ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ

ਦੁਬਈ, 16 ਸਤੰਬਰ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ-2019 ਕੌਮਾਂਤਰੀ ਕ੍ਰਿਕਟ ਕੌਂਸਲ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ ਬਣ ਗਿਆ ਹੈ, ਜਿਸ ਦਾ ਸਿੱਧਾ ਪ੍ਰਸਾਰਨ ਆਲਮੀ ਪੱਧਰ ’ਤੇ ਕੁੱਲ ਔਸਤਨ ਇੱਕ ਅਰਬ 60 ਕਰੋੜ ਲੋਕਾਂ ਨੇ ਵੇਖਿਆ। ਭਾਰਤ ਬਨਾਮ ਪਾਕਿਸਤਾਨ ਮੁਕਾਬਲਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮੈਚ ਰਿਹਾ, ਜਿਸ ਨੂੰ 27 ਕਰੋੜ 30 ਲੱਖ ਟੀਵੀ ਦਰਸ਼ਕ ਮਿਲੇ। ਆਈਸੀਸੀ ਨੇ ਬਿਆਨ ਵਿੱਚ ਕਿਹਾ, ‘‘ਡਿਜੀਟਲ ਮੰਚ ’ਤੇ ਮੈਚਾਂ ਦੇ ਸਿੱਧੇ ਪ੍ਰਸਾਰਨ ਦੇ ਮਾਮਲੇ ਵਿੱਚ ਭਾਰਤ ਚੋਟੀ ’ਤੇ ਰਿਹਾ, ਜਿਸ ਵਿੱਚ ਹੌਟਸਟਾਰ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀ-ਫਾਈਨਲ ਦੌਰਾਨ ਦੋ ਕਰੋੜ 53 ਲੱਖ ਦਰਸ਼ਕਾਂ ਦੇ ਮੈਚ ਲਾਈਵ ਦੇਖਣ ਦਾ ਰਿਕਾਰਡ ਬਣਾਇਆ।’’ ਇਹ ਇਤਿਹਾਸ ਦਾ ਆਈਸੀਸੀ ਦਾ ਸਭ ਤੋਂ ਵਿਸਤਾਰ ਨਾਲ ਉਪਲਬਧ ਟੂਰਨਾਮੈਂਟ ਵੀ ਰਿਹਾ। ਆਈਸੀਸੀ ਦੇ 25 ਪ੍ਰਸਾਰਨ ਭਾਈਵਾਲਾਂ ਨੇ 200 ਤੋਂ ਵੱਧ ਖੇਤਰਾਂ ਵਿੱਚ 20 ਹਜ਼ਾਰ ਤੋਂ ਵੱਧ ਘੰਟਿਆਂ ਦਾ ਸਿੱਧਾ ਪ੍ਰਸਾਰਨ, ਰਿਪੀਟ ਅਤੇ ਮੁੱਖ ਅੰਸ਼ ਮੁਹੱਈਆ ਕਰਵਾਏ। ਬਿਆਨ ਅਨੁਸਾਰ, ਇਸ ਟੂਰਨਾਮੈਂਟ ਦੇ ਦਰਸ਼ਕਾਂ ਵਿੱਚ 2015 ਦੇ ਸੈਸ਼ਨ ਦੇ ਮੁਕਾਬਲੇ 28 ਫ਼ੀਸਦੀ ਵਾਧਾ ਹੋਇਆ ਹੈ।’’ ਆਈਸੀਸੀ ਨੇ ਕਿਹਾ, ‘‘ਆਲਮੀ ਪੱਧਰ ’ਤੇ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਭਾਰਤ ਬਨਾਮ ਪਾਕਿਸਤਾਨ ਮੁਕਾਬਲਾ ਰਿਹਾ, ਜਿਸ ਨੂੰ 27 ਕਰੋੜ 30 ਲੱਖ ਟੀਵੀ ਦਰਸ਼ਕ ਮਿਲੇ ਅਤੇ ਪੰਜ ਕਰੋੜ ਹੋਰਾਂ ਨੇ ਡਿਜੀਟਲ ਮੰਚ ’ਤੇ ਵੇਖਿਆ।’’ -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All