ਸ਼ਤਰੰਜ: ਆਨੰਦੀ ਨੇ ਯਾਂਗਯੀ ਨਾਲ ਡਰਾਅ ਖੇਡਿਆ

ਵਿਸ਼ਵਨਾਥਨ ਆਨੰਦ

ਨੈਦਰਜ਼ਲੈਂਡ, 15 ਜਨਵਰੀ ਭਾਰਤੀ ਸ਼ਤਰੰਜ ਸਟਾਰ ਵਿਸ਼ਵਨਾਥਨ ਆਨੰਦ ਨੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਵਿੱਚ ਚੌਥੀ ਬਾਜ਼ੀ ਚੀਨ ਦੇ ਯੂ ਯਾਂਗਯੀ ਨਾਲ ਡਰਾਅ ਖੇਡੀ ਜਦੋਂਕਿ ਵਿਸ਼ਵ ਚੈਂਪੀਅਨ ਮੈਗਨਸ ਕਾਰਸਨ ਨੇ ਸਭ ਤੋਂ ਵੱਧ ਬਾਜ਼ੀਆਂ ਵਿੱਚ ਜੇਤੂ ਰਹਿਣ ਦਾ ਰਿਕਾਰਡ ਬਣਾਇਆ। ਦੂਜੇ ਗੇੜ ’ਚ ਵੈਸਲੀ ਸੋਅ ਤੋਂ ਹਾਰਣ ਵਾਲਾ ਆਨੰਦ ਰੂਸ ਦੇ ਨਿਕਿਤਾ ਵਿਤੁਈਗੋਵ ਨਾਲ ਸਾਂਝੇ 11ਵੇਂ ਸਥਾਨ ’ਤੇ ਹੈ ਜਦੋਂਕਿ ਯਾਂਗਯੀ 13ਵੇਂ ਸਥਾਨ ’ਤੇ ਹੈ। ਹੁਣ ਜਦੋਂਕਿ 14 ਖਿਡਾਰੀਆਂ ਦੇ ਇਸ ਟੂਰਨਾਮੈਂਟ ਵਿੱਚ ਨੌਂ ਗੇੜ ਦੀਆਂ ਬਾਜ਼ੀਆਂ ਖੇਡੀਆਂ ਜਾਣੀਆਂ ਬਾਕੀ ਹਨ ਤਾਂ ਬੇਲਾਰੂਸ ਦਾ ਵਲਾਦੀਸਲਾਵ ਕੋਵਾਲੇਵ ਸਭ ਤੋਂ ਹੇਠਲੇ ਸਥਾਨ ’ਤੇ ਹੈ। ਕਾਰਲਸਨ ਨੇ ਸਥਾਨਕ ਖਿਡਾਰੀ ਜੌਰਡਨ ਵਾਨ ਫੋਰੀਸਟ ਨਾਲ ਬਾਜ਼ੀ ਡਰਾਅ ਖੇਡੀ। ਇਸ ਤਰ੍ਹਾਂ ਉਹ ਲਗਾਤਾਰ 111 ਬਾਜ਼ੀਆਂ ਨਾਲ ਜੇਤੂ ਹੈ। ਉਸ ਨੇ ਇਸ ਤਰ੍ਹਾਂ ਰੂਸੀ ਮੂਲ ਦੇ ਨੈਦਰਜ਼ਲੈਂਡ ਦੇ ਖਿਡਾਰੀ ਸਰਗੇਈ ਤਿਵਿਆਕੋਵ ਦਾ 15 ਸਾਲ ਪੁਰਾਣਾ ਰਿਕਾਰਡ ਤੋੜਿਆ। ਅਮਰੀਕਾ ਦੇ ਵੈਸਲੀ ਸੋ ਨੇ ਆਰਾਮ ਦੇ ਪਹਿਲੇ ਦਿਨ ਤੋਂ ਸਾਬਕਾ ਸਿੰਗਲਜ਼ ’ਚ ਬੜ੍ਹਤ ਬਣਾਈ ਹੋਈ ਹੈ। ਉਸ ਨੇ ਇਰਾਨ ਦ ਅਲੀਰੇਜ਼ਾ ਫਿਰੋਜ਼ਾ ਨੂੰ ਹਰਾਇਆ। ਵੈਸਲੀ ਸੋ ਦੇ ਚਾਰ ’ਚੋਂ ਤਿੰਨ ਅੰਕ ਹਨ। ਉਸ ਤੋਂ ਬਾਅਦ ਅਮਰੀਕਾ ਦੇ ਕਾਰੂਆਨਾ ਫੈਬਿਆਨੋ ਤੇ ਜੈਫਰੀ ਜਿਓਂਗ, ਫੋਰਿਸਟ ਫਿਰੋਜ਼ਾ ਅਤੇ ਰੂਸ ਦੇ ਵਲਾਦੀਸਲਾਵ ਆਰਤਮੀਵ ਦਾ ਨੰਬਰ ਆਉਂਦਾ ਹੈ। ਕਾਰਲਸਨ ਚਾਰ ਡਰਾਅ ਤੋਂ ਬਾਅਦ ਨੈਦਰਜ਼ਲੈਂਡ ਦੇ ਅਨੀਸ ਗਿਰੀ, ਰੂਸ ਦੇ ਦਾਨਿਲ ਦੁਬੋਵ ਅਤੇ ਪੋਲੈਂਡ ਦੇ ਯਾਨ ਕ੍ਰਿਸਟਸਤੋਫ ਦੇ ਨਾਲ ਸਾਂਝੇ ਸੱਤਵੇਂ ਨੰਬਰ ’ਤੇ ਹੈ। -ਪੀਟੀਆਈ

