ਵੋਟਾਂ ਵੇਲੇ ਜੋ ਮਿਲਦੇ ਸੀ ਕੱਢ ਕੇ ਦੰਦ, ਹੁਣ ਹੋ ਗਏ ਈਦ ਦਾ ਚੰਦ

ਬਰਨਾਲਾ ਨਗਰ ਕੌਂਸਲ ਦੀ ਇਮਾਰਤ ਦਾ ਬਾਹਰੀ ਦਿ੍ਰਸ਼।

ਰਵਿੰਦਰ ਰਵੀ ਬਰਨਾਲਾ, 11 ਫਰਵਰੀ ਇਥੋਂ ਦੀ ,ਨਗਰ ਕੌਂਸਲ ਦੇ ਦੋ ਕੌਂਸਲਰ ਜਿੱਤਣ ਤੋਂ ਬਾਅਦ ਵਾਰਡ ਦੇ ਲੋਕਾਂ ਨੂੰ ਰੱਬ ਆਸਰੇ ਛੱਡਕੇ ਵਿਦੇਸ਼ ’ਚ ਉਡਾਰੀ ਮਾਰ ਗਏ ਹਨ। ਚੋਣਾਂ ’ਚ ਇਨ੍ਹਾਂ ਕੌਂਸਲਰਾਂ ਨੇ ਵੋਟਾਂ ਵੇਲੇ ਲੋਕਾਂ ਦੇ ਪੈਰ ਫੜ ਲਏ ਸਨ ਤੇ ਚਿਹਰਿਆਂ ’ਤੇ ਮੁਸਕੁਰਾਹਟਾਂ ਬਿਖੇਰ ਕੇ ਵੋਟਾਂ ਲਈਆਂ ਸਨ। ਹੁਣ ਇਨ੍ਹਾਂ ਵਾਰਡਾਂ ਦੇ ਲੋਕਾਂ ਨੂੰ ਆਪਣੇ ਕੰਮਕਾਰ ਲਈ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਵਾਰਡ ਨੰਬਰ 15 ਦੇ ਕੌਂਸਲਰ ਮਨਜੀਤ ਸਿੰਘ ਸਾਲ 2017 ’ਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ’ਚ ਜਿੱਤਣ ਤੋਂ ਕੁੱਝ ਮਹੀਨੇ ਬਾਅਦ ਹੀ ਵਿਦੇਸ਼ ’ਚ ਉਡਾਰੀ ਮਾਰ ਗਏ। ਉਸ ਦੇ ਅੱਜ ਤੱਕ ਵਾਰਡ ਦੇ ਲੋਕਾਂ ਨੂੰ ਦਰਸ਼ਨ ਹੀ ਨਹੀਂ ਹੋਏ। ਵਾਰਡ ਨੰਬਰ 20 ਦੇ ਕੌਂਸਲਰ ਅੰਮ੍ਰਿਤਪਾਲ ਸਿੰਘ ਉਰਫ਼ ਲਾਲੀ ਨੂੰ ਵੀ ਲੰਮਾ ਸਮੇਂ ਤੋਂ ਵਿਦੇਸ਼ ਤੋਂ ਨਹੀਂ ਪਰਤੇ। ਇਸ ਕਾਰਨ ਦੋਵੇਂ ਵਾਰਡ ਦੇ ਲੋਕਾਂ ਨੂੰ ਜਿੱਥੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਵਾਰਡ ਦੇ ਵਿਕਾਸ ਕਾਰਜ ਵੀ ਠੱਪ ਹੋ ਗਏ ਹਨ। ਨਗਰ ਕੌਂਸਲ ਦੇ ਮੁਲਾਜ਼ਮ ਨੇ ਦੱਸਿਆ ਕਿ ਸਥਾਨਕ ਸਰਕਾਰ ਵੱਲੋਂ ਕੌਂਸਲਰਾਂ ਦੇ ਬੈਂਕ ਖਾਤਿਆਂ ਵਿੱਚ ਅੱਠ ਹਜ਼ਾਰ ਰੁਪਏ ਮਹੀਨੇ ਦੇ ਹਿਸਾਬ ਨਾਲ ਜੂਨ 2019 ਤੱਕ ਭੱਤੇ ਜਮ੍ਹਾਂ ਕਰਵਾਏ ਗਏ ਹਨ। ਨਗਰ ਕੌਂਸਲ ਦੇ ਕੁੱਝ ਕੌਂਸਲਰਾਂ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਜੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਬਿਨ੍ਹਾਂ ਕਿਸੇ ਜਾਣਕਾਰੀ ਤੋਂ ਵਿਦੇਸ਼ ਚਲਾ ਜਾਂਦਾ ਹੈ ਤਾਂ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਤਾ ਕੌਂਸਲਰ ਭੱਤਾ ਲੈਣ ਦਾ ਹੱਕਦਾਰ ਨਹੀਂ ਹੈ। ਕੌਂਸਲ ਦੀਆਂ ਹੋਈਆਂ ਮੀਟਿੰਗਾਂ ’ਚ ਵੀ ਦੋਵੇਂ ਕੌਂਸਲਰਾਂ ਦੀ ਗੈਰਹਾਜ਼ਰੀ ਰੜਕਦੀ ਰਹੀ ਹੈ। ਸ਼ਹਿਰ ਦੀਆਂ ਸਮਾਜਸੇਵੀ ’ਤੇ ਅਗਾਂਹਵਧੂ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੰਗ ਕਰਦਿਆਂ ਕਿਹਾ ਕਿ ਕੌਂਸਲਰਾਂ ਦੀ ਗੈਰਹਾਜ਼ਰੀ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਕੌਂਸਲਰਾਂ ਦੇ ਖਾਤੇ ’ਚ ਜਮ੍ਹਾਂ ਕਰਵਾਏ ਭੱਤੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।

ਵਿਦੇਸ਼ ਜਾਣ ਬਾਰੇ ਪਤਾ ਹੈ ਪਰ ਭੱਤਿਆਂ ਬਾਰੇ ਨਹੀਂ: ਪ੍ਰਧਾਨ

ਨਗਰ ਕੌਂਸਲ ਪ੍ਰਧਾਨ ਸੰਜੀਵ ਸ਼ੋਰੀ ਨੇ ਮੰਨਿਆ ਕਿ ਦੋਵੇਂ ਨਗਰ ਕੌਂਸਲਰ ਵਿਦੇਸ਼ ਗਏ ਹੋਏ ਹਨ, ਜਦੋਂ ਉਨ੍ਹਾਂ ਤੋਂ ਕੌਂਸਲ ਵੱਲੋਂ ਨਿਯਮਾਂ ਤੋਂ ਉੱਲਟ ਭੱਤਾ ਦੇਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਕੋਈ ਜਾਣਕਾਰੀ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All