ਵੋਕੇਸ਼ਨਲ ਸਿੱਖਿਆ ਅਤੇ ਵਿਦਿਆਰਥੀ : The Tribune India

ਵੋਕੇਸ਼ਨਲ ਸਿੱਖਿਆ ਅਤੇ ਵਿਦਿਆਰਥੀ

ਵੋਕੇਸ਼ਨਲ ਸਿੱਖਿਆ ਅਤੇ ਵਿਦਿਆਰਥੀ

ਕਮਲਪ੍ਰੀਤ ਸਿੰਘ

10305241CD _VOCATIONAL EDUCATIONਰੁਜ਼ਗਾਰ ਹਾਸਿਲ ਕਰਨਾ ਅੱਜ ਹਰ ਕਿਸੇ ਦਾ ਪਹਿਲਾ ਉਦੇਸ਼ ਹੈ। ਅੱਜ ਮਾਪਿਆਂ ਲਈ ਸਭ ਤੋਂ ਔਖਾ ਕਦਮ ਹੈ ਆਪਣੇ ਬੱਚੇ ਲਈ ਕਰੀਅਰ ਚੁਣਨਾ ਤਾਂ ਜੋ ਉਹ ਪ੍ਰਾਪਤ ਸਿੱਖਿਆ ਨਾਲ ਆਪਣਾ ਜੀਵਨ ਸੰਵਾਰ ਸਕੇ। ਆਰਥਿਕ ਪੱਖੋਂ ਕਮਜ਼ੋਰ ਮਾਪਿਆਂ ਲਈ ਬਹੁਤ ਔਖਾ ਹੁੰਦਾ ਹੈ ਕਿ ਉਹ ਬੱਚਿਆਂ ਨੂੰ ਮਹਿੰਗੀ ਪੜ੍ਹਾਈ ਕਰਾ ਸਕਣ ਪਰ ਉਨ੍ਹਾਂ ਦਾ ਵੀ ਸੁਫ਼ਨਾ ਹੁੰਦਾ ਹੈ ਕਿ ਬੱਚਾ ਵਧੀਆ ਅਤੇ ਉਚੇਰੀ ਸਿੱਖਿਆ ਪ੍ਰਾਪਤ ਕਰ ਕੇ ਪੈਰਾਂ ‘ਤੇ ਖੜ੍ਹਾ ਹੋ ਸਕੇ। ਵੋਕੇਸ਼ਨਲ ਸਿੱਖਿਆ ਜਿਸ ਨੂੰ ਕਿੱਤਾ ਮੁੱਖੀ ਸਿੱਖਿਆ ਵੀ ਕਿਹਾ ਜਾਂਦਾ ਹੈ, ਮਾਪਿਆਂ ਅਤੇ ਵਿਦਿਆਰਥੀਆਂ ਲਈ ਵਧੀਆ ਤੇ ਕਾਰਗਰ ਬਦਲ ਹੈ। ਰਵਾਇਤੀ ਸਿੱਖਿਆ ਜਿਵੇਂ ਆਰਟਸ, ਮੈਡੀਕਲ, ਨਾਨ ਮੈਡੀਕਲ, ਕਮਰਸ ਆਦਿ ਨਾਲੋਂ ਅੱਜ ਵੋਕੇਸ਼ਨਲ ਸਿੱਖਿਆ ਜ਼ਿਆਦਾ ਕਾਰਗਰ ਹੈ ਪਰ ਵੋਕੇਸ਼ਨਲ ਸਿੱਖਿਆ ਬਾਰੇ ਮਾਪਿਆਂ ਨੂੰ ਪੂਰੀ ਜਾਣਕਾਰੀ ਨਾ ਹੋਣ ਕਾਰਨ ਮਾਪੇ ਆਪਣੇ ਬੱਚੇ ਨੂੰ ਰਵਾਇਤੀ ਸਿੱਖਿਆ ਵੱਲ ਹੀ ਆਪਣਾ ਕਰੀਅਰ ਬਣਾਉਣ ਲਈ ਪ੍ਰੇਰਦੇ ਹਨ। ਰਵਾਇਤੀ ਸਿੱਖਿਆ ਪ੍ਰਾਪਤ ਕਰ ਕੇ ਕਈ ਵਿਦਿਆਰਥੀ ਆਪਣਾ ਕਰੀਅਰ ਬਣਾਉਣ ਵਿੱਚ ਸਫਲ ਹੋ ਜਾਂਦੇ ਹਨ ਅਤੇ ਬਾਕੀ ਬੇਰੁਜ਼ਗਾਰੀ ਦੇ ਹਨੇਰੇ ਵਿੱਚ ਗੁੰਮ ਜਾਂਦੇ ਹਨ ਜਾਂ ਸਰਕਾਰੀ ਅੰਕੜਿਆਂ ਵਿੱਚ ਬੇਰੁਜ਼ਗਾਰੀ ਦੀ ਸੰਖਿਆ ਦਾ ਹਿੱਸਾ ਬਣ ਜਾਂਦੇ ਹਨ। ਇਸ ਲਈ ਜ਼ਰੂਰੀ ਹੈ, ਰਵਾਇਤੀ ਸਿੱਖਿਆ ਤੋਂ ਵੋਕੇਸ਼ਨਲ ਸਿੱਖਿਆ ਵੱਲ ਇੱਕ ਕਦਮ ਵਧਾਉਣ ਦੀ। ਵੋਕੇਸ਼ਨਲ ਸਿੱਖਿਆ ਨੂੰ ਵਿਦਿਆਰਥੀ ਬਾਕੀ ਗਰੁੱਪਾਂ ਜਿਵੇਂ ਆਰਟਸ, ਮੈਡੀਕਲ, ਨਾਨ ਮੈਡੀਕਲ, ਕਮਰਸ ਆਦਿ ਵਾਂਗ ਚੁਣ ਸਕਦਾ ਹੈ। ਵੋਕੇਸ਼ਨਲ ਸਿੱਖਿਆ ਕੋਈ ਵੀ ਵਿਦਿਆਰਥੀ ਸਰਕਾਰੀ ਸਕੂਲ ਵਿੱਚੋਂ ਪ੍ਰਾਪਤ ਕਰ ਸਕਦਾ ਹੈ, ਉਹ ਵੀ ਨਿਗੂਣੀ ਜਿਹੀ ਫੀਸ ਭਰ ਕੇ। ਰਵਾਇਤੀ ਸਿੱਖਿਆ ਵਾਂਗ ਇਹ ਸਿੱਖਿਆ ਪ੍ਰਾਪਤ ਕਰਨਾ ਕੋਈ ਮਹਿੰਗਾ ਨਹੀਂ। ਸਾਡੇ ਮੁਲਕ ਦੀ ਸਿੱਖਿਆ ਪ੍ਰਣਾਲੀ ਰਵਾਇਤੀ ਸਿੱਖਿਆ ਉੱਤੇ ਵੱਧ ਕੇਂਦਰਿਤ ਹੈ, ਇਹੀ ਕਾਰਨ ਹੈ ਕਿ ਮਾਪੇ ਬੱਚਿਆਂ ਵਿੱਚ ਡਾਕਟਰ, ਇੰਜਨੀਅਰ, ਆਈਏਐੱਸ ਆਦਿ ਹੀ ਦੇਖਦੇ ਹਨ। ਵੋਕੇਸ਼ਨਲ ਸਿੱਖਿਆ ਵਿਦਿਆਰਥੀ ਨੂੰ ਸਵੈ-ਨਿਰਭਰ ਬਣਨ, ਲੀਡਰਸ਼ਿਪ ਗੁਣ ਹਾਸਲ ਕਰਨ, ਆਪਣੇ ਅੰਦਰ ਛੁਪੇ ਗੁਣਾਂ ਨੂੰ ਪਛਾਨਣਾ, ਆਪਣੀ ਸ਼ਖ਼ਸੀਅਤ ਨੂੰ ਨਿਖਾਰਨ, ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ, ਆਪਣਾ ਰੁਜ਼ਗਾਰ ਆਪ ਚੁਣਨ ਆਦਿ ਦੀ ਖੁੱਲ੍ਹ ਦਿੰਦੀ ਹੈ। ਰਵਾਇਤੀ ਸਿੱਖਿਆ ਸਿਰਫ “ਕਿਵੇਂ” ਉੱਤੇ ਅਧਾਰਿਤ ਹੈ ਅਤੇ ਇਸ ਤੋਂ ਉਲਟ ਵੋਕੇਸ਼ਨਲ ਸਿੱਖਿਆ “ਕਿਉਂ” ਭਾਵ ਇਸ ਦੀ ਲੋੜ ਕਿਉਂ ਹੈ, ਵਰਤੋਂ ਕਿਵੇਂ, ਕਿੱਥੇ ਕਰਨੀ ਹੈ, ਉੱਤੇ ਆਧਾਰਿਤ ਹੈ। ਵੋਕੇਸ਼ਨਲ ਸਿੱਖਿਆ ਵਿਦਿਆਰਥੀ ਦਸਵੀਂ ਤੋਂ ਬਾਅਦ ਹਾਸਿਲ ਕਰ ਸਕਦਾ ਹੈ। ਵੋਕੇਸ਼ਨਲ ਗਰੁੱਪ ਵੀ ਸਰਕਾਰੀ ਸਕੂਲਾਂ ਵਿੱਚ ਬਾਕੀ ਗਰੁੱਪਾਂ ਵਾਂਗ ਹੁੰਦਾ ਹੈ। ਵੋਕੇਸ਼ਨਲ ਗਰੁੱਪ ਵਿੱਚ ਵਿਦਿਆਰਥੀ ਕੋਲ ਰੁਚੀ, ਲੋੜ, ਭਵਿੱਖ ਵਿੱਚ ਕੀ ਕਰਨਾ ਹੈ, ਸਭ ਚੋਣ ਮੌਜੂਦ ਹੁੰਦੀ ਹੈ। ਵੋਕੇਸ਼ਨਲ ਗਰੁੱਪ ਵਿੱਚ ਐਗਰੀਕਲਰਲ ਗਰੁੱਪ, ਬਿਜ਼ਨੈਸ ਤੇ ਕਮਰਸ ਗਰੁੱਪ, ਹੋਮ ਸਾਇੰਸ ਗਰੁੱਪ ਅਤੇ ਇੰਜਨੀਅਰਿੰਗ ਅਤੇ ਟੈਕਨਾਲੋਜੀ ਗਰੁੱਪ ਹਨ: ਐਗਰੀਕਲਰਲ ਗਰੁੱਪ: ਇਸ ਗਰੁੱਪ ਵਿੱਚ ਹੌਰਟੀਕਲਚਰ (ਖੇਤੀ ਵੰਨ-ਸੁਵੰਨਤਾ), ਐਗਰੀ-ਬਿਜ਼ਨੈਸ, ਫਾਰਮ ਮਸ਼ੀਨਰੀ, ਫਾਰਮ ਮਸ਼ੀਨਰੀ ਦੀ ਸੰਭਾਲ ਤੇ ਮੁਰੰਮਤ ਟਰੇਡਾਂ ਮੌਜੂਦ ਹਨ। ਬਿਜ਼ਨੈਸ ਤੇ ਕਮਰਸ ਗਰੁੱਪ: ਇਸ ਗਰੁੱਪ ਵਿੱਚ ਅਕਾਊਂਟੈਂਸੀ ਤੇ ਆਡਿਟਿੰਗ, ਬੈਂਕਿੰਗ, ਟਰੈਵਲ ਤੇ ਟੂਰਿਜ਼ਮ, ਬੀਮਾ ਖੇਤਰ, ਪਰਚੇਜਿੰਗ ਤੇ ਸਟੋਰਕੀਪਿੰਗ, ਬੁਨਿਆਦੀ ਆਰਥਿਕ ਸੇਵਾਵਾਂ, ਰੂਰਲ ਮਾਰਕੀਟਿੰਗ, ਮਾਰਕੀਟਿੰਗ ਤੇ ਸੇਲਜ਼ਮੈਨਸ਼ਿਪ, ਆਫਿਸ ਮੈਨੇਜਮੈਂਟ, ਆਫਿਸ ਸੈਕਰੇਟਰੀਸ਼ਿੱਪ, ਜਨਰਲ ਰਿਸੈਪਸ਼ਨਿਸਟ ਟਰੇਡਾਂ ਹਨ। ਹੋਮ ਸਾਇੰਸ ਗਰੁੱਪ: ਇਸ ਗਰੁੱਪ ਵਿੱਚ ਫੂਡ ਪਰਿਜਰਵੇਸ਼ਨ, ਕਮਰਸ਼ੀਅਲ ਗਾਰਮੈਂਟ ਡਿਜ਼ਾਈਨਿੰਗ, ਟੈਕਸਟਾਇਲ  ਡਿਜ਼ਾਈਨਿੰਗ, ਟੈਕਸਟਾਇਲ ਕਰਾਫਟਿੰਗ, ਵੀਵਿੰਗ, ਨਿਟਿੰਗ ਟੈਕਨਾਲੋਜੀ ਆਦਿ ਟਰੇਡਾਂ ਹਨ। ਇਹ ਗਰੁੱਪ ਲੜਕੀਆਂ ਲਈ ਲਾਹੇਵੰਦ ਹੈ। ਇੰਜਨੀਅਰਿੰਗ ਅਤੇ ਟੈਕਨਾਲੋਜੀ ਗਰੁੱਪ: ਇਸ ਗਰੁੱਪ ਵਿੱਚ ਕੰਪਿਊਟਰ ਟੈਕਨੀਕ, ਇੰਜਨੀਅਰਿੰਗ ਡਰਾਇੰਗ ਤੇ ਡਰਾਫਟਿੰਗ, ਮਕੈਨੀਕਲ ਸਰਵਿਸਿੰਗ, ਇਲੈਕਟ੍ਰੀਕਲ ਸਰਵਿਸਿੰਗ, ਰੇਡੀਓ ਤੇ ਟੀਵੀ ਰਿਪੇਅਰ, ਬਿਜਲੀ ਉਪਕਰਨਾਂ ਦੀ ਰਿਪੇਅਰ ਆਦਿ ਟਰੇਡਾਂ ਹਨ। ਵੋਕੇਸ਼ਨਲ ਸਿੱਖਿਆ ਨੂੰ ਕਿੱਤਾ ਮੁਖੀ ਸਿੱਖਿਆ ਇਸ ਕਰ ਕੇ ਕਿਹਾ ਜਾਂਦਾ ਹੈ ਕਿਉਂਕਿ ਵਿਦਿਆਰਥੀ ਬਾਰ੍ਹਵੀਂ ਮਗਰੋਂ ਆਪਣਾ ਕੋਈ ਕਿੱਤਾ ਕਰ ਸਕਦਾ ਹੈ। ਜੇ ਵਿਦਿਆਰਥੀ ਅੱਗੇ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਆਪਣੀ ਸਬੰਧਤ ਟਰੇਡ ਵਾਲੇ ਡਿਪਲੋਮੇ ਵਿੱਚ ਸਿੱਧਾ ਦੂਜੇ ਸਾਲ ਵਿੱਚ ਦਾਖਲਾ ਲੈ ਸਕਦਾ ਹੈ। ਸੋ ਇਸ ਸਿੱਖਿਆ ਅਤੇ ਰੁਜ਼ਗਾਰ ਦਾ ਆਪਸ ਵਿੱਚ ਸਿੱਧਾ ਸਬੰਧ ਹੈ। ਵੋਕੇਸ਼ਨਲ ਸਿੱਖਿਆ ਪ੍ਰਾਪਤ ਕਰਦੇ ਹੋਏ ਵਿਦਿਆਰਥੀ ਜਿਵੇਂ ਜਿਵੇਂ ਸਬੰਧਤ ਟਰੇਡ ਦਾ ਕਿਤਾਬੀ ਗਿਆਨ ਪ੍ਰਾਪਤ ਕਰਦਾ ਹੈ, ਨਾਲ ਦੀ ਨਾਲ ਸਬੰਧਤ ਟਰੇਡ ਵਿਸ਼ੇ ਵਿੱਚ ਪ੍ਰਾਪਤ ਕਿਤਾਬੀ ਗਿਆਨ ਨੂੰ ਅਮਲੀ ਜਾਮਾ ਵੀ ਪਵਾਉਂਦਾ ਹੈ। ਵੋਕੇਸ਼ਨਲ ਸਿੱਖਿਆ ਵਿੱਚ ਪ੍ਰਾਪਤ ਕੀਤੇ ਪ੍ਰੈਕਟੀਕਲ ਗਿਆਨ ਨੂੰ ਪਰਖਣ ਲਈ ਵਿਦਿਆਰਥੀ ਦੀ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ 21 ਦਿਨਾਂ ਦੀ ‘ਆਨ ਦੀ ਜਾਬ ਟਰੇਨਿੰਗ’ ਦਫਤਰ/ਕੰਪਨੀ ਆਦਿ ਵਿੱਚ ਲਗਾਈ ਜਾਂਦੀ ਹੈ ਤਾਂ ਜੋ ਪ੍ਰਾਪਤ ਕੀਤੇ ਗਿਆਨ ਦੀ ਵਰਤੋਂ ਕਿਵੇਂ, ਕਿੱਥੇ ਕਰਨੀ ਹੈ, ਬਾਰੇ ਵਿਦਿਆਰਥੀ ਨੂੰ ਪਤਾ ਲੱਗ ਸਕੇ। ਇਹ ਟਰੇਨਿੰਗ ਅੱਗੇ ਜਾ ਕੇ ਵਿਦਿਆਰਥੀ ਦੇ ਤਜਰਬੇ ਦੇ ਤੌਰ ‘ਤੇ ਕੰਮ ਆਉਂਦੀ ਹੈ। ਸੋ ਵੋਕੇਸ਼ਨਲ ਸਿੱਖਿਆ ਵਿਦਿਆਰਥੀ ਨੂੰ ਜਿੱਥੇ ਰੁਜ਼ਗਾਰੀ ਦਿੰਦੀ ਹੈ, ਉੱਥੇ ਉਸ ਨੂੰ ਸਵੈ-ਨਿਰਭਰ ਅਤੇ ਤਜਰਬੇਕਾਰ ਬਣਾਉਂਦੀ ਹੈ।

ਸੰਪਰਕ: 99146-99499

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All