ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ

ਪੱਛਮੀ ਕਲਾ ਸੰਸਾਰ

ਰਣਦੀਪ ਮੱਦੋਕੇ

ਰੋਕੋਕੋ ਸ਼ੈਲੀ ਦੀ ਇਮਾਰਤਸਾਜ਼ੀ ਦਾ ਅੰਦਰੂਨੀ ਨਮੂਨਾ

ਬਰੋਕ ਕਲਾ ਕਾਲ ਤੋਂ ਬਾਅਦ 18ਵੀਂ ਸਦੀ ਦੇ ਸ਼ੁਰੂਆਤੀ ਦੌਰ ਦੀ ਕਲਾ ਨੂੰ ਰੋਕੋਕੋ ਕਲਾ (Rococo art) ਦੇ ਨਾਂ ਨਾਲ ਸੱਦਿਆ ਜਾਂਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਹੈ ਕਿ ਕਲਾ ਸਮਾਜਿਕ ਸਿਆਸੀ ਅਤੇ ਵਿੱਤੀ ਤਾਣੇ-ਬਾਣੇ ਵਿਚ ਵਾਪਰਦੀਆਂ ਤਬਦੀਲੀਆਂ ਨਾਲ ਆਪਣਾ ਰੂਪ ਅਤੇ ਤੱਤ ਬਦਲਦੀ ਹੈ ਜਾਂ ਕਹਿ ਲਵੋ ਆਲੇ ਦੁਆਲੇ ਦੇ ਹਾਲਾਤ ਦਾ ਪ੍ਰਤੀਬਿੰਬ ਹੀ ਕਲਾ ਦੇ ਸ਼ੀਸ਼ੇ ਵਿਚੋਂ ਦਿਖਦਾ ਹੈ। 18ਵੀਂ ਸਦੀ ਵਿਚ ਯੂਰੋਪੀ ਸਮਾਜ ਵਿਚ ਵਪਾਰੀ ਜਮਾਤ ਆਪਣੇ ਆਧੁਨਿਕ ਰੂਪ ਵਿਚ ਆ ਚੁੱਕੀ ਸੀ, ਜੋ ਹੁਣ ਮੰਡੀਆਂ ਦੀ ਭਾਲ ਵਿਚ ਹੋਰ ਮਹਾਂਦੀਪਾਂ ਵੱਲ ਨਿੱਠ ਕੇ ਤੁਰੀ ਸੀ। ਇਸ ਨਵੀਂ ਜਮਾਤ ਦੇ ਸੁਹਜ ਸੁਆਦ ਵੀ ਨਵੇਂ ਸਨ। ਰੋਕੋਕੋ ਕਲਾ ਵੀ ਕਿਸੇ ਹੱਦ ਤਕ ਇਸ ਨਵੀਂ ਜਮਾਤ ਦੇ ਅਯਾਸ਼ ਸੁਹਜ ਸਵਾਦਾਂ ਦੀ ਪੂਰਤੀ ਕਰਦੀ ਸੀ। ਇਸ ਕਲਾ ਦੇ ਅੰਦਰੂਨੀ ਨਮੂਨਿਆਂ ਨੂੰ ਇਕ ਕੁਲੀਨ ਆਦਰਸ਼ਵਾਦ ਨੇ ਪ੍ਰਭਾਵਿਤ ਕੀਤਾ ਜੋ ਵਿਸਥਾਰਤ ਸਜਾਵਟ ਅਤੇ ਗੁੰਝਲਦਾਰ ਸੂਖਮਤਾ ਦਾ ਕਾਇਲ ਸੀ। ਰਾਕੋਕੋ ਕਲਾ ਵਿਚ ਜਿਨ੍ਹਾਂ ਚਿੱਤਰਾਂ ਨੂੰ ਹਸਤਾਖਰ ਮੰਨਿਆ ਗਿਆ, ਉਹ ਇਸ ਕਲਾ ਦੇ ਆਦਰਸ਼ਾਂ ਅਤੇ ਮਨਮੋਹਣੀ ਜੀਵਨਸ਼ੈਲੀ ਅਤੇ ਮਨੋਰੰਜਨ ਦੇ ਜਸ਼ਨ ਵਿਚ ਬਣੇ ਸਨ। ਰੋਕੋਕੋ ਕਲਾ ਅੰਦੋਲਨ 1700 ਈਂ ਦੇ ਸ਼ੁਰੂਆਤੀ ਦੌਰ ਵਿਚ ਸ਼ੁਰੂ ਹੋਇਆ ਜੋ ਸ਼ਾਹੀ ਵਿਆਹ ਸ਼ਾਦੀਆਂ ਵਿਚ ਸਜਾਵਟੀ ਅਤੇ ਉੱਤਮ ਕਲਾਤਮਕ ਦਿਖਾਵੇ ਦਾ ਸਾਧਨ ਸੀ। ਇਸ ਕਲਾ ਵਿਚ ਇਸਦਾ ਨਵਾਂ ਦਰਸ਼ਨੀ ਸ਼ਬਦਕੋਸ਼ (visual lexicon) ਯੂਰੋਪੀ ਮਹਾਂਦੀਪ ਵਿਚ ਰਚਿਆ ਗਿਆ ਸੀ।

ਔਂਤੋਇਨ ਵੈਤੂ ਦਾ ਬਣਾਇਆ ਚਿੱਤਰ

ਰੋਕੋਕੋ ਸ਼ੈਲੀ ਦੇ ਚਿੱਤਰ ਅਸਲ ਵਿਚ ਇਸ ਸਮੇਂ ਦੀ ਵਿਲਾਸੀ ਜ਼ਿੰਦਗੀ ਦੇ ਖੁਮਾਰ ਦੀ ਵਾਸਨਾ ਨੂੰ ਦਰਸਾਉਂਦੇ ਸਨ ਅਤੇ ਇਹ ਬਰੋਕ ਸ਼ੈਲੀ ਦੀ ਕਲਾ ਰਾਹੀਂ ਬਣਾਏ ਗਏ ਧਾਰਮਿਕ ਅਤੇ ਰਾਜਨੀਤਕ ਵਿਸ਼ਿਆਂ ਤੋਂ ਮੁਨਕਰ ਸਨ। ਇਸ਼ਕ ਮਿਜ਼ਾਜੀ, ਕਾਮੁਕਤਾ, ਸੰਵੇਦਨਾਤਮਕਤਾ, ਅਯਾਸ਼ੀ ਅਤੇ ਹਰੇ ਭਰੇ ਭੂ-ਦਰਸ਼ਨ ਇਸਦੇ ਮੁੱਖ ਵਿਸ਼ੇ ਸਨ। ਇਸ ਵਿਚ ਗੁਣਾਤਮਕ ਤਬਦੀਲੀ ਇਹ ਸੀ ਕਿ ਪਹਿਲੇ ਸਮੇਂ ਦੀ ਕਲਾ ਦੇ ਬੰਦ ਅੰਦਰੂਨੀ ਚੌਗਿਰਦੇ ਦੇ ਮੁਕਾਬਲੇ ਰੋਕੋਕੋ ਕਲਾ ਨੇ ਜ਼ਿੰਦਗੀ ਨੂੰ ਖੁੱਲ੍ਹੇ ਦਿਹਾਤੀ ਚੌਗਿਰਦੇ ਵਿਚ ਪੇਸ਼ ਕੀਤਾ ਜਿਸ ਵਿਚ ਮਹਾਂਨਗਰੀ ਕੁਲੀਨ ਵਰਗ ਖੁੱਲ੍ਹੀ ਕੁਦਰਤ ਵਿਚ ਦਾਵਤਾਂ ਅਤੇ ਮਨੋਰੰਜਨ ਕਰਦਾ ਦਿਖਦਾ ਅਤੇ ਨਵੀਂ ਉੱਚ ਵਰਗੀ ਜਮਾਤ ਆਪਣੇ ਖ਼ੁਦ ਦੇ ਚਿੱਤਰ ਸ਼ਾਹੀ ਅੰਦਾਜ਼ ਵਿਚ ਚਿਤਰਾਉਂਦੀ ਸੀ। ਔਂਤੋਇਨ ਵੈਤੂ ਰਾਕੋਕੋ ਕਲਾ ਸ਼ੈਲੀ ਦੇ ਮਸ਼ਹੂਰ ਕਲਾਕਾਰਾਂ ਵਿਚੋਂ ਇਕ ਸੀ। ਔਤੋਇਨ ਤੋਂ ਇਲਾਵਾ ਜੇਨ ਹੋਨੋਰੇ, ਫਰੈਂਸਵਾ ਬੂਸ਼ੇ, ਜਿਓਵਾਨੀ ਬੈਟੀਸਟਾ, ਐਲੇਸੈਂਡਰੋ ਮੈਗਨਾਸਕੋ, ਫਰੈਂਸਵਾ ਲੁਮੋਇਨ, ਅੰਤੋਨੀਓ ਬੇਲੂਚੀ ਆਦਿ ਅਤੇ ਲੁਈਸ ਲੇ ਬਰਨ, ਯੂਲ੍ਰਿਕਾ ਪਾਸ਼ ਆਦਿ ਨਾਰੀ ਕਲਾਕਾਰਾਂ ਵੀ ਸਨ। ਭਾਵੇਂ ਮੁੱਖ ਰੂਪ ਵਿਚ ਰੋਕੋਕੋ ਕਲਾ ਨੂੰ ਅਯਾਸ਼ ਕਲਾ ਸ਼ੈਲੀ ਵੱਜੋਂ ਹੀ ਜਾਣਿਆ ਜਾਂਦਾ ਹੈ, ਪਰ ਕੁਝ ਕਲਾਕਾਰ ਅਜੇ ਵੀ ਪੁਰਾਣੇ ਬਰੋਕ ਅਤੇ ਮੈਨਰਇਜ਼ਮ ਕਾਲ ਦੀ ਕਲਾ ਦੇ ਧਾਰਮਿਕ ਅਤੇ ਜਨ ਸਾਧਾਰਨ ਵਿਸ਼ਿਆਂ ਨੂੰ ਸਿਰਜ ਰਹੇ ਸਨ। ਫ੍ਰਾਂਸਿਸਕੋ ਗੋਇਆ ਵਰਗੇ ਅਗਲੀ ਪੀੜ੍ਹੀ ਦੇ ਕਲਾਕਾਰਾਂ ਨੇ ਵੀ ਇਸ ਸਮੇਂ ਆਪਣੀ ਸ਼ੁਰੂਆਤ ਕਰ ਦਿੱਤੀ ਸੀ ਜੋ 18ਵੀਂ ਅਤੇ 19ਵੀਂ ਸਦੀ ਦੇ ਮਸ਼ਹੂਰ ਕਲਾਕਾਰ ਹੋਏ ਹਨ ਜਿਨ੍ਹਾਂ ਨੇ ਬਾਅਦ ਵਿਚ ਭਿਆਨਕ ਯੁੱਧਾਂ ਅਤੇ ਫਰਾਂਸ ਦੀ ਕ੍ਰਾਂਤੀ ਬਾਰੇ ਚਿੱਤਰ ਬਣਾਏ।

