ਵਿਸਰੀ ਲੋਕ ਕਲਾ ‘ਓਟਾ’

ਡਾ. ਕੰਵਰਜੀਤ ਸਿੰਘ ਕੰਗ ਪੰਜਾਬ ਦੀ ਪਰੰਪਰਾਵਾਦੀ ਲੋਕ-ਕਲਾ ਦੇ ਨਮੂਨੇ ਦੂਰ-ਦੁਰੇਡੇ ਦੇ ਪਿੰਡਾਂ ਵਿਚ ਬਣੇ ਕੱਚੇ ਘਰਾਂ ਦੀਆਂ ਕੰਧਾਂ ਉੱਤੇ ਕਿਤੇ ਕਿਤੇ ਹਾਲੇ ਵੀ ਨਜ਼ਰ ਆ ਜਾਂਦੇ ਹਨ, ਜਿਨ੍ਹਾਂ ਨੂੰ ਢਾਹ ਕੇ ਇੱਟਾਂ ਨਾਲ ਪੱਕੀ ਉਸਾਰੀ ਕਰਵਾਉਣ ਦਾ ਕੰਮ ਮਾਇਕ ਔਕੜਾਂ ਕਾਰਨ ਥਿੜਕਿਆ ਹੋਇਆ ਹੈ। ਅਜਿਹੀ ਵਿਸ਼ੇਸ਼ ਕੰਧ ਜਿਸ ਉੱਤੇ ਮਿੱਟੀ ਨਾਲ ਲੋਕ-ਕਲਾ ਦੇ ਵਿਭਿੰਨ ਨਮੂਨਿਆਂ ਦੀ ਬਹੁਤੀ ਰਚਨਾ ਕੀਤੀ ਜਾਂਦੀ ਸੀ, ਉਹ ਚੁੱਲ੍ਹੇ, ਚੌਂਕੇ ਦੀ ਕੰਧ ਹੁੰਦੀ ਸੀ, ਜਿਸ ਨੂੰ ਓਟਾ ਆਖਦੇ ਸਨ। ਪੁਰਾਣੇ ਸਮੇਂ ਵਿਚ ਰਸੋਈ ਆਮ ਤੌਰ ’ਤੇ ਪਿੰਡਾਂ ਦੇ ਘਰਾਂ ਦੇ ਖੁੱਲ੍ਹੇ ਵਿਹੜੇ ਦੇ ਇਕ ਕੋਨੇ ਵਿਚ ਹੁੰਦੀ ਸੀ ਅਤੇ ਰਸੋਈ ਦਾ ਕੰਮ ਨਿਪਟਾਉਣ ਲਈ ਚੁੱਲ੍ਹੇ ਦੇ ਆਸੇ-ਪਾਸੇ ਤਿੰਨ-ਚਾਰ ਫੁੱਟ ਜਾਂ ਇਸ ਤੋਂ ਵੀ ਹੋਰ ਉੱਚੀ ਕੱਚੀਆਂ ਇੱਟਾਂ ਦੀ ਕੰਧ ਉਸਾਰੀ ਜਾਂਦੀ ਸੀ ਤਾਂ ਜੋ ਕੰਮ ਕਰਦੀਆਂ ਨਾਰੀਆਂ ਦਾ ਓਹਲਾ ਬਣਿਆ ਰਹੇ। ਇਸੇ ਲਈ ਇਸ ਕੰਧ ਨੂੰ ਓਟਾ ਆਖਦੇ ਸਨ, ਜਿਸ ਦਾ ਅਰਥ ਓਹਲਾ ਜਾਂ ਪਰਦਾ ਕਰਨਾ ਹੈ। ਓਟੇ ਦੀ ਉਸਾਰੀ ਲਈ ਪਿੰਡ ਦੇ ਟੋਭੇ ਵਿੱਚੋਂ ਕੱਢ ਕੇ ਲਿਆਂਦੀ ਚੀਕਣੀ ਮਿੱਟੀ ਦਾ ਬਹੁਤ ਪ੍ਰਯੋਗ ਕੀਤਾ ਜਾਂਦਾ ਸੀ। ਕੱਚੀਆਂ ਇੱਟਾਂ ਦੀ ਚਿਣਾਈ ਕਰਦੇ ਸਮੇਂ ਵਿਚਕਾਰ ਮੋਰੀਆਂ ਰੱਖ ਕੇ ਓਟੇ ਨੂੰ ਹਵਾਦਾਰ ਰੱਖਿਆ ਜਾਂਦਾ ਸੀ। ਓਟੇ ਦੇ ਬਾਹਰਲੇ ਭਾਗ ਨੂੰ ਫੁੱਲ, ਵੇਲ ਬੂਟੇ, ਤੋਤੇ, ਮੋਰ, ਕਬੂਤਰ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਆਕ੍ਰਿਤੀਆਂ ਨਾਲ ਸ਼ਿੰਗਾਰਿਆ ਜਾਂਦਾ ਸੀ। ਓਟੇ ਦੀ ਇਸ ਸਜਾਵਟ ਵਿਚ ਵਿਭਿੰਨ ਪ੍ਰਕਾਰ ਦੀਆਂ ਕਲਪਿਤ ਰੇਖਾ ਗਣਿਤ ਆਕ੍ਰਿਤੀਆਂ ਦੀ ਰਚਨਾ ਵੀ ਕੀਤੀ ਜਾਂਦੀ ਸੀ ਜਿਵੇਂ ਕਿ ਇੱਥੇ ਪ੍ਰਕਾਸ਼ਿਤ ਫੋਟੋ ਵਿਚ ਨਜ਼ਰ ਆ ਰਹੀ ਹੈ, ਜੋ ਜ਼ਿਲ੍ਹਾ ਫਿਰੋਜ਼ਪੁਰ ਵਿਚ ਮਮਦੋਟ ਦੇ ਨੇੜੇ ਦੇ ਇਕ ਪਿੰਡ ਦੇ ਘਰ ਵਿਚੋਂ ਲੇਖਕ ਨੇ ਸੰਨ 1971 ਵਿਚ ਖਿੱਚੀ ਸੀ। ਹੁਣ ਇਹ ਲਗਪਗ ਖ਼ਤਮ ਹੋ ਗਈ ਹੈ ਤੇ ਇਸ ਲੋਕ-ਗੀਤ ਦੀ ਯਾਦ ਤਾਜ਼ਾ ਕਰਵਾਉਂਦੀ ਹੈ: ਨਾ ਅੱਗ ਬਲਦੀ ਚੁੱਲ੍ਹੇ ਦੇ ਵਿੱਚ, ਨਾ ਰਿੜਕੇ ਕੋਈ ਮਧਾਣੀ ਭੁੱਲ ਗਏ ਲੋਕ ਬਹਿ ਪੀੜ੍ਹੀ ਉੱਤੇ, ਚੁੱਲ੍ਹੇ ਮੂਹਰੇ ਰੋਟੀ ਖਾਣੀ। ਸੰਪਰਕ: 98728-33604

