ਵੈਲਟਾਈਨ ਡੇਅ ਦੇ ਕਾਰਡ ਸਾੜ ਕੇ ਸ਼ਿਵ ਸੈਨਿਕਾਂ ਵੱਲੋਂ ਪ੍ਰਦਰਸ਼ਨ

ਵੈਲਨਟਾਈਨ ਡੇ ਦੇ ਕਾਰਡ ਫ਼ੂਕ ਕੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸ਼ਿਵ ਸੈਨਿਕ।

ਹਰਪ੍ਰੀਤ ਕੌਰ ਹੁਸ਼ਿਆਰਪੁਰ, 14 ਫਰਵਰੀ ਸ਼ਿਵ ਸੈਨਾ ਬਾਲ ਠਾਕਰੇ ਵਲੋਂ ਜਾਵੇਦ ਖਾਨ ਦੀ ਅਗਵਾਈ ਹੇਠ ਘੰਟਾ ਘਰ ਚੌਕ ਵਿੱਚ ਵੈਲਟਾਈਨ ਡੇਅ ਦੇ ਕਾਰਡ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਪਹਿਲਾਂ ਜਾਵੇਦ ਖਾਨ, ਸਰਬਜੀਤ ਸਾਬੀ, ਕਾਕਾ ਗੁੱਜਰ, ਸੁਮਿਤ ਨਾਹਰ, ਰਾਜ ਕੁਮਾਰ ਕਾਲੀ ਸਮੇਤ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕਾਂ ਨੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਪੁਲਵਾਮਾ ਵਿੱਚ ਸ਼ਹੀਦ ਹੋਏ ਨੌਜਵਾਨਾਂ ਨੂੰ ਵੀ ਯਾਦ ਕੀਤਾ। ਪਾਰਟੀ ਆਗੂਆਂ ਕਿਹਾ ਕਿ ਵੈਲਟਾਈਨ ਅੰਗਰੇਜ਼ਾਂ ਦੀ ਸੋਚੀ ਸਮਝੀ ਸਾਜਿਸ਼ ਸੀ ਕਿਉਂਕਿ 14 ਫਰਵਰੀ ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਕਿਹਾ ਕਿ ਵੈਲਨਟਾਈਨ ਡੇਅ ਮਨਾਉਣ ਦੀ ਬਜਾਏ ਇਸ ਦਿਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਜਵਾਨੀ ਵਿੱਚ ਆਪਣੇ ਆਪ ਨੂੰ ਦੇਸ਼ ਲਈ ਕੁਰਬਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਨੌਜਵਾਨਾਂ ਨਸ਼ਿਆਂ ਨੂੰ ਛੱਡ ਕੇ ਸ਼ਹੀਦਾਂ ਦੇ ਦੱਸੇ ਹੋਏ ਰਸਤੇ ’ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਵੀ ਦੇਸ਼ ਸੇਵਾ ਲਈ ਵੱਧ ਚੜ੍ਹ ਕੇ ਯੋਗਦਾਨ ਪਾਉਣਗੇ। ਇਸ ਮੌਕੇ ਕੁਲਦੀਪ ਸਿੰਘ, ਜਸਪਾਲ ਸਿੰਘ, ਸੰਦੀਪ ਜਪੜਾ, ਦੀਪਕ ਸੈਣੀ, ਸੋਨਾ ਗੁੱਜਰ, ਅਨਮੋਲ ਰਾਵਤ, ਅਮਿਤ ਸ਼ਰਮਾ, ਸੰਨੀ ਠਾਕੁਰ ਤੇ ਵਨੀਤ ਵਿਜ ਆਦਿ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All