ਦਿੱਲੀ ਓਪਨ ਵਿੱਚ ਅਭੀਜੀਤ ਜਿੱਤਿਆ ਨਵੀਂ ਦਿੱਲੀ: ਭਾਰਤੀ ਗਰੈਂਡਮਾਸਟਰ ਅਭੀਜੀਤ ਗੁਪਤਾ ਨੇ ਅੱਜ ਇੱਥੇ ਦਿੱਲੀ ਓਪਨ ਕੌਮਾਂਤਰੀ ਗਰੈਂਡਮਾਸਟਰ ਸ਼ਤਰੰਜ ਟੂਰਨਾਮੈਂਟ ਦੇ ਨੌਵੇਂ ਗੇੜ ’ਚ ਹਮਵਤਨ ਦਿਪਤਾਯਨ ਘੋਸ਼ ’ਤੇ ਜਿੱਤ ਦਰਜ ਕੀਤੀ। ਬੇਲਾਰੂਸ ਦ ਐਲੇਕਸਸੈਂਦਰੋਵ ਨੇ ਆਪਣੇ ਨਾਲੋਂ ਵੱਧ ਰੇਟਿੰਗ ਦੇ ਪੇਰੂ ਦੇ ਜੋਸ ਐਡੂਆਰਡੋ ਮਾਰਟਿਨੇਜ਼ ਨੂੰ ਹਰਾ ਕੇ ਅੱਠ ਅੰਕਾਂ ਨਾਲ ਆਪਣੀ ਸਿੰਗਲਜ਼ ਬੜ੍ਹਤ ਬਰਕਰਾਰ ਰੱਖੀ। ਭਾਰਤੀ ਕਿਸ਼ੋਰ ਐੱਮ ਪ੍ਰਣੇਸ਼ ਨੇ ਉਜ਼ਬੇਕਿਸਤਾਨ ਦੇ ਨੋਡੀਰਿਬੇਕ ਯਾਕੂਬੋਈਵ ਨਾਲ ਡਰਾਅ ਖੇਡ ਕੇ ਆਪਣਾ ਪਹਿਲਾ ਗਰੈਂਡਮਾਸਟਰ ਨਾਰਮ ਹਾਸਲ ਕੀਤਾ। ਭਾਰਤ ਦੇ ਆਦੀ ਅਮਈਆ ਨੇ ਕੌਮਾਂਤਰੀ ਨੌਰਮ ਹਾਸਲ ਕੀਤਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All