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕਰੋਨਾ ਰੋਕੂ ਟੀਕੇ ਪਹਿਲਾਂ ਲੱਗਣ

ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕਰੋਨਾ ਰੋਕੂ ਟੀਕੇ ਪਹਿਲਾਂ ਲੱਗਣ

ਕੋਵਿਡ-19 ਕਮਿਸ਼ਨ ਇੰਡੀਆ ਟਾਸਕ ਫੋਰਸ ਨੇ ਕੇਂਦਰ ਨੂੰ ਸੌਂਪੀ ਰਿਪੋਰਟ; ਐਜ...

ਕਰੋਨਾ: ਰਾਹੁਲ ਵੱਲੋਂ ਪੱਛਮੀ ਬੰਗਾਲ ਵਿਚ ਚੋਣ ਰੈਲੀਆਂ ਰੱਦ

ਕਰੋਨਾ: ਰਾਹੁਲ ਵੱਲੋਂ ਪੱਛਮੀ ਬੰਗਾਲ ਵਿਚ ਚੋਣ ਰੈਲੀਆਂ ਰੱਦ

ਸਾਰੇ ਰਾਜਸੀ ਆਗੂਆਂ ਨੂੰ ਰੈਲੀਆਂ ਦੇ ਨਤੀਜਿਆਂ ਬਾਰੇ ਚਿੰਤਨ ਕਰਨ ਦੀ ਸਲਾ...

ਸ਼ਹਿਰ

View All