ਵਿਧਾਨ ਸਭਾ ਚੋਣਾਂ ’ਚ ਗ਼ਲਤ ਜਾਣਕਾਰੀ ਦੇਣ ਦੇ ਦੋਸ਼ ਹੇਠ ਅਮਿਤ ਜੋਗੀ ਗ੍ਰਿਫ਼ਤਾਰ

ਅਮਿਤ ਜੋਗੀ

ਬਿਲਾਸਪੁਰ, 3 ਸਤੰਬਰ ਛਤੀਸਗੜ੍ਹ ਦੀ ਬਿਲਾਸਪੁਰ ਪੁਲੀਸ ਨੇ ਚੋਣਾਂ ਦੌਰਾਨ ਆਪਣੇ ਜਨਮ ਸਥਾਨ ਦੀ ਗ਼ਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਪੁੱਤਰ ਵਿਧਾਇਕ ਅਮਿਤ ਜੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਸੁਪਰਡੈਂਟ ਪ੍ਰਸ਼ਾਂਤ ਅਗਵਾਲ ਨੇ ਦੱਸਿਆ ਕਿ ਪੁਲੀਸ ਨੇ ਅੱਜ ਸ਼ਹਿਰ ਦੇ ਮਰਵਾਹੀ ਸਦਨ ਤੋਂ ਅਮਿਤ ਜੋਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜੋ ਕਿ ਜਨਤਾ ਕਾਂਗਰਸ ਛਤੀਸਗੜ੍ਹ ਦੇ ਮੁਖੀ ਵੀ ਹਨ। ਉਨ੍ਹਾਂ ਦੱਸਿਆ ਕਿ ਇਸੇ ਸਾਲ ਫਰਵਰੀ ਵਿੱਚ ਭਾਜਪਾ ਵੱਲੋਂ ਮਰਵਾਹੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਰਹੀ ਸਮੀਰਾ ਪੈਕਰਾ ਨੇ ਜ਼ਿਲ੍ਹੇ ਦੇ ਗੌਰੇਲਾ ਥਾਣਾ ਵਿੱਚ ਅਮਿਤ ਜੋਗੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਸਮੀਰਾ ਦਾ ਦੋਸ਼ ਹੈ ਕਿ ਅਮਿਤ ਜੋਗੀ ਦਾ ਜਨਮ ਅਮਰੀਕਾ ਦਾ ਹੈ। ਜਦਕਿ ਉਨ੍ਹਾਂ ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਹਲਫ਼ਨਾਮੇ ਵਿੱਚ ਜਨਮ ਸਥਾਨ ਗੌਰੇਲਾ ਖੇਤਰ ਦਾ ਸਾਰਬਹਰਾ ਪਿੰਡ ਦੱਸਿਆ ਸੀ। ਉਨ੍ਹਾਂ ਕਿਹਾ ਕਿ ਜੋਗੀ ਨੇ ਗ਼ਲਤ ਤਰੀਕੇ ਨਾਲ ਸਾਰਬਹਰਾ ਪਿੰਡ ਵਿੱਚ ਜਨਮ ਹੋਣ ਦਾ ਸਰਟੀਫਿਕੇਟ ਹਾਸਲ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਛੇ ਮਹੀਨੇ ਤੱਕ ਜਾਂਚ ਤੋਂ ਬਾਅਦ ਅਮਿਤ ਜੋਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All