ਰਣਦੀਪ ਮੱਦੋਕੇ

1789 ਵਿਚ ਫਰਾਂਸ ਕ੍ਰਾਂਤੀ ਹੋਈ ਅਤੇ ਰੋਕੋਕੋ ਕਾਲ ਦੀ ਕਲਾ ਨੂੰ ਬਣ ਰਹੇ ਕ੍ਰਾਂਤੀ ਦੇ ਮਾਹੌਲ ਨੇ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਸਨ। 1760ਵਿਆਂ ਦੇ ਦਹਾਕੇ ਵਿਚ ਇਹ ਅਯਾਸ਼ ਕਲਾ ਸ਼ੈਲੀ ਬਦਲਾਅ ਦੀਆਂ ਆ ਰਹੀਆਂ ਹਵਾਵਾਂ ਅੱਗੇ ਵਿੱਖਰ ਗਈ। ਇਸ ਕਲਾ ਸ਼ੈਲੀ ਦੀ ਆਲੋਚਨਾ ਆਪਣੇ ਅਯਾਸ਼ ਸੁਹਜ ਸੁਆਦਾਂ ਕਰਕੇ ਹੋਈ। ਉੱਚ ਵਰਗ ਨੇ ਸੱਤਾ ਅਤੇ ਸਾਧਨਾਂ ਉੱਪਰ ਕਬਜ਼ੇ ਕਾਰਨ ਆਪਣੀ ਵਿਲਾਸ਼ੀ ਜੀਵਨ ਸ਼ੈਲੀ ਦੇ ਜਸ਼ਨਾਂ ਦੇ ਰੰਗ ਵਿਚ ਰੰਗੇ ਕਲਾ ਅਤੇ ਸੱਭਿਆਚਾਰ ਦੀ ਸਿਰਜਣਾ ਕੀਤੀ ਸੀ, ਜਦੋਂਕਿ ਆਮ ਬਹੁ ਗਿਣਤੀ ਜਨ ਸਧਾਰਨ ਦਾ ਜੀਵਨ ਇਸਦੇ ਉਲਟ ਥੁੜ੍ਹਾਂ ਦਾ ਮਾਰਿਆ ਹੋਇਆ ਸੀ। ਸਮਾਜ ਵਿਚ ਨਵੀਂ ਜਮਾਤੀ ਚੇਤਨਾ ਦਾ ਆਗਾਜ਼ ਹੋ ਰਿਹਾ ਸੀ ਅਤੇ ਇਸਨੇ ਵਿਲਾਸਤਾ ਵਿਚ ਮੰਤਰ-ਮੁਗਧ ਮੁੱਠੀ ਭਰ ਧਨਾਡਾਂ ਜਿਨ੍ਹਾਂ ਨੇ 19 ਫ਼ੀਸਦੀ ਦੌਲਤ ਆਪਣੇ ਕਬਜ਼ੇ ਵਿਚ ਕੀਤੀ ਹੋਈ ਸੀ, ਦੇ ਸੱਭਿਆਚਾਰਕ ਦਬਦਬੇ ਨੂੰ ਚਣੌਤੀ ਦਿੱਤੀ। ਇਸਦਾ ਨਤੀਜਾ ਫਰਾਂਸ ਕ੍ਰਾਂਤੀ ਵਿਚ ਨਿਕਲਿਆ ਜਿਸਨੇ ਯੂਰੋਪੀ ਸੁਹਜ ਕਲਾ ਅਤੇ ਸੱਭਿਆਚਾਰ ਵਿਚ ਨਵੀਂ ਪਹਿਲ ਕਦਮੀ ਦਾ ਆਗਾਜ਼ ਕੀਤਾ। ਇਸ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਕਿ ਕਲਾ ਅਤੇ ਸੱਭਿਆਚਾਰ ਸਥਾਪਤ ਜਮਾਤ ਦੀ ਗੱਲ ਕਰਦੇ ਹਨ ਜਿਸਦੇ ਕਬਜ਼ੇ ਵਿਚ ਸੱਤਾ ਅਤੇ ਸਾਧਨ ਹੁੰਦੇ ਹਨ। ਵਰਗ ਚੇਤਨਾ ਅਤੇ ਸੰਘਰਸ਼ ਰਾਹੀਂ ਹੀ ਲੋਕਾਂ ਦਾ ਸੱਭਿਆਚਾਰ ਸਿਰਜਿਆ ਜਾ ਸਕਦਾ ਹੈ ਜੋ ਆਮ ਜਨ ਸਧਾਰਨ ਦੇ ਜਜ਼ਬਿਆਂ ਦੀ ਬਾਤ ਪਾਉਂਦਾ ਹੈ।

ਸੰਪਰਕ: 98146-93368

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਦਾ ਸੱ...

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਲੋਕ ਨਾਜਾਇਜ਼ ਤੌਰ ਉੱਤੇ ਖਰੀਦੀ ਸ਼ਰਾਬ ਨਾ ਪੀਣ

ਡਿਪਟੀ ਕਮਿਸ਼ਨਰ ਨੇ ਸ਼ਰਾਬ ਜ਼ਹਿਰੀਲੀ ਹੋਣ ਦਾ ਖਦਸ਼ਾ ਪ੍ਰਗਟਾਇਆ

ਸ਼ਹਿਰ

View All