ਨਾਮ ਜਪਣ, ਕਿਰਤ ਕਰਨ, ਵੰਡ ਛਕਣ, ਸਤਿ ਸੰਗਤ, ਅਰਦਾਸ, ਗੁਰਮੁਖ, ਮਨਮੁਖ, ਮੁਕਤੀ, ਅੰਮ੍ਰਿਤ, ਆਨੰਦ, ਸਾਂਝੀਵਾਲਤਾ, ਪੰਜ ਨਿਵਾਜਾਂ ਅਤੇ ਰਾਗ਼ ਮਾਲਾ, ਨੁਕਤਿਆਂ ਦੀ ਸਰਲ ਵਿਆਖਿਆ ਤੋਂ ਇਲਾਵਾ ਪਰਿਵਾਰਕ ਰਿਸ਼ਤਿਆਂ ਸਮੇਤ ਕੋਈ ਐਸਾ ਸਦਾਚਾਰਕ ਨੁਕਤਾ ਨਹੀਂ ਜਿਸਦੀ ਵਿਆਖਿਆ ਇਸ ਪੁਸਤਕ ਵਿਚ ਨਾ ਮਿਲਦੀ ਹੋਵੇ। ਅੰਤਲੇ ਲੇਖ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਦੁਨੀਆਂ ਦੇ ਪ੍ਰਸਿੱਧ ਵਿਦਵਾਨਾਂ ਦੇ ਵਿਚਾਰ ਦਰਜ ਕੀਤੇ ਗਏ ਹਨ। ਸਮੁੱਚੇ ਤੌਰ ’ਤੇ ਇਹ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਇਕ ਸ਼ਾਹਕਾਰ ਰਚਨਾ ਹੋ ਨਿੱਬੜੀ ਹੈ। ਸੰਪਰਕ: 98154-61710

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਰਾਜਸਥਾਨ ’ਚ ਸੱਤਾ ਦਾ ਸੰਘਰਸ਼ ਹੋਇਆ ਡੂੰਘਾ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਉਪ ਮੁੱਖ ਮੰਤਰੀ ਨੇ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ

ਸ਼ਹਿਰ

View All